ਹਿੰਮਤ ਅਤੇ ਇਰਾਦੇ ਨਾਲ ਜੋ ਚਾਹੀਏ ਬਣ ਸਕਦੇ ਹਾਂ

by admin

ਲਖਨਊ ਤੋਂ ਦਿੱਲੀ ਜਾ ਰਹੀ ਰੇਲ ਗੱਡੀ ਵਿਚ ਕੁਝ ਬਦਮਾਸ਼ ਵੀ ਚੜ੍ਹੇ ਸਨ | ਬਦਮਾਸ਼ਾਂ ਨੇ ਗੱਡੀ ਲੁੱਟਣ ਦਾ ਮਨ ਬਣਾਇਆ ਅਤੇ ਮੁਸਾਫ਼ਰਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ | ਲੋਕ ਡਰਦੇ ਮਾਰੇ ਜੋ ਕੁਝ ਓਹਨਾ ਕੋਲ ਸੀ, ਡਾਕੂਆਂ ਦੇ ਹਵਾਲੇ ਕਰਨ ਲੱਗੇ | ਪਾਰ ਬਦਮਾਸ਼ਾਂ ਨੇ ਵੇਖਿਆ ਕਿ ਡੱਬੇ ਵਿਚ ਇਕ 23 ਕੁ ਵਰ੍ਹਿਆਂ ਦੀ ਲੜਕੀ ਨੇ ਆਪਣੇ ਗਲੇ ਵਿਚ ਪਹਿਨੀ ਹੋਈ ਜੰਜ਼ੀਰ ਦਿਨ ਤੋਂ ਇਨਕਾਰ ਕਰ ਦਿੱਤਾ| ਇਹ ਉਹਨਾਂ ਲਈ ਬੜੀ ਨਮੋਸ਼ੀ ਵਾਲੀ ਗੱਲ ਸੀ ਕਿ ਇਕ ਨਿਹੱਥੀ ਲੜਕੀ ਉਹਨਾਂ ਨੂੰ ਵੰਗਾਰੇ | ਗੁੰਡੇ ਬਦਮਾਸ਼ ਲੋਕਾਂ ਨੇ ਹੋਰ ਮੁਸਾਫ਼ਰਾਂ ਨੂੰ ਡਰਾਉਣਾ ਅਤੇ ਉਹਨਾਂ ਦੀ ਅਣਖ ਨੂੰ ਵੰਗਾਰਨ ਵਾਲੀ ਇਸ ਲੜਕੀ ਨੂੰ ਗੱਡੀ ਵਿਚੋਂ ਚੁੱਕ ਕੇ ਥੱਲੇ ਸੁੱਟ ਦਿੱਤਾ | ਉਧਰੋਂ ਦੂਜੇ ਪਾਸਿਉਂ ਵੀ ਇਕ ਹੋਰ ਟਰੇਨ ਆ ਰਹੀ ਸੀ ਜੋ ਉਸ ਲੜਕੀ ਦੇ ਪੈਰ ਦੇ ਉੱਤੋਂ ਨਿਕਲ ਗਈ | ਭਾਵੇਂ ਉਸ ਲੜਕੀ ਦੀ ਜਾਂ ਬਚ ਗਈ ਪਰ ਇਸ ਘਟਨਾ ਵਿੱਚ ਉਸਦਾ ਪੈਰ ਜਾਂਦਾ ਰਿਹਾ |

