ਵਿਚਾਰ ਬਦਲਣ ਦਾ ਸਾਡੀ ਜ਼ਿੰਦਗੀ ਉੱਤੇ ਅਸਰ

by admin

ਇਹ ਕਹਾਣੀ ਮੇਰੇ ਚੇਲੇ ਫਰੇਂਕ ਜੇ ਵਹੇਲੇ ਦੀ ਹੈ | ਉਹ ਸਨਾਯੂ (ਮਾਨਸਿਕ ) ਰੋਗ ਨਾਲ ਪੀੜਤ ਸੀ | ਇਹ ਰੋਗ ਉਸਨੂੰ ਚਿੰਤਾ ਦੇ ਕਾਰਨ ਹੋਇਆ ਸੀ । ਫਰੇਂਕ ਵਹੇਲੇ ਨੇ ਮੈਨੂੰ ਦੱਸਿਆ ਕਿ ” ਮੈਨੂੰ ਹਰ ਗੱਲ ਦੀ ਚਿੰਤਾ ਰਹਿੰਦੀ ਹੈ । ਆਪਣੇ ਦੁਬਲੇ ਪਤਲੇ ਹੋਣ ਦੀ ਚਿੰਤਾ , ਵੱਲ ਝੜਨ ਦੀ ਚਿੰਤਾ , ਆਪਣੇ ਵਿਆਹ ਲਈ ਯੋਗ ਰਕਮ ਜਮਾ ਕਰਨ ਦੀ ਚਿੰਤਾ , ਉਸ ਲੜਦੀ ਦੇ ਹੱਥੋਂ ਨਿੱਕਲ ਜਾਣ ਦੀ ਚਿੰਤਾ ਜਿਸ ਨਾਲ ਮੈਂ ਵਿਆਹ ਕਰਾਉਣਾ ਚਾਹੁਣਾ ਹਾਂ । ਮੈਨੂੰ ਲਗਦਾ ਮੇਰਾ ਜੀਵਨ ਵਧੀਆ ਨਹੀਂ ਬੀਤ ਰਿਹਾ, ਦੂਸਰੇ ਲੋਕਾਂ ਤੇ ਮੈਂ ਆਪਣਾ ਪ੍ਰਭਾਵ ਨਹੀਂ ਪਾ ਰਿਹਾ । ਮੈਨੂੰ ਪੇਟ ਦੇ ਅਲਸਰ ਦਾ ਡਰ ਸੀ। ਜਿਆਦਾ ਕੰਮ ਨਾ ਕਰਨ ਕਾਰਣ ਅਖੀਰ ਮੈਨੂੰ ਨੌਕਰੀ ਵੀ ਛੱਡਣੀ ਪਈ । ਮਨ ਵਿਚ ਤਣਾਓ ਵਧਣ ਨਾਲ ਮੈਂ ਦੁਖੀ ਰਹਿਣ ਲੱਗਾ । ਮਨ ਦਾ ਬੋਝ ਵਧਣ ਨਾਲ ਮੈਂ ਟੁੱਟ ਗਿਆ । ਸਨਾਯੂ ਰੋਗ ਦੀ ਮਾਨਸਿਕ ਪੀੜ ਸਰੀਰਕ ਪੀੜ ਨਾਲੋਂ ਕਿਤੇ ਵੱਧ ਕਸ਼ਟਦੇਹ ਹੁੰਦੀ ਹੈ ।”

ਮੇਰਾ ਸਨਾਯੂ ਰੋਗ ਇੰਨਾ ਲਾਇਲਾਜ ਹੋ ਗਿਆ ਕਿ ਮੈਂ ਆਪਣੇ ਪ੍ਰਿਯਜਨਾ ਨਾਲ ਵੀ ਗੱਲ ਨਹੀਂ ਕਰ ਸਕਦਾ ਸੀ । ਆਪਣੇ ਵਿਚਾਰਾਂ ਉੱਤੇ ਮੇਰਾ ਕੰਟਰੋਲ ਹਟ ਗਿਆ ਅਤੇ ਮੈਂ ਪੂਰੀ ਤਰ੍ਹਾਂ ਭੈ ਗ੍ਰਸਤ ਹੋ ਚੱਕਿਆ ਸੀ । ਮਾਮੂਲੀ ਸ਼ੋਰ ਨਾਲ ਮੈਂ ਉਤੇਜਿਤ ਹੋ ਜਾਂਦਾ ਸੀ । ਹਰੇਕ ਤੋਂ ਮੂੰਹ ਲੁਕੋਂਦਾ ਅਤੇ ਬਿਨਾ ਕਿਸੇ ਕਾਰਨ ਤੋਂ ਰੋਣ ਲੱਗ ਜਾਂਦਾ । ਮੈਨੂੰ ਲਗਦਾ ਕਿ ਸਾਰੇ ਮੈਨੂੰ ਆਵਾਗੌਣ ਸਮਝਦੇ ਹਨ । ਨਦੀ ਵਿਚ ਕੁੱਦ ਕੇ ਮੈਂ ਆਤਮ ਹੱਤਿਆ ਕਰਨ ਦੀ ਮੇਰੀ ਇੱਛਾ ਹੁੰਦੀ ਸੀ ।

