ਇਹ ਨਾ ਕਹੋ ਕਿ ਇੱਕ ਲੱਖ ਹਿੰਦੂ ਤੇ ਇੱਕ ਲੱਖ ਮੁਸਲਮਾਨ ਮਰੇ ਨੇ….ਇਹ ਕਹੋ ਕਿ ਦੋ ਲੱਖ ਇਨਸਾਨ ਮਰੇ ਨੇ।ਟ੍ਰੈਜਡੀ ਤਾਂ ਅਸਲ ਵਿੱਚ ਇਹ ਹੈ ਕਿ ਮਾਰਨ ਤੇ ਮਰਨ ਵਾਲ਼ੇ ਕਿਸੇ ਵੀ ਖ਼ਾਤੇ ਚ ਨਹੀਂ ਗਏ।ਲੱਖ ਹਿੰਦੂ ਮਾਰ ਕੇ ਮੁਸਲਮਾਨਾਂ ਨੇ ਸਮਝਿਆ ਹੋਏਗਾ ਹਿੰਦੂ ਧਰਮ ਮਰ ਗਿਆ ਹੈ,ਪਰ ਉਹ ਜਿਉਂਦਾ ਹੈ, ਤੇ ਜਿਉਂਦਾ ਰਹੇਗਾ, ਇੰਝ ਹੀ ਲੱਖ ਮੁਸਲਮਾਨਾਂ ਨੂੰ ਕਤਲ ਕਰਕੇ ਹਿੰਦੂਆਂ ਨੇ ਕੱਛਾਂ ਵਜਾਈਆਂ …
Sad Stories
-
-
ਇਹ ਯਾਦ ੧੯੧੭ ਦੇ ਅਖ਼ੀਰਲੇ ਮਹੀਨੇ ਦੀ ਹੈ, ਰੁੜਕੀਓਂ ਪਾਸ ਕਰ ਕੇ ਮੇਰੀ ਨੌਕਰੀ ਕਲਕਤੇ ਲੱਗੀ। ਓਥੇ ਮੇਰਾ ਇੱਕਲੇ ਦਾ ਦਿਲ ਨਾ ਲੱਗੇ। ਮੈਂ ਘਰ ਲਿਖਿਆ, “ਮੇਰੀ ਪਤਨੀ ਨੂੰ ਭੇਜ ਦਿਓ।” ਉਹਨਾਂ ਪੁਛਿਆ, “ਇਕਲੀ ਕੀਕਰ ਆਵੇ।” ਮੈਂ ਲਿਖਿਆ, “ਵਜ਼ੀਰਾਬਾਦ ਗੱਡੀ ਚਾੜ੍ਹ ਕੇ ਮੈਨੂੰ ਤਾਰ ਦੇ ਦਿਓ। ਕੁੜੀ ਬਹਾਦਰ ਹੈ, ਕੋਈ ਖ਼ਤਰਾ ਨਹੀਂ।” ਉਹ ਆ ਗਈ। ਛੇ ਮਹੀਨੇ ਅਸੀਂ ਇਕੱਠੇ ਰਹੇ। ਇਹ ਸਮਾਂ ਮੇਰਾ ਖੁਸ਼ੀ ਭਰਿਆ …
-
ਜਵਾਨੀ ਦੇ ਦਿਨ ਤੂਫਾਨ ਵਾਂਗ ਲੰਘ ਗਏ। ਹੁਣ ਪਤਝੜ ਹੈ। ਉਸ ਦੀ ਉਦਾਸੀ, ਦੁੱਖ ਤੇ ਜਵਾਨੀ ਦੀਆਂ ਮਿੱਠੀਆਂ ਅਤੇ ਕੌੜੀਆਂ ਯਾਦਾਂ ਹਾਲਾਂ ਤੀਕ ਬਾਕੀ ਹਨ। ਜਿਹੜੀ ਫਸਲ ਮੈਂ ਬੀਜੀ ਸੀ, ਅੱਜ ਉਸ ਦੀ ਕਟਾਈ ਕਰ ਰਿਹਾ ਹਾਂ, ਕਿਉਂਕਿ ਆਪਣੇ ਪੂਰੇ ਵਕਤ ‘ਤੇ ਉਹ ਪੱਕ ਗਈ ਹੈ। ਹੋਣਾ ਇਹ ਚਾਹੀਦਾ ਸੀ ਕਿ ਸੁਖ-ਸ਼ਾਂਤੀ ਤੇ ਅਨੰਦ ਨਾਲ ਇਹ ਦਿਨ ਗੁਜ਼ਰਦੇ ਤੇ ਆਮ ਲੋਕਾਂ ਦੇ ਖਿਆਲ ਵਿਚ ਮੈਨੂੰ …