ਇਹ ਲੜਕੀ ਕੌਣ ਸੀ..? ਇਹ ਲੜਕੀ ਕੋਈ ਹੋਰ ਨਹੀਂ ਸੀ ਬਲਕਿ ਦੇਸ਼ ਦੀ ਰਾਸ਼ਟਰੀ ਪੱਧਰ ਦੀ ਬਾਲੀਵਾਲ ਖਿਡਾਰਨ ਅਰੁਣਿਮਾ ਸਿਨਹਾ ਸੀ | ਇਹ ਘਟਨਾ 11 ਅਪ੍ਰੈਲ  2011 ਦੀ ਵਾਪਰੀ , ਜਿਸ ਸਮੇਂ ਇਸ ਖਿਡਾਰਨ ਦੀ ਉਮਰ ਸਿਰਫ 23 ਵਰ੍ਹਿਆਂ ਦੀ ਸੀ | ਅਰੁਣਿਮਾ ਸਿਨਹਾ ਦਾ ਜਨਮ ਉੱਤਰ ਪ੍ਰਦੇਸ਼ ਦੇ ਲਖਨਊ ਸ਼ਹਿਰ ਵਿਖੇ 1988 ਵਿੱਚ ਹੋਇਆ ਸੀ | ਬਚਪਨ ਤੋਂ ਹੀ ਇਸ ਬੱਚੀ ਦੇ ਮਨ ਵਿੱਚ ਕੁਝ ਵੱਡਾ ਕਰਨ ਦਾ ਸੁਪਨਾ ਸੀ, ਆਪਣਾ ਅਤੇ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕਰਨ ਲਈ ਅਰੁਣਿਮਾ ਨੇ ਕੌਮੀ ਅਤੇ ਕੌਮਾਂਤਰੀ ਪੱਧਰ ਦੀ ਖਿਡਾਰਨ ਬਣਨ ਦੀ ਠਾਣ ਲਈ ਸੀ | ਇਹ ਮੁਕਾਮ ਤੇ ਪੂਜਣ ਲਈ ਇਸਨੇ ਬਾਲੀਵਾਲ ਦੀ ਖੇਡ ਨੂੰ ਚੁਣਿਆ ਸੀ | ਹੁਣ ਜਦੋਂ ਵੀ ਉਹ ਇਕ ਪੈਰ ਤੋਂ ਅਪੰਗ ਹੀ ਚੁੱਕੀ ਸੀ , ਉਸਨੇ ਹੋਂਸਲਾ ਨਹੀਂ ਹਾਰਿਆ ਸੀ | ਉਸਨੂੰ ਇਹਸਾਸ ਸੀ ਕਿ ਜੇਕਰ ਮਨ ਵਿੱਚ ਕੁਝ ਕਰ ਗੁਜਰਨ ਦੀ ਚਾਹਤ ਹੋਵੇ ਤਾਂ ਕੋਈ ਅੜਿੱਕਾ ਜ਼ਿਆਦਾ ਚਿਰ ਰਸਤਾ ਨਹੀਂ ਰੋਕ ਸਕਦਾ | ਸਾਢੇ ਚਾਰ ਮਹੀਨੇ ਦਿੱਲੀ ਦੇ ਏਮਜ਼ ਵਿੱਚ ਅਰੁਣਿਮਾ ਦਾ ਇਲਾਜ ਚੱਲਿਆ | ਇਲਾਜ ਕਰਾਉਣ ਤੋਂ ਬਾਅਦ ਜਦੋਂ ਉਸਨੂੰ ਹਸਪਤਾਲ ਤੋਂ ਛੁੱਟੀ ਮਿੱਲੀ ਤਾਂ ਉਹ ਸਿੱਧੀ ਮਾਊਂਟ ਐਵਰੈਸਟ ਵਿਜੇਤਾ ਬੇਚੰਦਰੀਪਾਲ ਨੂੰ ਮਿੱਲੀ ਅਤੇ ਉਸ ਨਾਲ ਆਪਣੇ ਦਿਲ ਦੀ ਗੱਲ ਸਾਂਝੀ ਕੀਤੀ | “ਮੈਂ ਇਕ ਲੱਤ ਨਾਲ ਦੁਨੀਆਂ ਨੂੰ ਜਿੱਤਣਾ ਚਾਹੁੰਦੀ ਹਨ |” ਕਮਾਲ ਇਹ ਵੀ ਕਿ ਉਹ ਬੇਚੰਦਰੀਪਾਲ ਨੂੰ ਨਿੱਜੀ ਤੌਰ ‘ਤੇ ਜਾਣਦੀ ਨਹੀਂ ਸੀ , ਸਿਰਫ ਉਸ ਬਾਰੇ ਅਖਬਾਰਾਂ ਅਤੇ ਕਿਤਾਬਾਂ ਵਿਚ ਹੀ ਪੜ੍ਹਿਆ ਸੀ | ਅਰੁਣਿਮਾ ਸਿਨਹਾ ਆਪਣੇ ਦਿਲ ਦੇ ਇਰਾਦੇ ਅਜਿਹੇ ਠੋਸ ਸ਼ਬਦ ਵਿੱਚ ਪੇਸ਼ ਕਰਦੀ ਸੀ ਕਿ ਸਾਹਮਣੇ ਵਾਲੇ ਨੂੰ ਵਿਸ਼ਵਾਸ਼ ਕਰਨ ਤੋਂ ਬਿਨਾ ਕੋਈ ਹੋਰ ਚਾਰਾ ਨਹੀਂ ਰਹਿ ਜਾਂਦਾ ਸੀ | ਬੇਚੰਦਰੀ ਪਾਲ ਵੀ ਆਖਿਰ ਉਸਦੇ ਪੱਕੇ ਇਰਾਦੇ ਨੂੰ ਸਮਝ ਗਿਆ| ਉਸਨੇ ਆਪਣੀ ਪਹਾੜ ‘ਤੇ ਚਾੜ੍ਹਨ ਦੀ ਸਿੱਖਿਆ ਨਹਿਰੂ ਇੰਸਟੀਟਿਊਟ ਆਫ ਮਾਉੰਟੈਨੀਮਰਿੰਗ ਉਤਰਕਾਸ਼ੀ ਤੋਂ ਲਈ | ਬੇਚੰਦਰੀਪਾਲ ਦੀ ਅਗਵਾਈ ਵਿੱਚ ਉਸਨੇ ਇਕ ਵਰਾ ਕਰੜੀ ਟਰੇਨਿੰਗ ਲਈ ਅਤੇ ਫਿਰ ਦੁਨੀਆਂ ਦੀ ਸਭ ਤੋਂ ਉੱਚੀ ਚੋਟੀ ਸਰ ਕਰਨ ਲਈ ਤੁਰ ਪਈ |

