ਫ਼ਰੀਦ ਜੀ

by admin

ਕਹਿੰਦੇ ਫ਼ਰੀਦ ਜੀ ਦੀ ਮਾਤਾ ਨਮਾਜ਼ ਵਾਲੇ ਮੁਸੱਲੇ ਥੱਲੇ ਕਦੇ ਸ਼ੱਕਰ ਕਦੇ ਖੰਡ ਕਦੇ ਗੁੜ ਕਦੇ ਮਿਸ਼ਰੀ ਕਦੇ ਸ਼ਹਿਦ ਰੱਖ ਦਿੰਦੀ ਅਤੇ ਫ਼ਰੀਦ ਜੀ ਨੂੰ ਕਹਿੰਦੀ ਕਿ ਜੇ ਤੂੰ ਨਮਾਜ਼ ਪੜੇਂਗਾ ਤਾਂ ਖ਼ੁਦਾ ਤੈਨੂੰ ਖਾਣ ਲਈ ਚੀਜ਼ ਦੇਵੇਗਾ।

ਫ਼ਰੀਦ ਜੀ ਰੋਜ ਕੁਰਾਨ ਪੜਦੇ

ਮੁਸੱਲਾ ਇਕੱਠਾ ਕਰਦੇ ਤਾਂ ਥੱਲਿਓਂ ਖਾਣ ਲਈ ਕੁਝ ਨਾ ਕੁਝ ਮਿਲ ਜਾਂਦਾ।

ਇੱਕ ਦਿਨ ਮਾਂ ਰੱਖਣਾ ਭੁੱਲ ਗਈ

ਫ਼ਰੀਦ ਜੀ ਨੇ ਕੁਰਾਨ ਦਾ ਪਾਠ ਕੀਤਾ ਤੇ ਮਨ ਵਿਸਮਾਦ ਵਿੱਚ ਆ ਗਿਆ।

ਮਾਂ ਆਈ ਤੇ ਪੁੱਛਣ ਲੱਗੀ ਕਿ ਅੱਜ ਕਿਹੜੀ ਮਿੱਠੀ ਚੀਜ਼ ਮਿਲੀ।

ਫ਼ਰੀਦ ਜੀ ਵਿਸਮਾਦ ਵਿੱਚ ਕਹਿਣ ਲੱਗੇ

ਫ਼ਰੀਦਾ ਸ਼ੱਕਰ ਖੰਡ ਨਿਵਾਤੁ ਗੁੜ

ਮਾਖਿਓ ਮਾਝਾ ਦੁਧ

ਸਭੇ ਵਸਤੂ ਮਿਠੀਆਂ

ਰਬ ਨਾ ਪੁਜਨਿ ਤੁਧੁ

ਕਹਿੰਦੇ ਮਾਂ ਅੱਜ ਮੈਨੂੰ ਪਤਾ ਚੱਲਿਆ ਕਿ ਖ਼ੁਦਾਵੰਦ ਦੇ ਨਾਮ ਵਿੱਚ ਜੋ ਮਿਠਾਸ ਹੈ, ਉਹ ਹੋਰ ਕਿਸੇ ਚੀਜ਼ ਵਿੱਚ ਨਹੀਂ।

ਸ਼ਿਵਜੀਤ_ਸਿੰਘ

You may also like