ਇੱਕ ਵਾਰ ਇੱਕ ਆਦਮੀ ਆਪਣੇ 80 ਸਾਲ ਦੇ ਬਜੁਰਗ ਪਿਤਾ ਨੂੰ ਖਾਣਾ ਖਵਾਉਣ ਲਈ ਇੱਕ ਹੋਟਲ ਵਿੱਚ ਲੈ ਗਿਆ…ਖਾਣਾ ਖਾਂਦੇ ਸਮੇ ਬਜੁਰਗ ਇੰਨਸਾਨ ਤੋਂ ਖਾਣਾ ਉਸਦੇ ਕੱਪੜਿਆ ਉੱਪਰ ਡਿੱਗ ਰਿਹਾ ਸੀ ਤੇ ਉਸਦਾ ਮੂੰਹ ਵੀ ਲਿੱਬੜ ਗਿਆ ਸੀ…ਹੋਟਲ ਵਿੱਚ ਬੈਠੇ ਸਾਰੇ ਲੋਕ ਇਸ ਤਰਾ ਦੇ ਖਾਣ ਦੇ ਤਰੀਕੇ ਨੂੰ ਲੈ ਕੇ ਆਪਸ ਵਿੱਚ ਉਸ ਬਜੁਰਗ ਤੇ ਉਸਦੇ ਬੇਟੇ ਦੀਆਂ ਗੱਲਾ ਕਰਨ ਲੱਗੇ…ਕੁਝ ਲੋਕ ਸੂਗ ਮੰਨ …
Mix
-
-
ਜੱਸੀ ਆਪਣੇ ਪੇਕੇ ਘਰ ਆਈ ਹੋਈ ਸੀ। ਸਾਰਾ ਟੱਬਰ ਰਾਤ ਨੂੰ ਬੈਠਾ ਗੱਲਾਂ ਕਰ ਰਿਹਾ ਸੀ,ਇਧਰ ਓਧਰ ਦੀਆਂ ਗਵਾਢੀਆਂ,ਰਿਸ਼ਤੇਦਾਰਾਂ,ਪਿੰਡ ਦੀਆਂ। ਕੁੜੀਆਂ ਦਾ ਜੰਮਣ ਭੋਇੰ ਦੇ ਲੋਕਾਂ ਨਾਲ ਹਮੇਸ਼ਾ ਲਗਾਵ ਹੁੰਦਾ ਹੈ,ਕੀਹਦੇ ਕੀ ਕੀ ਹੋਇਆ ਜਾਨਣ ਦੀ ਉਤਸੁਕਤਾ ਬਣੀ ਰਹਿੰਦੀ ਹੈ। “ਜੱਸੀ,ਉਹ ਆਪਣੇ ਪਿੰਡ ਆਲਾ ਸੁਖਦੇਵ ਸਿਹੁੰ ਮਾਸਟਰ ਨਹੀਂ ਹੁੰਦਾ ਸੀ ,ਉਹ ਤਾਂ ਪਾਗਲ ਹੋ ਗਿਆ,ਗਲੀਆਂ ਚ ਘੁੰਮਦਾ ਰਹਿੰਦਾ,ਨੂੰਹ ਪੁੱਤ, ਟੱਬਰ ਸੇਵਾ ਬਥੇਰੀ ਕਰਦੈ,ਪਤਾ ਨਹੀਂ ਹੋਇਆ …
-
ਹਰ ਸਾਲ ਦੀ ਤਰ੍ਹਾਂ, ਪਿਛਲੇ ਸਾਲ ਵੀ ਜਦ ਮੈਂ ਸਰਦੀ ਦੇ ਸ਼ੁਰੁ ਵਿੱਚ ਆਪਣੇ ਵਤਨ ਪਰਤੀ ਤਾਂ ਘਰ ਦੀ ਹਾਲਤ ਕਾਫੀ ਉੱਖੜੀ ਹੋਈ ਸੀ। ਘਰ ਦੀ ਦੀਵਾਰ ਦੇ ਦੋਹੀਂ ਪਾਸੀਂ ਲਾਏ, ਅਸ਼ੋਕਾ ਟਰੀ, ਫਾਈਕਸ ਤੇ ਚਾਂਦਨੀ ਦੇ ਪੌਦੇ ਇੱਕ ਜੰਗਲ ਬਣ ਚੁੱਕੇ ਸਨ। ਸੰਘਣੀ ਛਾਂ ਲਈ ਲਾਏ ਸੱਤ ਪੱਤਰੀ ਦੇ ਰੁੱਖ ਦੇ ਟਾਹਣ ਛੱਤ ਤੇ ਵਿਹੜੇ ਵਿੱਚ ਝੁਕੇ ਪਏ ਸਨ, ਜਿਹਨਾਂ ਨੇ ਸਰਦ ਰੁੱਤ ਵਿੱਚ …
