ਅੱਖਰ ਪੈਰੀਂ ਬਿੰਦੀ ਲਾ ਕੇ, ਉੱਪਰ ਅੱਧਕ ਟਿਕਾਉਂਦੇ ਯਾਰੋ।
ਇੱਦਾਂ ਦੇ ਕੁੱਝ ਬੰਦੇ ਵੇਖੋ, ਖ਼ੁਦ ਨੂੰ ਸ਼ਾਇਰ ਕਹਾਉਂਦੇ ਯਾਰੋ।
Two Lines Shayari
ਨਾ ਡੁੱਬਾਂਗੀ ਝਨਾ ਅੰਦਰ, ਨਾ ਹੀ ਸੜਨਾ ਥਲਾਂ ਵਿੱਚ ਮੈਂ,
ਝਨਾ ਮੈਂ ਡੀਕ ਜਾਵਾਂਗੀ, ਥਲਾਂ ਨੂੰ ਠਾਰ ਦੇਵਾਂਗੀ।ਕੁਲਵਿੰਦਰ ਕੰਵਲ
ਜਦੋਂ ਬਣੂ ਪੰਜਾਬੀ ਸਾਡੇ ਹਰ ਘਰ ਵਿੱਚ ਪਰਿਵਾਰ ਦੀ ਭਾਸ਼ਾ।
ਆਪੇ ਹੀ ਬਣ ਜਾਣੀ ਹੈ ਇਹ ਵੇਖਿਓ ਫਿਰ ਸਰਕਾਰ ਦੀ ਭਾਸ਼ਾ।ਅਮਰਜੀਤ ਸਿੰਘ ਵੜੈਚ
ਸੁਕਰਾਤ ਕਿਸ ਕਿਸ ਨੂੰ ਕਹੋਗੇ ਇਸ ਜਗ੍ਹਾ,
ਸਾਰੇ ਨਗਰ ਨੂੰ ਵਿਸ਼ ਪਿਲਾਇਆ ਜਾ ਰਿਹੈ।ਜਸਪਾਲ ਘਈ
ਜ਼ਿੰਦਗੀ ! ਤੇਰੇ ਦਾਈਏ ਸਾਹਾਂ ਨਾਲ ਨਿਭਾਉਂਦੇ ਰਹਿੰਦੇ ਹਾਂ।
ਤੇਰੇ ਹਰ ਦਾਇਰੇ ਦੀ ਹੱਦ ਨੂੰ ਛੂਹ ਕੇ ਆਉਂਦੇ ਰਹਿੰਦੇ ਹਾਂ।ਅਰਤਿੰਦਰ ਸੰਧੂ
ਖ਼ੁਦ ਖ਼ਾਮੋਸ਼ ਖੜ੍ਹੇ ਸੁਣ ਰਹੇ ਹਾਂ ਪਰ ਬੰਦੂਕਾਂ ਬੋਲ ਪਈਆਂ ਨੇ।
ਜਿਊਂਦੇ ਚੁੱਪ ਨੇ ਇਸ ਧਰਤੀ ‘ਤੇ ਲੇਕਿਨ ਲਾਸ਼ਾਂ ਬੋਲ ਪਈਆਂ ਨੇ।ਹਰਮੀਤ ਵਿਦਿਆਰਥੀ
ਅਰਥੀ ’ਤੇ ਉਹ ਹੁਣ ਲੇਟਿਆ, ਫ਼ਿਕਰਾਂ ‘ਚ ਡੁੱਬਾ ਸੋਚਦੈ,
ਜੋ ਉਮਰ ਭਰ ਸੀ ਜੋੜਿਆ, ਸਭ ਕੁੱਝ ਬਿਗਾਨਾ ਹੋ ਗਿਆ।ਗੁਰਦਿਆਲ ਦਲਾਲ
‘ਅਫ਼ਜ਼ਲ ਅਹਿਸਨ’ ਸੱਚ ਆਖਣ ਦਾ, ਲੱਭ ਨਵਾਂ ਕੋਈ ਢੰਗ।
ਚੁੱਕਣ ਲਈ ਸਲੀਬ ਤੇ ਪੀਣ ਨੂੰ ਜ਼ਹਿਰ ਪਿਆਲਾ ਮੰਗ।ਅਫ਼ਜ਼ਲ ਅਹਿਸਨ ਰੰਧਾਵਾ
ਅੱਖਰਾਂ ਵਿੱਚ ਸਮੁੰਦਰ ਰੱਖਾਂ, ਮੈਂ ਇਕਬਾਲ ਪੰਜਾਬੀ ਦਾ।
ਝੱਖੜਾਂ ਵਿੱਚ ਵੀ ਰੱਖ ਦਿੱਤਾ ਏ, ਦੀਵਾ ਬਾਲ ਪੰਜਾਬੀ ਦਾ।ਬਾਬਾ ਨਜ਼ਮੀ
ਬੁੱਲੇ ਸ਼ਾਹ ਰੰਗ ਫਿੱਕੇ ਹੋ ਗਏ ਤੇਰੇ ਬਾਝੋਂ ਸਾਰੇ
ਤੂੰ ਤੂੰ ਕਰਕੇ ਜਿੱਤ ਗਏ ਸੀ ਮੈਂ ਮੈਂ ਕਰਕੇ ਹਾਰੇ
ਉਸਨੇ ਇਤਨਾ ਬੀ ਨਾ ਸੋਚਾ ਕਿ ਨਾ-ਬੀਨਾ ਹੂੰ ਮੈਂ,
ਤੀਰ ਮੇਰੇ ਹਾਥ ਮੇਂ ਥਾ ਤੋ ਮੁਝਕੋ ਅਰਜੁਨ ਕਹਿ ਦੀਆ।
-ਰਾਹਤ ਇੰਦੌਰੀ-