ਐਚ. ਜੇ. ਏਲਗਰਟ ਦਸ ਸਾਲ ਪਹਿਲਾਂ ਲਾਲ ਬੁਖਾਰ ਨਾਲ ਬਿਮਾਰ ਸਨ। ਜਦੋਂ ਬੁਖਾਰ ਤੋਂ ਛੁਟਕਾਰਾ ਮਿਲਿਆ ਤਾਂ ਗੁਰਦੇ ਦੀ ਬਿਮਾਰੀ ਦੇ ਸ਼ਿਕਾਰ ਹੋ ਗਏ। ਹਰ ਤਰ੍ਹਾਂ ਦੇ ਇਲਾਜ ਤੋਂ ਨਿਰਾਸ਼ ਹੋ ਗਏ । ਰਕਤਚਾਪ (blood pressure) ਵਧ ਕੇ 214 ਹੋ ਗਿਆ। ਡਾਕਟਰ ਨੇ ਕਿਹਾ ਇਹ ਘਾਤਕ ਹੈ ਜੋ ਕੁਝ ਕਰਨਾ ਹੈ ਜਲਦੀ ਕਰ ਲਵੋ।
ਉਸਨੇ ਦੱਸਿਆ – ਮੈਂ ਘਰ ਗਿਆ ਪਤਾ ਕੀਤਾ ਕਿ ਬੀਮੇ ਦੀ ਕੋਈ ਕਿਸ਼ਤ ਬਾਕੀ ਤਾਂ ਨਹੀਂ ਹੈ। ਆਪਣੇ ਭਗਵਾਨ ਤੋਂ ਭੁੱਲਾਂ ਦੀ ਮੁਆਫੀ ਮੰਗੀ ਅਤੇ ਵਿਸ਼ਾਦਪੂਰਣ ਚਿੰਤਾ ਵਿਚ ਡੁੱਬ ਗਿਆ । ਮੈਂ ਸਭ ਨੂੰ ਦੁਖੀ ਕਰ ਲਿਆ । ਮੇਰੀ ਪਤਨੀ ਅਤੇ ਪਰਿਵਾਰ ਦੇ ਬਾਕੀ ਮੈਂਬਰ ਦੁਖੀ ਹੋ ਗਏ। ਇਕ ਹਫਤੇ ਤੱਕ ਆਤਮਗਲਾਨੀ ਨਾਲ ਤੜਪਣ ਤੋਂ ਬਾਅਦ ਮੈਂ ਮਨ ਹੀ ਮਨ ਕਿਹਾ – ” ਤੂੰ ਮੂਰਖਤਾ ਦਾ ਕੰਮ ਕਰ ਰਿਹਾ ਹੈ। ਹੋ ਸਕਦਾ ਹੈ ਮੌਤ ਦੇ ਆਉਣ ਵਿਚ ਇਕ ਸਾਲ ਲੱਗ ਜਾਵੇ, ਇਸ ਲਈ ਜਿੰਨੇ ਦਿਨ ਜੀਣਾ ਹੈ ਕਿਉਂ ਨਾ ਖੁਸ਼ੀ ਨਾਲ ਜਿਓਆਂ ਜਾਵੇ?”
ਚਿੰਤਾ ਛੱਡ ਕੇ ਮੈਂ ਮੁਸਕਰਾਉਣ ਲੱਗਿਆ ਅਤੇ ਇਸ ਪ੍ਰਕਾਰ ਵਿਚਾਰ ਕਰਨ ਲੱਗਿਆ ਜਿਵੇਂ ਕੁਝ ਹੋਇਆ ਹੀ ਨਾ ਹੋਵੇ । ਸ਼ੁਰੂ ਵਿਚ ਮੈਨੂੰ ਕੁਝ ਯਤਨ ਕਰਨੇ ਪਏ। ਪਰੰਤੂ ਮੈਂ ਖੁਦ ਨੂੰ ਪ੍ਰਸੰਨ ਰਹਿਣ ਲਈ ਮਜਬੂਰ ਕੀਤਾ ਅਤੇ ਇਸ ਪ੍ਰਕਾਰ ਆਪਣੇ ਪ੍ਰਿਯਜਨਾ ਨੂੰ ਸੁਖੀ ਬਣਾ ਕੇ ਖੁਦ ਵੀ ਰਾਹਤ ਦਾ ਅਨੁਭਵ ਕਰਨ ਲੱਗਾ। ਮੇਰੀ ਐਕਟਿੰਗ ਅਸਲੀਅਤ ਵਿਚ ਬਦਲ ਗਈ। ਹੌਲੀ ਹੌਲੀ ਸੁਧਾਰ ਵੀ ਹੁੰਦਾ ਗਿਆ। ਮੈਂ ਸਵਸਥ ਅਤੇ ਪ੍ਰਸੰਨ ਰਹਿਣ ਲੱਗਾ । ਮੇਰਾ ਰਕਤਚਾਪ ਆਮ ਵਰਗਾ ਹੋ ਗਿਆ ਅਤੇ ਮੈਂ ਹੁਣ ਠੀਕ ਠਾਕ ਜੀ ਰਿਹਾ ਹਾਂ। ਮੈਂ ਆਪਣੇ ਮਾਨਸਿਕ ਰਵਈਏ ਨੂੰ ਬਦਲ ਕੇ ਸ਼ਰੀਰ ਨੂੰ ਸਵਾਸਥ ਬਣਾਉਣ ਦਾ ਯਤਨ ਕੀਤਾ।
ਇਹ ਲਈ ਮੈਂ ਤੁਹਾਨੂੰ ਪ੍ਰਸ਼ਨ ਕਰਦਾ ਹਾਂ- ” ਜੇ ਸਿਰਫ ਪ੍ਰਸੰਨਤਾ ਦੀ ਐਕਟਿੰਗ ਅਤੇ ਸਵਸਥ ਅਤੇ ਸਹਾਸਪੂਰਣ ਕ੍ਰਿਆਮਤਕ ਵਿਚਾਰ, ਵਿਅਕਤੀ ਦੇ ਜੀਵਨ ਦੀ ਰੱਖਿਆ ਕਰ ਸਕਦੇ ਹਨ ਤਾਂ ਫੇਰ ਫਜੂਲ ਹੀ ਕਿਉਂ ਛੋਟੇ ਮੋਟੇ ਦੁਖਾਂ ਨੂੰ ਸਹਿਣ ਕੀਤਾ ਜਾਵੇ ? ਅਸੀਂ ਕਿਉਂ ਆਪਣੇ ਲੋਕਾਂ ਨੂੰ ਅਪ੍ਰਸੰਨ ਅਤੇ ਦੁਖੀ ਬਣਾਈਏ ਜਦ ਕਿ ਪ੍ਰਸੰਨਤਾ ਦੀ ਐਕਟਿੰਗ ਕਰਕੇ ਹੀ ਅਸੀਂ ਖੁਸ਼ੀ ਹਾਸਲ ਕਰ ਸਕਦੇ ਹਾਂ।” ਪੁਸਤਕ – ਚਿੰਤਾ ਛੱਡੋ ਸੁਖ ਨਾਲ ਜੀਓ ਲੇਖਕ – ਡੇਲ ਕਾਰਨੇਗੀ