-
ਰੱਖੜੀ ਤੋਂ ਪਹਿਲਾ ਇਕ ਵਿਆਹੀ ਹੋਈ ਧੀ ਦੀ ਫੋਨ ਤੇ ਆਪਣੀ ਮਾਂ ਨਾਲ ਵਾਰਤਾ ਲਾਪ ਗਿਫਟ ਨੂੰ ਲੈ ਕੇ!:– ਅੱਜ ਜਦੋਂ ਮੈਂ ਕਰੀਬ 10 ਕੋ ਵਜੇ ਹਰ ਰੋਜ ਦੀ ਤਰਾਂ ਘਰੋਂ ਰੋਟੀ ਖਾਣ ਗਿਆ ਤਾਂ ਮੇਰੀ ਪਤਨੀ ਕਿਸੇ ਨਾਲ ਫੋਨ ਤੇ ਗੱਲ ਕਰ ਰਹੀ, ਚਲੋ ਮੈਂ ਜਾ ਕੇ ਬਾਹਰ ਵਰਾਂਡੇ ਵਿਚ ਕੁਰਸੀ ਤੇ ਜਾ ਕੇ ਬੈਠ , ਮਨ ਵਿੱਚ ਵਿਚਾਰ ਆਇਆ ਕੇ ਪਤਨੀ ਨੂੰ ਗੱਲ …
-
ਮੱਝ ਨੂੰ ਬਾਹਰ ਕੱਢ ਕੇ, ਖੁਰਲੀ ਵਿਚ ਤੂੜੀ ਦਾ ਛਟਾਲਾ ਰਲਾਉਂਦਿਆ ਘੁੱਦੂ ਨੇ ਮੱਝ ਦੀਆਂ ਨਾਸਾਂ ਵਿਚੋਂ ਉਡਦੀ ਹਵਾੜ ਨੂੰ ਤੱਕਿਆ ਤੇ ਧਾਰ ਕੱਢਣ ਲਈ ਬਾਲਟੀ ਲਿਆਉਣ ਵਾਸਤੇ ਆਵਾਜ਼ ਦਿੱਤੀ । ਫਿਰ ਮੱਝ ਦੇ ਪਿੰਡੇ ‘ਤੇ ਪਾਈ ਗੋਹੇ ਨਾਲ ਲਿੱਬੜੀ ਪਾਟੀ ਦਰੀ ਨੂੰ ਸੂਤ ਕੀਤਾ ਤੇ ਪਾਲੇ ਨਾਲ ਕੰਬਦੇ ਅੰਗਾਂ ਨੂੰ ਕਾਬੂ ਵਿਚ ਕਰਨ ਦੀ ਕੋਸ਼ਿਸ਼ ਕਰਦਾ ਧੁੰਦ ਵਿਚੋਂ ਦੂਰ ਚੜ੍ਹਦੇ ਸੂਰਜ ਵੱਲ ਵੇਖਣ ਲੱਗਾ …
-
ਜੁਲਾਈ ਦੀ ਅੱਗ ਵਰ੍ਹਾਉ਼ਂਦੀ ਸ਼ਾਮ ਨੂੰ ਜਦੋਂ ਨਰਿੰਦਰ ਨੇ ਘਰ ਪੈਰ ਰੱਖਿਆ ਤਾਂ ਉਸਨੂੰ ਇਉਂ ਲੱਗਦਾ ਸੀ ਕਿ ਹੁਣ ਡਿੱਗਾ ਕਿ ਹੁਣ ਡਿੱਗਾ। ਉਹ ਲਾਬੀ ਵਿੱਚ ਬੈਠ ਗਿਆ, ਫਿਰ ਉੱਠ ਕੇ ਪੱਖੇ ਦਾ ਸਵਿੱਚ ਦੱਬਿਆ ਤਾਂ ਕੁੱਝ ਸੋਖਾ ਸਾਹ ਆਇਆ। ਚਾਰ ਚੁਫੇਰੇ ਨਿਗ੍ਹਾ ਮਾਰੀ ਕੋਈ ਨਹੀਂ ਦਿੱਸਿਆ। ਉਸਨੇ ਆਵਾਜ਼ ਮਾਰੀ ‘ਗੁੱਡੀ, ਗੁੱਡੀ ਪੁੱਤ ਪਾਣੀ ਲੈ ਕੇ ਆ।’ ਪਰ ਕੋਈ ਜਵਾਬ ਨਹੀਂ। “ਉਏ ਮਨੀ ਕਿੱਥੇ ਹੋ …