-
ਸਾਡੇ ਪਿੰਡ ਇੱਕ ਟੂ ਵ੍ਹੀਲਰ ਮਕੈਨਿਕ ਦੀ ਦੁਕਾਨ ਸੀ.. ! ਹੌਲ਼ੀ ਹੌਲ਼ੀ ਦੋਸਤ ਬਣ ਗਏ.. ! ਕੇਰਾਂ ਕਿਸੇ ਦੀ ਲੂਨਾ ਦਾ ਇੰਜਣ ਹੋਣ ਆਲ਼ਾ ਸੀ.. ! ਸਿਆਲ਼ਾਂ ਦੇ ਦਿਨਾਂ ਚ ਅਸੀਂ ਸ਼ਾਮ ਨੂੰ ਲੂਨਾਂ ਦਾ ਸਮਾਨ ਲੈਣ ..ਸਹਿਕਦੀ ਲੂਨਾ ਤੇ ਹੀ ਲੁਧਿਆਣੇ ਨੂੰ ਚਾਲੇ ਪਾਤੇ..! ਡਰ ਪ੍ਰਤੱਖ ਹੋ ਕੇ ਸੱਚ ਹੋ ਨਿਬੜਿਆ.. ! ਦੋਲੋਂ ਕਲਾਂ ਕੋਲ ਪਹੁੰਚਦਿਆਂ ਇਜੰਣ ਸਰੀਰ ਤਿਆਗ ਗਿਆ..! ਨੇਰ੍ਹਾ ਹੋਣ ਨੂੰ ਸੀ …
-
ਸਵੇਰੇ ਅੱਖ ਖੁਲਦੇ ਹੀ ਜਦੋਂ ਮੈਂ ਉੱਠ ਕੇ ਬਾਹਰ ਆਇਆ ਤਾਂ ਸ਼੍ਰੀਮਤੀ ਜੀ ਰਸੋਈ ਦੇ ਕੰਮ ਵਿਚ ਰੁਝੀ ਹੋਈ ਸੀ। ਮੈਂ ਲਾਬੀ ਵਿਚ ਕੁਰਸੀ ਤੇ ਬੈਠਾ ਤਾਂ ਉਹ ਮੇਰੇ ਲਈ ਪਾਣੀ ਦਾ ਗਿਲਾਸ ਲੈ ਆਈ। ਉਸਦੀ ਤੋਰ ਦੱਸਦੀ ਸੀ ਕਿ ਕਮਰ ਦਾ ਦਰਦ ਫੇਰ ਸ਼ੁਰੂ ਹੋ ਗਿਆ ਹੈ । ਮੈਨੂੰ ਉਸ ਉਪਰ ਬੜਾ ਤਰਸ ਆਇਆ, ਨੋਕਰੀ, ਘਰ ਦਾ ਕੰਮ ਤੇ ਉਪਰੋਂ ਬੱਚਿਆਂ ਦੀ ਜਿੰਮੇਵਾਰੀ ਉਸ …
-
ਚੈਨਲ ਦੇ ਦਫਤਰ ਵਿੱਚ ਬਾਸ ਪੱਤਰਕਾਰਾਂ ਉਪਰ ਗਰਜ ਰਿਹਾ ਸੀ ,”ਚੈਨਲ ਦੀ ਟੀ ਆਰ ਪੀ ਲਗਾਤਾਰ ਹੇਠਾਂ ਜਾ ਰਹੀ ਹੈ ।ਤੁਸੀਂ ਕੀ ਕਰ ਰਹੇ ਹੋ ਕੋਈ ਵੀ ਸਨਸਨੀਖੇਜ਼ ਖ਼ਬਰ ਹਾਲੇ ਤੱਕ ਨਹੀਂ ਆਈ।” ਇਸ ਤੇ ਚੀਫ ਰਿਪੋਰਟਰ ਬੋਲਿਆ,” ਸਰ ਵੋਟਾਂ ਖਤਮ ਹੋ ਗਈਆਂ ,ਲੋਕਾਂ ਨੂੰ ਹੁਣ ਵੋਟਾਂ ਵਰਗਾ ਸੁਆਦ ਕਿੱਥੋਂ ਲਿਆ ਕੇ ਦੇਈਏ।”ਸਾਰਿਆ ਨੇ ਸਿਰ ਹਿੱਲਾ ਕੇ ਹਾਮੀ ਭਰੀ।ਦੂਜੇ ਪੱਤਰਕਾਰ ਨੇ ਨਾਲ ਗੱਲ ਜੋੜੀ,” ਹੁਣ …
