813
ਇਕ ਵਾਰੀ ਇਕ ਗੁਫ਼ਾ ਵਿਚ ਰਹਿਣ ਵਾਲੇ ਭਿਖਸ਼ੂ ਦੀ ਆਪਣੇ ਸ਼ਾਗਿਰਦ ਨਾਲ ਨਾਰਾਜ਼ਗੀ ਹੋ ਗਈ ਅਤੇ ਭਿਖਸ਼ੂ ਨੇ ਚੇਲੇ ਨੂੰ ਉੱਥੋਂ ਚਲੇ ਜਾਣ ਲਈ ਕਿਹਾ। ਸ਼ਾਗਿਰਦ ਚੁੱਪ ਕਰਕੇ ਚਲਾ ਗਿਆ ਪਰ ਗੁਫ਼ਾ ਡੈ ਬਾਹਰ ਬੈਠਾ ਰਿਹਾ।
ਕਈ ਦਿਨ ਮੰਗਰੋਂ ਜਦੋਂ ਭਿਖਸ਼ੂ ਗੁਫ਼ਾ ਤੋਂ ਬਾਹਰ ਆਇਆ ਤਾਂ ਉਸਨੇ ਸ਼ਾਗਿਰਦ ਨੂੰ ਉਥੇ ਬੈਠੇ ਵੇਖਿਆ। ਸ਼ਾਗਿਰਦ ਭਿਖਸ਼ੂ ਦੇ ਹੁਕਮ ਦੀ ਉਡੀਕ ਕਰ ਰਿਹਾ ਸੀ, ਉਸਨੇ ਭਿਖਸ਼ੂ ਨੂੰ ਕਿਹਾ: ਤੁਸੀ ਚਲੇ ਜਾਣ ਲਈ ਕਿਹਾ ਸੀ, ਮੈਂ ਪੁੱਛਣ ਲਈ ਬੈਠਾ ਹਾਂ, ਕਿਥੇ ਜਾਵਾਂ?
ਭਿਖਸ਼ੂ ਨੇ ਉਸਦੀ ਉਡੀਕ ਅਤੇ ਸ਼ਰਧਾ ਤੋਂ ਪ੍ਰਭਾਵਿਤ ਹੁੰਦਿਆ ਕਿਹਾ: ਕਿਧਰੇ ਨਹੀਂ ਜਾਣਾ, ਅੰਦਰ ਆ ਜਾ, ਤੇਰੇ ਸਬਰ ਅਤੇ ਉਡੀਕ ਨੇ ਮੇਰੀ ਸੰਕੀਰਣਤਾ ਅਤੇ ਮੇਰੇ ਗੁੱਸੇ ਨੂੰ ਜਿੱਤ ਲਿਆ ਹੈ। ਅੱਜ ਤੋਂ ਤੂੰ ਮੇਰਾ ਉਸਤਾਦ ਹੋਵੇਂਗਾ ਅਤੇ ਮੈਂ ਤੇਰਾ ਸ਼ਾਗਿਰਦ ।
ਨਰਿੰਦਰ ਸਿੰਘ ਕਪੂਰ
ਪੁਸਤਕ : ਖਿੜਕੀਆਂ