ਰੋਟੀ ਨੂੰ ਹੱਥ ਅੱਟਣਾਂ ਵਾਲੇ ਤਾਂ ਹੀ ‘ਰਾਜਨ’ ਤਰਸੇ ਨੇ,
ਵੋਟਾਂ ਵੇਲੇ ਚੋਗਾ ਚੁਗ ਕੇ ਕਰਦੇ ਲੁੱਟ ਪਰਵਾਨ ਅਸੀਂ।
Two Lines Shayari
ਹੋ ਕੇ ਪਤਲੇ ਪਾਣੀਓਂ ਪਰਤੇ ਨੇ ਧੁੱਪ ਲੁੱਟਣ ਗਏ।
ਮੋਮ ਦੇ ਹੀਰੋ ਕਿਲਾ ਸੂਰਜ ਦਾ ਸੀ ਜਿੱਤਣ ਗਏ।ਸੁਰਿੰਦਰ ਸੋਹਲ
ਬੇਸ਼ਰਮੀ ਦੀ ਤਵਾਰੀਖ਼ ਨੂੰ ਮੈਂ ਐਵੇਂ ਫਿਰਾਂ ਸੰਭਾਲੀ
ਜਿਸ ਨੇ ਪੈਦਾ ਕੀਤੇ ਰਾਜੇ ਪਲੇ ਉਸਦੇ ਵਿਚ ਕੰਗਾਲੀਰੁਪਿੰਦਰ ਕੌਰ
ਜੇ ਹੈ ਬਾਹਾਂ ਉੱਤੇ ਮਾਣ ਤਾਂ ਰਖ ਤੀਰਾਂ ਦਾ ਖ਼ਿਆਲ
ਜਿਸ ਬੱਕੀ ਨੂੰ ਸਲਾਹੇਂ ਉਹਦੀ ਵਾਗ ਵੀ ਸੰਭਾਲਰੁਪਿੰਦਰ ਕੌਰ
ਸਿਰ ਤਲੀ ’ਤੇ ਧਰਨ ਦਾ ਜੇ ਹੌਸਲਾ ਹੈ।
ਫਿਰ ਇਕੱਲਾ ਆਦਮੀ ਹੀ ਕਾਫ਼ਲਾ ਹੈ।ਕਰਮ ਸਿੰਘ ਜ਼ਖ਼ਮੀ
ਪਿਛਲੀ ਰਾਤ ਸੀ ਮਾਣੀ ਜਿਸ ਨੇ ਇਕ ਘੁੱਗੀ ਦੇ ਨਾਲ
ਦਿਨ ਚੜ੍ਹਦੇ ਨੂੰ ਓਸੇ ਨੇ ਦੁਰਕਾਰੀਆਂ ਘੁੱਗੀਆਂ
ਜਨਮ ਸਮੇਂ ਤਾਂ ਇਹ ਵੀ ਹੈ ਸਨ ਪਾਕ ਪਵਿੱਤਰ
ਭੁੱਖ ਬਿਠਾਈਆਂ ਕੋਠੇ ਕਰਮਾਂ ਮਾਰੀਆਂ ਘੁੱਗੀਆਂਪ੍ਰਕਾਸ਼ ਕੌਰ ਹਮਦਰਦ
ਖ਼ੁਸ਼ੀ ਤੇ ਅਮਨ ਜਿਹੜੇ ਲੋਚਦੇ ਆਪਣੇ ਘਰਾਂ ਅੰਦਰ,
ਨਿਗ੍ਹਾ ਮੈਲੀ ਨਹੀਂ ਰੱਖਦੇ ਘਰਾਂ ਬੇਗਾਨਿਆਂ ਉੱਤੇ।ਕਰਮ ਸਿੰਘ ਜ਼ਖ਼ਮੀ
ਸਥਿਰ ਵਿਸ਼ਵਾਸ ਦਾ ਚਿੱਤਰਨ ਸਮੇਂ ਅਨੁਸਾਰ ਹੁੰਦਾ ਹੈ।
ਸਦਾ ਗੌਰਵ ਦਾ ਨਿਸ਼ਚਾ ਵੀ ਨਹੀਂ ਸਾਕਾਰ ਹੁੰਦਾ ਹੈ।ਜਸਵੰਤ ਸਿੰਘ ਭੌਰ
ਸੁੱਕੇ ਔੜੇ ਖੇਤ ਵਿਚ ਅੜਿਆ ਬੀਜ ਦਿੱਤਾ ਈ ਪਾ
ਤਾਂ ਵੀ ਬੀਜਣ ਵਾਲਿਆ ਤੈਨੂੰ ਲੱਗੇ ਕੋਈ ਦੁਆ
ਵੱਤ ਨਹੀਂ ਸੀ ਖੇਤ ਵਿਚ ਅਸੀਂ ਉੱਗੇ ਹਿੱਕ ਦੇ ਤਾਣ
ਉੱਗਣ ਵਿਗਸਣ ਮੌਲਣ ਦਾ ਸਾਨੂੰ ਗੋਡੇ ਗੋਡੇ ਚਾਅਸੁਰਿੰਦਰ ਅਤੈ ਸਿੰਘ
ਪਤਾ ਨਾ ਸੀ ਹਨੇਰੇ ਦੇ ਕਲਾਕਾਰੀ ਅਡੰਬਰ ਦਾ।
ਕਿ ਛੱਪੜਾਂ ਵਿੱਚ ਸਿਮਟ ਜਾਉ ਕਦੇ ਪਾਣੀ ਸਮੁੰਦਰ ਦਾ।
ਪਤਾ ਮਾਂ ਬਾਪ ਦਾ ਬੇਸ਼ਕ ਭੁਲਾ ਵੇਖੋ ਨਹੀਂ ਖ਼ਤਰਾ,
ਜ਼ਰੂਰੀ ਹੈ ਰਹੇ ਚੇਤਾ ਕਿਸੇ ਨੂੰ ਘਰ ਦੇ ਨੰਬਰ ਦਾ।ਜਸਵੰਤ ਸਿੰਘ ਕੈਲਵੀ
ਖ਼ਮੋਸ਼ੀ ਤਾਣ ਕੇ ਸੁੱਤੇ ਉਹੀ ਅੱਜ ਕਬਰ ਦੇ ਹੇਠਾਂ,
ਜਿਨ੍ਹਾਂ ਦੇ ਜ਼ੋਰ ਦੇ ਚਰਚੇ ਰਹੇ ਸਨ ਮਹਿਫ਼ਿਲਾਂ ਅੰਦਰ।ਸੁਦਰਸ਼ਨ ਵਾਲੀਆ
ਕੰਢਿਆਂ ਦੀ ਰੇਤ ਹਾਂ ਬਸ ਲਹਿਰ ਤੀਕ ਹਾਂ
ਧੁੰਦਾਂ ਦੀ ਬਦਲੀ ਹਾਂ ਗਹਿਰ ਤੀਕ ਹਾਂਨਿਰਪਾਲਜੀਤ ਕੌਰ ਜੋਸਨ