-
ਤੈਨੂੰ ਕਿੰਨੀ ਵਾਰੀ ਕਿਹਾ, “ਰੋਟੀ-ਪਾਣੀ ਚੱਜ ਦਾ ਬਣਾ ਲਿਆ ਕਰ। ਸਾਰਾ ਦਿਨ ਕੰਮ ਕਰਦਾ ਤੇ ਤੇਰੇ ਤੋ ਆਹ ਤਿੰਨ ਟਾਇਮ ਦੀ ਰੋਟੀ ਵੀ ਚੱਜ ਨਾਲ ਨਹੀਂ ਬਣਾ ਕਿ ਖਵਾਈ ਜਾਂਦੀ।” ਰਮੇਸ਼ ਅੱਜ ਸਵੇਰੇ-ਸਵੇਰੇ ਹੀ ਆਪਣਾ ਬੈਗ ਅਤੇ ਰੁਮਾਲ ਚੁੱਕਦਾ-ਚੁੱਕਦਾ ਗੁੱਸੇ ਨਾਲ ਬੋਲਿਆ ਅਤੇ ਕੋਲ ਮੇਜ ਤੇ ਪੈਕ ਕੀਤੇ ਹੋਏ ਰੋਟੀ ਵਾਲੇ ਟੀਫਿੰਨ ਨੂੰ ਉਥੇ ਹੀ ਛੱਡ ਕੇ ਕੋਠੀ ਤੋਂ ਬਾਹਰ ਵੱਲ ਚੱਲ ਪਿਆ। ਰਮੇਸ਼ 1 …
-
ਮੈ ਪਟਿਆਲੇ ਤੋ ਵਾਪਸ ਪਿੰਡ ਪਰਤ ਰਿਹਾ ਸੀ,ਇਸ ਪਾਸੇ ਮੇਰਾ ਆਉਣਾ ਜਾਣਾ ਜਿਆਦਾ ਨਹੀ, ਇਸ ਲਈ ਮੈ ਬਾਹਰ ਦਿਲਚਸਪੀ ਨਾਲ ਦੇਖ ਰਿਹਾ ਸੀ ,ਕਿ ਮੇਰੇ ਨਾਲ ਦੀਆਂ ਖਾਲੀ ਪਈਆ ਸੀਟਾ ਤੇ ਇੱਕ ਜੋੜਾ ਆਣ ਬੈਠਾ ਜਿੰਨਾ ਦੀ ਉਮਰ ਲਗਭਗ 45-50 ਕੁ ਸਾਲ ਦੀ ਹੋਵੇਗੀ। ਉਹ ਦੋਵੇ ਪਤੀ ਪਤਨੀ ਸਨ । ਸਾਦਾ ਪਹਿਰਾਵਾ ਸੀ ਤੇ ਪੂਰਨ ਪਿੰਡ ਦੇ ਵਸਨੀਕ ਸੀ। ਉਹ ਬੈਠੇ ਕਿ ਨਾਲ ਹੀ ਕੰਡਕਟਰ …
-
ਪਿਛਲੇ ਹਫ਼ਤੇ ਬਲਦੇਵ ਪਟਵਾਰੀ ਨੂੰ ਇੱਕ ਟੀਮ ਨੇ ਛਾਪਾ ਮਾਰ ਕੇ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਸੀ। ਪਰ ਉਹ ਦੋ- ਕੁ ਦਿਨਾਂ ਮਗਰੋਂ ਹੀ ਮੁੜ ਡਿਊਟੀ ‘ਤੇ ਹਾਜਰ ਹੋ ਗਿਆ। ਓਹਨੂੰ ਦਫਤਰ ਵਿੱਚ ਟੌਹਰ ਨਾਲ਼ ਬੈਠਿਆਂ ਦੇਖ ਕੇ ਮੱਘਰ ਨੰਬਰਦਾਰ ਕਹਿਣ ਲੱਗਾ, ” ਵਾਹ ਪਟਵਾਰੀ ਸਾਹਿਬ!! ਆਹ ਤਾਂ ਮੇਰੀਆਂ ਅੱਖਾਂ ਨੂੰ ਯਕੀਨ ਨੀਂ ਆ ਰਿਹਾ , ਏਹੋ ਜਾ ਕਿਹੜਾ ਮੰਤਰ ਮਾਰ ਕੇ …
