846
ਗੱਲ ਕਰਦੇ ਆਂ, ਆਰਤੀ ਡੋਗਰਾ ਜੀ ਦੀ , ਜਿਸਦਾ ਕੱਦ 3 ਫੁਟ ਸੀ ਤੇ ਜਿਸ ਨੂੰ ਹਰ ਕੋਈ ਬੌਣੀ ਬੌਣੀ ਆਖ ਮਜਾਕ ਕਰਦਾ ਸੀ। ਤਾਅਨਿਆਂ ਤੋਂ ਅੱਕ ਕੇ ਇਸ ਨੇ ਆਪਣਾ ਕੱਦ ਵਧਾਉਣ ਦਾ ਮਨ ਪੱਕਾ ਕਰ ਲਿਆ। ਕਦ ਵਧਾਉਣ ਵਾਲੀਆਂ ਦਵਾਈਆਂ ਨਾਲ ਕੱਦ ਨਹੀਂ ਵਧਾਇਆ ਬਲਕਿ ਪੜ੍ਹਾਈ ਨਾਲ।
ਦਿਨ ਰਾਤ ਦੀ ਮਿਹਨਤ ਰੰਗ ਲਿਆਈ ਅਤੇ ਆਰਤੀ ਡੋਗਰਾ IAS ਆਫਿਸਰ ਬਣ ਗਈ। ਹੁਣ ਅਜਮੇਰ ਦੀ DC ਲੱਗ ਗਈ ਅਤੇ ਆਪਣਾ ਕੱਦ ਪੂਰੇ ਜਿ਼ਲ੍ਹੇ ਵਿਚੋਂ ਉੱਚਾ ਕਰ ਲਿਆ।
ਤਾਅਨੇ ਮਾਰਨ ਵਾਲੇ ਅੱਜ ਆਰਤੀ ਸਾਹਮਣੇ ਬੌਣੇ ਸਾਬਤ ਹੋ ਗਏ। ਸਭ ਉਸ ਅੱਗੇ ਝੁਕਦੇ ਆ।
ਦੋਸਤੋ, ਰੱਬ ਨੇ ਹਰੇਕ ਨੂੰ ਸਪੈਸ਼ਲ ਬਣਾਇਆ ਹੈ, ਕੋਈ ਆਮ ਨਹੀਂ ਹੁੰਦਾ,, ਬਸ ਜਰੂਰਤ ਹੁੰਦੀ ਐ ਆਪਣੇ ਅੰਦਰ ਲੁਕੀ ਹੋਈ ਤਾਕਤ ਅਤੇ ਪ੍ਰਤਿਭਾ ਨੂੰ ਬਾਹਰ ਲਿਆਉਣ ਦੀ।
(ਗੁਰਵਿੰਦਰ ਸ਼ਰਮਾਂ ਬਠਿੰਡਾ)
(ਗੁਰਵਿੰਦਰ ਸ਼ਰਮਾਂ ਬਠਿੰਡਾ)