ਸਾਰਾ ਕੁੱਝ

by admin

ਉਸਦੇ ਸ਼ਹਿਰ ਵੜਦਿਆਂ ਹੀ,
ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ।

ਪਤਾ ਨਹੀਂ ਕਿਉਂ? |

ਪਰ ਮੈਨੂੰ ਬਹੁਤ ਚੰਗਾ ਲੱਗਦਾ ਹੈ,
ਉਸਦੇ ਸ਼ਹਿਰ ਜਾਣਾ।

ਉਹ ਕਦੇ ਮਿਲਦੀ ਵੀ ਨਹੀਂ ਹੈ।

ਪਤਾ ਨਹੀਂ ਕਿਉਂ?

ਪਰ ਮੈਨੂੰ ਬਹੁਤ ਚੰਗਾ ਲੱਗਦਾ ਹੈ,
ਉਸਦੇ ਸ਼ਹਿਰ ਜਾ ਕੇ,
ਉਸਦੀ ਉਡੀਕ ਕਰਨਾ।

ਆਏਂ ਤਾਂ ਮੈਂ ਉਸਨੂੰ ਕਈ ਵਾਰ,
ਕਾਲਜ ਆਉਂਦੀ-ਜਾਂਦੀ ਨੂੰ ਵੀ ਵੇਖਿਆ ਹੈ,
ਅਤੇ ਉਸਨੇ ਮੈਨੂੰ ਦੂਰ ਖੜ੍ਹੇ ਨੂੰ।

ਅਸੀਂ ਇੱਕ ਦੂਸਰੇ ਨੂੰ ਜਾਣਦੇ ਹਾਂ,
ਪਰ ਕਦੇ ਬੁਲਾਇਆ ਨਹੀਂ ਹੈ,
ਬਲਾਉਣਾ ਕੀ!
ਅਸੀਂ ਕਦੇ ਮਿਲੇ ਹੀ ਨਹੀਂ।

ਪਤਾ ਨਹੀਂ ਕਿਉਂ?

ਪਰ ਬਿਨ ਬੁਲਾਏ,
ਬਿਨ ਮਿਲੇ ਹੀ,
ਇੱਕ ਦੂਸਰੇ ਨੂੰ ਵੇਖ,
ਸਾਡੇ ਸਾਰੇ ਦੁੱਖ ਆਲੋਪ ਹੋ ਜਾਂਦੇ ਹਨ।

ਚਿਹਰਿਆਂ ‘ਤੇ ਮਿੱਠੀ ਜਿਹੀ ਮੁਸਕਾਨ ਆ ਜਾਂਦੀ ਹੈ,
ਦੁਨੀਆ ਆਪਣੀ-ਆਪਣੀ ਲੱਗਦੀ ਹੈ,
ਚਾਰੋਂ ਓਰ ਮੁਹੱਬਤ ਦੀ ਖੁਸ਼ਬੂ ਫੈਲ ਜਾਂਦੀ ਹੈ।

ਉਸ ਦੇ ਸ਼ਹਿਰ ਜਾਣਾ,
ਉਸਨੂੰ ਦੂਰ ਖੜ੍ਹ ਵੇਖਣਾ,
ਵੇਖ ਕੇ ਮਿੱਠਾ ਜਿਹਾ ਹੱਸਣਾ।

ਪਤਾ ਨਹੀਂ ਕਿਉਂ?

ਪਰ ਇਹ ਸਾਰਾ ਕੁੱਝ,ਮੈਨੂੰ ਮਰੇ ਹੋਏ ਨੂੰ,
ਫਿਰ ਤੋਂ ਜੀਵਿਤ ਕਰ ਦਿੰਦਾ ਹੈ।

ਹਰਸਿਮ

You may also like