ਅਮੀਰ ਬਣਨ ਲਈ ਪੈਸਾ ਨਹੀਂ ਸਗੋਂ ਅਮੀਰ ਬਣਨ ਦਾ ਸੁਪਨਾ ਹੋਣਾ ਜਰੂਰੀ ਹੈ

by admin

ਇਹ ਦੱਸਣਾ ਉਚਿਤ ਹੈ ਕਿ ਜਿਨ੍ਹਾਂ ਕੋਲ ਪੈਸਾ ਨਹੀਂ ਸਿਰਫ ਅਮੀਰ ਬਣਨ ਦਾ ਸੁਪਨਾ ਹੈ , ਉਹ ਵੀ ਆਪਣੀ ਮਿਹਨਤ ਦੇ ਸਹਾਰੇ ਆਪਣੇ ਸੁਪਨੇ ਨੂੰ ਸੱਚ ਕਰ ਸਕਦੇ ਹਨ | ਗੋਸਵਾਮੀ ਨੇ 10 ਰੁਪਏ ਉਧਾਰ ਲੈ ਕੇ ਸਲਾਦ ਵੇਚਣ ਤੋਂ ਕੰਮ ਸ਼ੁਰੂ ਕਰਕੇ ਕਰੋੜਾਂ ਦੀ ਸੰਪਤੀ ਬਣਾਈ ਸੀ | ਸਿਰਫ ਚੰਗੀ ਯੋਜਨਾਬੰਦੀ ਅਤੇ ਮਿਹਨਤ ਦੇ ਸਹਾਰੇ ਦੁਨੀਆ ਦੇ ਮਹਾਨ ਰਿਟੇਲ ਵਪਾਰੀ ਫਰੈਂਕ ਵੂਲਬਰਥ ਦੀ ਕਹਾਣੀ ਇਸ ਗੱਲੋਂ ਬਹੁਤ ਪ੍ਰੇਰਨਾਮਈ ਹੈ |

ਵੂਲਬਰਥ ਦੇ ਮਨ ਵਿਚ ਅਮੀਰ ਬਣਨ ਦਾ ਸੁਪਨਾ ਸੀ ਪਰ ਜੇਬ ਬਿਲਕੁਲ ਖਾਲੀ ਸੀ | ਨੰਗੇ ਪੈਰ ਵਾਲੇ ਵੂਲਬਰਥ 21 ਵਰ੍ਹਿਆਂ ਦੀ ਉਮਰ ਵਿਚ ਨਿਊਯਾਰਕ ਦੇ ਇਕ ਸਟੋਰ ਵਿਚ ਬਿਨਾ ਤਨਖਾਂ ਤੋਂ ਕੰਮ ਕਰਨ ਲੱਗਾ | ਕਈ ਸਾਲ ਮਿਹਨਤ ਤੋਂ ਬਾਅਦ ਉਸਨੇ 300 ਡਾਲਰ ਨਾਲ 1879 ਵਿਚ ਲੈਂਕਾਸਟਰ ਵਿਚ ਇਕ ਅਜਿਹਾ ਸਟੋਰ ਖੋਲਿਆ , ਜਿਸ ਵਿਚ ਹਰ ਚੀਜ਼ ਪੰਜ ਅਤੇ ਦੱਸ ਸੈਂਟ ਵਿਕਦੀ ਸੀ | 1911 ਵਿਚ ਉਸਦੇ ਅਮਰੀਕਾ ਅਤੇ ਹੋਰ ਦੇਸ਼ਾਂ ਵਿਚ 10000 ਤੋਂ ਵੱਧ ਸਟੋਰ ਖੁੱਲ੍ਹ ਚੁਕੇ ਸਨ | 1919 ਵਿਚ ਜਦੋਂ ਵੂਲਬਰਥ ਨੇ ਆਖਰੀ ਸਾਹ ਲਿਆ ਤਾਂ ਉਸ ਸਮੇ ਉਸਦੇ ਖਾਤੇ ਵਿਚ 6 .5 ਕਰੋੜਿ ਡਾਲਰ ਸੀ |1913 ਵਿਚ ਉਸਨੇ ਦੁਨੀਆਂ ਦੀ ਸਭ ਤੋਂ ਉੱਚੀ ਇਮਾਰਤ ਵੂਲਬਰਥ ਬਿਲਡਿੰਗ ਬਣਾਈ ਸੀ |

ਸੋ ਸਪਸ਼ਟ ਹੈ ਕਿ ਅਮੀਰ ਬਣਨ ਲਈ ਕੋਲ ਪੈਸਾ ਹੋਣਾ ਜਰੂਰੀ ਨਹੀਂ ਸਗੋਂ ਅਮੀਰ ਬਣਨ ਦਾ ਸੁਪਨਾ ਹੋਣਾ ਜਰੂਰੀ ਹੈ |

 

ਪੁਸਤਕ : ਜਿੱਤ ਦਾ ਮੰਤਰ
ਲੇਖਕ : ਡਾ. ਹਰਜਿੰਦਰ ਵਾਲੀਆ

You may also like