ਜਦ ਸਿਕੰਦਰ ਭਾਰਤ ਆਇਆ ਤਦ ਉਸਦੀ ਮੁਲਾਕਾਤ ਇਕ ਫਕੀਰ ਨਾਲ ਹੋਈ। ਸਿਕੰਦਰ ਨੂੰ ਦੇਖ ਕੇ ਫਕੀਰ ਹੱਸਣ ਲੱਗਾ। ਇਸ ”ਤੇ ਸਿਕੰਦਰ ਨੇ ਸੋਚਿਆ ਕਿ ਇਹ ਤਾਂ ਮੇਰਾ ਅਪਮਾਨ ਹੈ ਅਤੇ ਫਕੀਰ ਨੂੰ ਕਿਹਾ, ””ਜਾਂ ਤਾਂ ਤੁਸੀਂ ਮੈਨੂੰ ਜਾਣਦੇ ਨਹੀਂ ਹੋ ਜਾਂ ਫਿਰ ਤੁਹਾਡੀ ਮੌਤ ਆਈ ਹੈ, ਜਾਣਦੇ ਨਹੀਂ ਮੈਂ ਸਿਕੰਦਰ ਮਹਾਨ ਹਾਂ।””
ਇਸ ”ਤੇ ਫਕੀਰ ਹੋਰ ਵੀ ਜ਼ੋਰ-ਜ਼ੋਰ ਨਾਲ ਹੱਸਣ ਲੱਗਾ। ਉਸ ਨੇ ਸਿਕੰਦਰ ਨੂੰ ਕਿਹਾ, ””ਮੈਨੂੰ ਤਾਂ ਤੁਹਾਡੇ ਵਿਚ ਕੋਈ ਮਹਾਨਤਾ ਨਜ਼ਰ ਨਹੀਂ ਆਉਂਦੀ। ਮੈਂ ਤਾਂ ਤੈਨੂੰ ਬੜਾ ਦੀਨ ਅਤੇ ਦਰਿਦਰ ਦੇਖਦਾ ਹਾਂ।”” ਸਿਕੰਦਰ ਬੋਲਿਆ, ””ਤੁਸੀਂ ਪਾਗਲ ਹੋ ਗਏ ਹੋ। ਮੈਂ ਪੂਰੀ ਦੁਨੀਆ ਨੂੰ ਜਿੱਤ ਲਿਆ ਹੈ।””
ਤਦ ਉਸ ਫਕੀਰ ਨੇ ਕਿਹਾ, ””ਅਜਿਹਾ ਕੁਝ ਨਹੀਂ ਹੈ ਤੁਸੀਂ ਅਜੇ ਵੀ ਸਾਧਾਰਨ ਹੀ ਹੋ, ਫਿਰ ਵੀ ਤੁਸੀਂ ਕਹਿੰਦੇ ਤਾਂ ਮੈਂ ਆਪ ਤੋਂ ਇਕ ਗੱਲ ਪੁੱਛਦਾ ਹਾਂ। ਮੰਨ ਲਓ ਤੁਸੀਂ ਕਿਸੇ ਰੇਗਿਸਤਾਨ ਵਿਚ ਫਸ ਗਏ ਅਤੇ ਦੂਰ-ਦੂਰ ਤਕ ਤੁਹਾਡੇ ਆਸ-ਪਾਸ ਕੋਈ ਪਾਣੀ ਦਾ ਸਾਧਨ ਨਹੀਂ ਹੈ ਅਤੇ ਕੋਈ ਵੀ ਹਰਿਆਲੀ ਨਹੀਂ ਹੈ, ਜਿਥੋਂ ਤੁਸੀਂ ਪਾਣੀ ਲੱਭ ਸਕੋ ਤਾਂ ਤੁਸੀਂ ਇਕ ਗਿਲਾਸ ਪਾਣੀ ਦੇ ਬਦਲੇ ਕੀ ਦਿਓਗੇ।””
ਸਿਕੰਦਰ ਨੇ ਕੁਝ ਦੇਰ ਸੋਚ-ਵਿਚਾਰ ਕੀਤਾ ਅਤੇ ਉਸ ਤੋਂ ਬਾਅਦ ਬੋਲਿਆ, ””ਮੈਂ ਆਪਣਾ ਅੱਧਾ ਰਾਜ ਦੇ ਦਿਆਂਗਾ, ਤਾਂ ਇਸ ”ਤੇ ਫਕੀਰ ਨੇ ਕਿਹਾ ਕਿ ਜੇ ਮੈਂ ਅੱਧੇ ਰਾਜ ਲਈ ਨਾ ਮੰਨਾਂ ਤਾਂ ਸਿਕੰਦਰ ਨੇ ਕਿਹਾ ਕਿ ਇੰਨੀ ਬੁਰੀ ਹਾਲਤ ਵਿਚ ਤਾਂ ਮੈਂ ਆਪਣਾ ਪੂਰਾ ਰਾਜ ਦੇ ਦੇਵਾਂਗਾ।””
ਫਕੀਰ ਫਿਰ ਹੱਸਣ ਲੱਗਾ ਅਤੇ ਬੋਲਿਆ ਕਿ ਤੇਰੇ ਰਾਜ ਦਾ ਕੁਲ ਮੁੱਲ ਹੈ ਬਸ ਇਕ ਗਿਲਾਸ ਪਾਣੀ ਅਤੇ ਤੁਸੀਂ ਅਜਿਹੇ ਹੀ ਘੁਮੰਡ ਤੋਂ ਚੂਰ ਹੁੰਦੇ ਹੋ ਰਹੇ ਹੋ। ਇਸ ਤਰ੍ਹਾਂ ਸਿਕੰਦਰ ਦਾ ਹੰਕਾਰ ਮਿੱਟੀ ਵਿਚ ਮਿਲ ਗਿਆ ਅਤੇ ਫਕੀਰ ਤੋਂ ਆਸ਼ੀਰਵਾਦ ਲੈ ਕੇ ਅੱਗੇ ਚਲਾ ਗਿਆ।
ਖੁਦ ਨੂੰ ਮਹਾਨ ਦੱਸਣਾ ਸੰਸਾਰ ਵਿਚ ਇਸ ਤੋਂ ਵੱਡੀ ਮੂਰਖਤਾ ਹੋ ਹੀ ਨਹੀਂ ਸਕਦੀ।
ਸਰੋਤ: ਵਟਸਐਪ