439
ਕਾਲਿਆ ਹਰਨਾ
ਕਾਲਿਆ ਹਰਨਾ ਰੋਹੀਏਂ ਫਿਰਨਾ,
ਤੇਰੇ ਪੈਰੀਂ ਝਾਂਜਰਾਂ ਪਾਈਆਂ।
ਸਿੰਗਾਂ ਤੇਰਿਆਂ ‘ਤੇ ਕੀ ਕੁਸ਼ ਲਿਖਿਆ,
ਤਿੱਤਰ ਤੇ ਮੁਰਗਾਈਆਂ।
ਚੱਬਣ ਨੂੰ ਤੇਰੇ ਮੋਠ ਬਾਜਰਾ,
ਪਹਿਨਣ ਨੂੰ ਮੁਗਲਾਈਆਂ।
ਅੱਗੇ ਤਾਂ ਟੱਪਦਾ ਨੌ-ਨੌ ਕੋਠੇ,
ਹੁਣ ਨੀ ਟੱਪੀਦੀਆਂ ਖਾਈਆਂ।
ਖਾਈ ਟੱਪਦੇ ਦੇ ਵੱਜਿਆ ਕੰਢਾ,
ਦੇਵੇਂ ਰਾਮ ਦੁਹਾਈਆਂ।
ਮਾਸ-ਮਾਸ ਤੇਰਾ ਕੁੱਤਿਆਂ ਖਾਧਾ,
ਹੱਡੀਆਂ ਰੇਤ ਰਲਾਈਆਂ।
ਜਿਉਣੇ ਮੌੜ ਦੀਆਂ
ਸਤ ਰੰਗੀਆਂ ਭਰਜਾਈਆਂ…!