52 ਦਿਨਾਂ ਦੀ ਖਤਰਨਾਕ ਯਾਤਰਾ ਤੋਂ ਬਾਅਦ ਅਖੀਰ ਅਰੁਣਿਮਾ ਸਿਨਹਾ 21 ਮਈ 2013 ਦੀ ਸਵੇਰ ਦੇ 10:55 ਵਜੇ ਮਾਊਂਟ ਐਵਰੈਸਟ ‘ਤੇ ਹਿੰਦੁਸਤਾਨ ਦਾ ਤਿਰੰਗਾ ਲਹਿਰਾਉਣ ਵਿੱਚ ਕਾਮਯਾਬ ਹੋ ਗਈ | ਇਸ ਇਕ ਪੈਰ ਵਾਲੀ ਲੜਕੀ ਦਾ ਜਨੂੰਨ ਅਤੇ ਜੋਸ਼ ਵੇਖੋ ਜਦੋ ਇਹ ਆਪਣੀ ਮੰਜ਼ਿਲ ‘ਤੇ ਪਹੁੰਚਣ ਵਾਲੀ ਸੀ ਤਾਂ ਉਸ ਸਮੇਂ ਇਸਦਾ ਓਕ੍ਸੀਜਨ ਗੈਸ ਵਾਲਾ ਸਿਲੰਡਰ ਲਗਭਗ ਖਤਮ ਹੋ ਗਿਆ ਸੀ | ਵਾਪਸ ਆਉਣ ਦੀ ਸਲਾਹ ਨਾ ਮੰਨ ਕੇ ਇਸ ਜਨੂੰਨੀ ਕੁੜੀ ਨੇ ਆਪਣੀ ਮੰਜ਼ਿਲ ‘ਤੇ ਪਹੁੰਚ ਕੇ ਹੀ ਦਮ ਲਿਆ | “ਹਿਮਾਲਾ ਦੀ ਚੋਟੀ ‘ਤੇ ਪਹੁੰਚ ਕੇ ਮੇਰਾ ਦਿਲ ਕਰ ਰਿਹਾ ਸੀ ਕਿ ਮੈਂ ਇੰਨੀ ਜ਼ੋਰ ਦੀ ਚੀਖਾਂ ਅਤੇ ਸਾਰੀ ਦੁਨੀਆਂ ਨੂੰ ਦੱਸ ਦਿਆਂ ਕਿ ਅੱਜ ਮੈਂ ਦੁਨੀਆਂ ਦੇ ਸਭ ਤੋਂ ਉਚੇ ਸਥਾਨ ਉੱਤੇ ਹਾਂ | ਉਸ ਪਲ ਨੂੰ ਮੈਂ ਆਪਣੇ ਦਿਲ ਦਿਮਾਗ ਵਿੱਚ ਬਿਠਾ ਕੇ ਬੈਠੀ ਹਾਂ | ਜੇ ਮੈਨੂੰ ਪੈਂਟਿੰਗ ਆਉਂਦੀ ਹੁੰਦੀ ਤਾਂ ਉਸ ਦ੍ਰਿਸ਼ ਨੂੰ ਕੈਨਵਸ ‘ਤੇ ਉਤਾਰਨ ਦੀ ਕੋਸ਼ਿਸ਼ ਕਰਦੀ |”