ਪਰੰਤੂ ਆਤਮ ਹੱਤਿਆ ਨਾ ਕਰਕੇ ਮੈਂ ਫਲੋਰਿਡਾ ਦੀ ਯਾਤਰਾ ਕਰਨ ਦਾ ਫੈਸਲਾ ਕੀਤਾ । ਇਸ ਆਸ ਨਾਲ ਕਿ ਵਾਤਾਵਰਣ ਦੀ ਤਬਦੀਲੀ ਨਾਲ ਕੁਝ ਸਹਾਇਤਾ ਮਿਲੇ । ਪਿਤਾ ਜੀ ਨੇ ਇਕ ਪੱਤਰ ਮੈਨੂੰ ਇਹ ਕਹਿ ਕਿ ਦਿੱਤਾ ਕਿ ਇਸਨੂੰ ਫਲੋਰਿਡਾ ਪਹੁੰਚ ਕੇ ਹੀ ਖੋਲ੍ਹਣਾ । ਯਾਤਰੀਆਂ ਦੀ ਭੀੜ ਕਾਰਨ ਮੈਨੂੰ ਫਲੋਰਿਡਾ ਵਿਚ ਕਿਸੇ ਹੋਟਲ ਵਿਚ ਜਗ੍ਹਾ ਨਾ ਮਿਲ ਸਕੀ । ਸੋ ਮੈਂ ਇਕ ਗੈਰਾਜ ਵਿਚ ਸੋਣ ਦੀ ਥਾਂ ਕਿਰਾਏ ਤੇ ਲਈ । ਉਥੇ ਮੈਂ ਭਾਰਵਾਹਕ ਪੋਤ ਤੇ ਨੌਕਰੀ ਹਾਸਿਲ ਕਰਨ ਦੀ ਕੋਸ਼ਿਸ਼ ਕੀਤੀ ਪਰ ਕਿਸਮਤ ਨੇ ਸਾਥ ਨਹੀਂ ਦਿੱਤਾ । ਹਾਰ ਕੇ ਮੈਂ ਖਾੜੀ ਤੇ ਹੀ ਸਮਾਂ ਕੱਟਣ ਦਾ ਫੈਸਲਾ ਕੀਤਾ । ਫਲੋਰਿਡਾ ਵਿਚ ਮੈਂ ਘਰ ਨਾਲੋਂ ਵੀ ਜ਼ਿਆਦਾ ਦੁਖੀ ਹੋ ਗਿਆ । ਸੋ ਇਹ ਦੇਖਣ ਲਈ ਕਿ ਪਿਤਾ ਜੀ ਨੇ ਕ਼ੀ ਲਿਖਿਆ ਹੈ , ਲਿਫ਼ਾਫ਼ਾ ਖੋਲਿਆ , ਲਿਖਿਆ ਸੀ — ” ਪੁੱਤਰ ਤੂੰ ਘਰ ਤੋਂ 1500 ਮੀਲ ਦੂਰ ਹੈਂ ਫਿਰ ਵੀ ਆਪਣੀ ਇਥੇ ਦੀ ਤੇ ਓਥੋਂ ਦੀ ਹਾਲਤ ਵਿਚ ਕੋਈ ਅੰਤਰ ਨਹੀਂ ਪਾਉਂਦਾ । ਹੈਂ ਨਾ ? ਮੈਂ ਜਾਣਦਾ ਸੀ ਤੈਨੂੰ ਓਥੇ ਵੀ ਸ਼ਾਂਤੀ ਨਹੀਂ ਮਿਲੇਗੀ , ਕਿਉਂਕਿ ਤੂੰ ਆਪਣੇ ਨਾਲ ਓਥੇ ਵੀ ਓਹੀ ਚੀਜ ਲੈ ਗਿਆ ਹੈਂ ਜਿਹੜੀ ਤੇਰੇ ਕਲੇਸ਼ ਦਾ ਕਾਰਨ ਹੈ , ਅਤੇ ਉਹ ਹੈ ਤੇਰੀ ਵਿਚਾਰਧਾਰਾ । ਤੇਰੇ ਸ਼ਰੀਰ ਅਤੇ ਦਿਮਾਗ ਵਿਚ ਕਿਤੇ ਕੁਝ ਨਹੀਂ ਵਿਗੜਿਆ । ਤੇਰੀ ਵਿਚਾਰਧਾਰਾ ਹੀ ਤੇਰੇ ਕਲੇਸ਼ ਦਾ ਮੂਲ ਕਾਰਨ ਹੈ । ਮਨੁੱਖ ਆਪਣੇ ਮਨ ਵਿਚ ਜੈਸਾ ਸੋਚਦਾ ਹੈ ਵੈਸਾ ਹੀ ਹੁੰਦਾ ਹੈ । ਪੁੱਤਰ ਜਦੋਂ ਤੈਨੂੰ ਇਹ ਗਿਆਨ ਹੋ ਜਾਵੇ , ਤੂੰ ਘਰ ਪਰਤ ਆਵੀਂ । ਤੂੰ ਆਪਣੇ ਆਪ ਚੰਗਾ ਹੋ ਜਾਵੇਗਾ ।