-
ਰੱਖੋ ਮਾਂ ਬੋਲੀ ਨੂੰ ਸਦਾ ਉੱਤੇ ਕਿਤੇ ਨੀਵੀਂ ਰਹਿ ਜਾਵੇ ਨਾਂ, ਸਾਂਭਲੋ ਵਿਰਾਸਤ ਪੰਜਾਬੀਓ ਕਿਤੇ ਪੀੜੀ ਬਹਿ ਜਾਵੇ ਨਾਂ। ਪਾਇਆ ਹੋਰਾਂ ਭਾਸ਼ਾਵਾਂ ਨੇ ਦਾਬ ਜਾਂਦੀ ਮਾਂ ਬੋਲੀ ਦਿਨੋ-ਦਿਨ ਦੱਬਦੀ ਏ, ਪੰਜਾਬੀ ਠੇਠ ਬੋਲੀ ਦੀ ਨਾਂ ਹੁਣ ਪੈੜ ਆਸ-ਪਾਸ ਕਿਧਰੇ ਲੱਭਦੀ ਏ। ਤਵਾਰੀਖ ਦੀ ਗੱਲ ਜੇ ਚੱਲਦੀ ਸਭ ਉੱਤੋਂ-ਉੱਤੋਂ ਪਏ ਕਰਦੇ ਨੇ, ਪਹਿਲ ਦਿੰਦੇ ਹੋਰ ਭਾਸ਼ਾਵਾਂ ਨੂੰ ਪੰਜਾਬੀ ਪਿੱਛੇ ਪਏ ਕਰਦੇ ਨੇ।
-
ਖੁਸ਼ੀਆਂ ਵੀ ਰੁੱਸੀਆਂ ਨੇ ਮੇਰੇ ਨਾਲ ਸੱਜਣਾਂ ਵੇ ਤੂੰ ਜਦੋਂ ਦਾ ਏ ਹੋ ਗਿਆ ਜੁਦਾ ਮੇਰੇ ਹਾਣੀਆਂ, ਸੋਕਾ ਪਿਆ ਦਿਲ ਦੀਆਂ ਸੋਹਲ ਜਿਹੀਆਂ ਪੋਟੀਆਂ ਤੇ ਜੋ ਰਹਿੰਦਾ ਸੀ ਹਰ ਪਲ ਹਰਾ ਮੇਰੇ ਹਾਣੀਆਂ। ਚੁੱਪ ਚੋਂ ਸੀ ਪੜਦਾ ਤੂੰ ਮੇਰੀਆਂ ਹਾਏ ਨਜ਼ਮਾਂ ਨੂੰ ਅੱਜ ਬੋਲ ਵੀ ਕਿਉਂ ਨਾਂ ਸੁਣੇ ਮੇਰੇ ਹਾਣੀਆਂ, ਖਾਲੀ ਹੋਇਆ ਤੇਰੇ ਬਾਝੋਂ ਰੂਹ ਮੇਰੀ ਦਾ ਏ ਗੜਵਾ ਆ ਕੇ ਪਿਆਰ ਦੀਆਂ ਪਿਆਸਾਂ ਤੂੰ …
-
ਲਾ ਲੈ ਜ਼ੁਬਾਨ ਦੇ ਉੱਤੇ ਜਿੰਦਰਾ ਨਾਂ ਭੇਤ ਕਿਸੇ ਨੂੰ ਦੱਸੀਂ, ਮੂੰਹ ਤੇ ਬਣਨ ਦੁਖੀ ਸਾਡੇ ਪਿੱਠ ਤੇ ਕਰਨ ਖੱਸੀ। ਸਭ ਚੁੱਕੀ ਫਿਰਨ ਲੂਣ ਤੇ ਕਰਦਾਂ ਨਾਂ ਦਰਦ ਕਿਸੇ ਨੂੰ ਦੱਸੀਂ, ਇਹ ਲਾਵਣ ਮੱਲ੍ਹਮ ਲੂਣ ਦਾ ਰੋਂਦੇ ਨੂੰ ਦੇਖ ਕੇ ਜਾਵਣ ਹੱਸੀਂ। ਇਹ ਦੁਨੀਆਂ ਐਸੀ ਦੀਪ ਸਿਆਂ ਜੋ ਲਫਜ਼ਾਂ ਨਾਂ ਜਾਵੇ ਡੱਸੀ, ਲਾ ਲੈ ਜ਼ੁਬਾਨ ਦੇ ਉੱਤੇ ਜਿੰਦਰਾ ਨਾਂ ਭੇਤ ਕਿਸੇ ਨੂੰ ਦੱਸੀਂ। ✍ਦੀਪ ਰਟੈਂਡੀਆ