ਇਕ ਪੈਰ ਨਾਲ ਦੁਨੀਆਂ ਦੀ ਸਭ ਤੋਂ ਉੱਚੀ ਚੋਟੀ ਸਰ ਕਰਨ ਵਾਲੀ ਭਾਰਤ ਦੀ ਇਸ ਕੁੜੀ ਨੂੰ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ . ਏ.ਪੀ.ਜੇ. ਅਬਦੁਲ ਕਲਾਮ ਨੇ 10 ਅਗਸਤ 2013 ਨੂੰ ਵਡੋਦਰਾ ਵਿਖੇ ਸਨਮਾਨਿਤ ਕੀਤਾ | ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਅਰੁਣਿਮਾ ਨੂੰ ਸਨਮਾਨਿਤ ਕੀਤਾ ਅਤੇ 25 ਲੱਖ ਰੁਪਏ ਦੀ ਰਾਸ਼ੀ ਭੇਂਟ ਕੀਤੀ | 11 ਜਨਵਰੀ 2014 ਨੂੰ ਨਰਿੰਦਰ ਮੋਦੀ ਨੇ ਅਰੁਣਿਮਾ ਨੂੰ ਗੁੱਜਰਾਤ ਵਿੱਚ ਸਨਮਾਨਿਤ ਕੀਤਾ | ਇਸ ਤੋਂ ਇਲਾਵਾ ਇਸ ਨੂੰ ਤੇਨਜਿੰਗ ਨਾਰਗੇ , ਸਲਾਮ ਇੰਡੀਆ ਅਤੇ ਹੋਰ ਕਈ ਉੱਚ ਕੋਟੀਦੇ ਐਵਾਰਡ ਦਿੱਤੇ ਜਾ ਚੁੱਕੇ ਹਨ | ਦੁਨੀਆਂ ਦੀ ਮਸ਼ਹੂਰ ਪਬਲੀਸ਼ਿੰਗ ਕੰਪਨੀ ‘PENGUIN’ ਇਸਦੀ ਜੀਵਨੀ ਬਾਰੇ ਕਿਤਾਬ ਛਾਪ ਰਹੀ ਹੈ | ਅੱਜਕਲ੍ਹ ਅਰੁਣਿਮਾ ਸਿਨਹਾ 2016 ਵਿੱਚ ਹੌਣ ਵਾਲਿਆਂ OLYMPIC ਖੇਡਾਂ ਲਈ ਤਿਆਰ ਕਰ ਰਹੀ ਹੈ ਕਿਉਂਕਿ ਉਹ 200 ਮੀਟਰ ਇਕ ਲੱਤ ਨਾਲ ਦੌੜਨਾ ਚੁਹੰਦੀ ਹੈ |

ਅਰੁਣਿਮਾ ਸਿਨਹਾ ਦੀ ਕਹਾਣੀ ਬੁਲੰਦ ਹੋਂਸਲੇ ਦੀ ਕਹਾਣੀ ਹੈ | ਪੱਕੇ ਇਰਾਦੇ ਦੀ ਕਹਾਣੀ ਹੈ | ਆਤਮ ਵਿਸਵਾਸ਼ ਦੀ ਕਹਾਣੀ ਹੈ | ਇਹ ਉਹ ਕਹਾਣੀ ਹੈ ਜੋ ਸਮਜਾਉਂਦੀ ਹੈ ਕਿ ਮੁਸ਼ਕਿਲਾਂ ਤਾਂ ਇਰਾਦਿਆਂ ਨੂੰ ਅਜਮਾਉਂਦਿਆਂ ਹਨ |

ਇਹ ਤਾਂ ਕਹਿੰਦਿਆਂ ਹਨ :

ਹੋਂਸਲਾ ਮਤ ਹਾਰ ਗਿਰ ਕਰ ਓ ਮੁਸਾਫ਼ਰ ਠੋਕਰੇਂ ਇਨਸਾਨ ਕੋ ਚਲਣਾ ਸਿਖਾਤੀ ਹੈ |

ਜੇਕਰ ਉਸਨੇ ‘ਗਿਰਕਰ’ ਹੋਂਸਲਾ ਹਾਰਿਆ ਹੁੰਦਾ ਤਾਂ ਅੱਜ ਉਹ ਦੁਨੀਆਂ ਦੀ ਚੋਟੀ ਤੇ ਨਾ ਖੜ੍ਹੀ ਹੁੰਦੀ | ਉਸਦੇ ਆਤਮ ਬਲ ਨੇ ਸਿੱਧ ਕਰ ਦਿੱਤਾ ਕਿ ਸਰੀਰ ਨਾਲੋਂ ਮਾਨਸਿਕ ਬਲ ਜਿਆਦਾ ਤਾਕਤਵਰ ਹੁੰਦਾ ਹੈ | ਜ਼ਿੰਦਗੀ ਦੀ ਖੇਡ ਮਨ ਨਾਲ ਜਿੱਤੀ ਜਾਂਦੀ ਹੈ , ਨਾ ਕਿ ਸਿਰਫ ਸਰੀਰ ਬਲ ਨਾਲ |

ਪੁਸਤਕ : ਜਿੱਤ ਦਾ ਮੰਤਰ
ਲੇਖਕ : ਡਾ. ਹਰਜਿੰਦਰ ਵਾਲੀਆ

B

You may also like