ਪਿਤਾ ਦੇ ਪੱਤਰ ਨਾਲ ਮੈਂ ਬਹੁਤ ਗੁੱਸੇ ਹੋਇਆ । ਮੈਨੂੰ ਹਮਦਰਦੀ ਦੀ ਆਸ ਸੀ , ਸਿੱਖਿਆ ਦੀ ਨਹੀਂ । ਮੈਂ ਘਰ ਜਾਣ ਦਾ ਫੈਸਲਾ ਰੱਦ ਕਰ ਦਿੱਤਾ । ਉਸ ਰਾਤ ਮੈਂ ਇਕ ਚਰਚ ਵਿਚ ਜਾ ਪਹੁੰਚਿਆ ਜਿਥੇ ਪ੍ਰਾਰਥਨਾ ਹੋ ਰਹੀ ਸੀ । ਮੈਂ ਪ੍ਰਵਚਨ ਸੁਣਨ ਲੱਗਾ —” ਜੋ ਆਪਣੀ ਭਾਵਨਾ ਤੇ ਜਿੱਤ ਪਾ ਲੈਂਦਾ ਹੈ , ਉਹ ਦੇਸ਼ ਜਿੱਤਣ ਵਾਲੇ ਵਿਅਕਤੀ ਨਾਲੋਂ ਵੀ ਜਿਆਦਾ ਸ਼ਕਤੀਸ਼ਾਲੀ ਹੈ । ” ਆਪਣੇ ਪਿਤਾ ਦੇ ਪੱਤਰ ਵਿਚ ਲਿਖੇ ਵਿਚਾਰਾਂ ਨੂੰ ਰੱਬੀ ਵਿਚਾਰਾਂ ਨਾਲ ਮੇਲ ਖਾਂਦੇ ਦੇਖਕੇ ਮੇਰੇ ਦਿਮਾਗ ਦਾ ਸਾਰਾ ਵਿਚਾਰ ਧੋਤਾ ਗਿਆ । ਮੈਨੂੰ ਆਪਣੀ ਮੂਰਖਤਾ ਦਾ ਅਹਿਸਾਸ ਹੋਇਆ । ਜਿੰਦਗੀ ਵਿਚ ਪਹਿਲੀ ਵਾਰ ਮੈਂ ਸਪਸ਼ਟ ਅਤੇ ਵਿਵੇਕਪੂਰਣ ਢੰਗ ਨਾਲ ਸੋਚਾਂ ਲੱਗਾ । ਖੁੱਦ ਨੂੰ ਫੇਰ ਅਸਲੀ ਰੰਗ ਵਿਚ ਦੇਖ ਕੇ ਮੈਂ ਠੱਗਿਆ ਜਿਹਾ ਰਹਿ ਗਿਆ । ਮੈਂ ਸਾਰੇ ਸੰਸਾਰ ਅਤੇ ਉਸਦੇ ਹਰ ਪ੍ਰਾਣੀ ਨੂੰ ਬਦਲਣਾ ਚਾਹੁੰਦਾ ਸੀ , ਜਦੋ ਕਿ ਜਰੂਰਤ ਆਪਣੇ ਹੀ ਵਿਚਾਰਾਂ ਅਤੇ ਦ੍ਰਿਸ਼ਟੀਕੋਣ ਨੂੰ ਬਦਲਣ ਦੀ ਸੀ ।

ਦੂਜੇ ਦਿਨ ਮੈਂ ਘਰ ਲਈ ਰਵਾਨਾ ਹੋ ਗਿਆ । ਇਕ ਹਫਤੇ ਬਾਦ ਮੈਂ ਫੇਰ ਨੌਕਰੀ ਤੇ ਜਾਣ ਲੱਗਾ । ਚਾਰ ਮਹੀਨਿਆਂ ਬਾਦ ਮੈਂ ਉਸ ਲੜਕੀ ਨਾਲ ਵਿਆਹ ਕਰ ਲਿਆ ਜਿਸਦਾ ਗੁਆਚ ਜਾਣ ਦਾ ਮੈਨੂੰ ਡਰ ਸੀ । ਹੁਣ ਸਾਡਾ ਪੰਜ ਬੱਚਿਆਂ ਦਾ ਸੁਖੀ ਪਰਿਵਾਰ ਹੈ । ਰੱਬ ਦੀ ਕਿਰਪਾ ਹੈ ਕਿ ਮੈਂ ਆਰਥਿਕ ਤੇ ਮਾਨਸਿਕ ਦ੍ਰਿਸ਼ਟੀ ਨਾਲ ਸੁਖੀ ਹਾਂ । ਜਦੋਂ ਮੈਂ ਸਨਾਯੂ ਰੋਗ ਦਾ ਸ਼ਿਕਾਰ ਸੀ , ਮੈਂ ਇਕ ਛੋਟੇ ਵਿਭਾਗ ਵਿਚ ਅੱਠ ਕਾਰੀਗਰਾਂ ਉੱਤੇ ਰਾਤ ਸਮੇਂ ਫੋਰਮੈਨ ਦਾ ਕੰਮ ਕਰਦਾ ਸੀ ਅਤੇ ਹੁਣ ਕਾਰਟਨ ਬਣਾਉਣ ਵਾਲੇ ਕਾਰਖਾਨੇ ਵਿਚ 450 ਵਿਅਕਤੀਆਂ ਉੱਤੇ ਸੁਪਰਡੈਂਟ ਹਾਂ । ਜਿੰਦਗੀ ਦੀਆ ਅਸਲੀ ਕੀਮਤਾਂ ਨੂੰ ਹੁਣ ਮੈਂ ਸਮਝਦਾ ਹਾਂ । ਜਦੋਂ ਕਦੇ ਅਸ਼ਾਂਤ ਪਲ ਜੀਵਨ ਵਿਚ ਭਰਨ ਲਗਦੇ ਹਨ , ਜਿਵੇ ਕਿ ਹਰ ਇਕ ਜੀਵਨ ਵਿਚ ਹੁੰਦਾ ਹੈ , ਮੈਂ ਆਪਣੇ ਵਿਚਾਰ ਅਤੇ ਦ੍ਰਿਸ਼ਟੀਕੋਣ ਬਦਲ ਦਿੰਦਾ ਹਾਂ ਅਤੇ ਸਭ ਕੁਝ ਠੀਕ ਹੋ ਜਾਂਦਾ ਹੈ ।

” ਮੈਂ ਇਮਾਨਦਾਰੀ ਨਾਲ ਕਹਿ ਸਕਦਾ ਹਾਂ ਕਿ ਸਨਾਯੂ ਰੋਗ ਦਾ ਅਨੁਭਵ ਕਰਕੇ ਮੈਂ ਬਹੁਤ ਪ੍ਰਸੰਨ ਹਾਂ ਕਿਉਂਕਿ ਇਸਦੇ ਬਿਨਾ ਆਪਣੇ ਸ਼ਰੀਰ ਅਤੇ ਦਿਮਾਗ ਤੇ ਹੋਣ ਵਾਲੇ ਵਿਚਾਰ ਸ਼ਕਤੀ ਦੇ ਅਸਰ ਦਾ ਗਿਆਨ ਮੈਨੂੰ ਨਾ ਹੁੰਦਾ । ਹੁਣ ਮੈਂ ਆਪਣੇ ਵਿਚਾਰਾਂ ਨਾਲ ਆਪਣੇ ਅਨੁਕੂਲ ਲਾਭ ਉਠਾ ਸਕਦਾ ਹਾਂ । ”
ਮੇਰਾ ਤਾ ਅਟੱਲ ਵਿਸ਼ਵਾਸ਼ ਹੈ ਕਿ ਜੀਵਨ ਦੀ ਸੁਖ ਸ਼ਾਂਤੀਂ ਪੂਰੀ ਤਰਾਂ ਸਾਡੀ ਮਾਨਸਿਕ ਅਵਸਥਾ ਤੇ ਨਿਰਭਰ ਹੈ । ਬਾਹਰਲੇ ਹਲਾਤਾਂ ਦਾ ਅਸਰ ਜੀਵਨ ਦੀ ਸੁਖ ਸ਼ਾਂਤੀ ਉੱਤੇ ਨਾ ਦੇ ਬਰਾਬਰ ਹੁੰਦਾ ਹੈ ।

 

ਪੁਸਤਕ – ਚਿੰਤਾ ਛੱਡੋ ਸੁਖ ਨਾਲ ਜੀਓ

 

You may also like