-
ਅਜਿਹਾ ਗੋਰਾ, ਉੱਚਾ, ਜਵਾਨ ਮੁੰਡਾ; ਇੰਨਾ ਮੰਨ ਲਓ ੨੦-੨੫ ਲੋਕਾਂ ਦੇ ਕੋਲ ਖੜਾ ਹੋਵੇ ਤਾਂ ਵੱਖਰਾ ਹੀ ਨਜ਼ਰ ਆ ਜਾਵੇ। ਜਸਵੰਤ ਦਾ ਮਨ ਪੜ੍ਹਾਈ ਵਿੱਚ ਘੱਟ, ਉਸਦਾ ਤਾਂ ਧਿਆਨ ਸਿਰਫ ਫੁੱਟਬਾਲ ਖੇਡਣ ਵਿੱਚ ਹੀ ਲੱਗਦਾ ਸੀ ।ਉਸ ਦੇ ਪਿੰਡ ਵਿੱਚ ਲੋਕ ਫੁਟਬਾਲ ਨੂੰ ਹੀ ਪਹਿਲ ਦਿੰਦੇ ਸਨ । ਉਹ ਕਦੇ-ਕਦੇ ਕਾਲਜਾਂ ਦੇ ਵੱਲੋਂ ਸਟੇਟ ਲੈਵਲ ਉੱਤੇ ਖੇਡਣ ਜਾਂਦਾ। ਉਸ ਨੂੰ ਸ਼ਹਿਰ ਵਿੱਚ ਹਰਦੀਪ ਨਾਂ ਦਾ …
-
ਅੱਜ ਰਾਹ ਵਿੱਚ ਤੁਰੀ ਜਾਂਦੀ ਆਪਣੇ ਸੱਠਵਿਆਂ ਨੂੰ ਪਹੁੰਚੀ ਔਰਤ ਦੇਖ ਕਾਕੀ ਭੂਆ ਦਾ ਭੁਲੇਖਾ ਪੈ ਗਿਆ ।ਉਹ ਭੈਣ ਭਰਾਵਾਂ ਵਿੱਚੋਂ ਸਭ ਤੋਂ ਛੋਟੀ ਤੇ ਲਾਡਲੀ ਸੀ ।ਚੰਗੀ ਜਮੀਨ ਜਾਇਦਾਦ ਵਾਲੇ ਪਰਿਵਾਰ ਵਿੱਚ ਜਨਮ ਲਿਆ ਸੀ ਉਸਨੇ ।ਮਾਂ ਨੇ ਲਾਡਾਂ ਨਾਲ ਪਾਲੀ ਸੀ। ਵੱਡੀ ਕੁੜੀ ਵਿਆਹੀ ਗਈ ਤਾਂ ਮਾਂ ਦਾ ਧਿਆਨ ਕਾਕੀ ਵੱਲ ਹੋਰ ਜਿਆਦਾ ਹੋ ਗਿਆ ਸੀ ,ਕਿਉਂਕਿ ਮੁੰਡਾ ਚੰਡੀਗੜ੍ਹ ਪੜਨੇ ਪਾਇਆ ਸੀ । …
-
ਲੈਕਚਰਰ ਲੱਗਣ ਮਗਰੋਂ ਰਿਸ਼ਤਿਆਂ ਦਾ ਜਿਵੇਂ ਹੜ ਜਿਹਾ ਆ ਗਿਆ ਹੋਵੇ..ਰਸੋਈ ਸਾਡੇ ਗੇਟ ਦੇ ਬਿਲਕੁਲ ਸਾਹਮਣੇ ਹੋਣ ਕਰਕੇ ਹਰ ਅੰਦਰ ਆਉਂਦੇ ਨੂੰ ਪਹਿਲਾਂ ਹੀ ਨਜਰ ਮਾਰ ਲਿਆ ਕਰਦੀ..ਫੇਰ ਹਰੇਕ ਨੂੰ ਕੋਈ ਨਾ ਕੋਈ ਬਹਾਨਾ ਬਣਾ ਕੇ ਨਾਂਹ ਕਰ ਦੇਣੀ ਮੇਰੀ ਆਦਤ ਜਿਹੀ ਬਣ ਗਈ ਸੀ..ਪਰ ਇਸ ਮਗਰੋਂ ਸਭ ਤੋਂ ਵੱਧ ਗੱਲਾਂ ਦਾਦੀ ਦੀਆਂ ਸੁਣਨੀਆਂ ਪੈਂਦੀਆਂ..ਆਖਿਆ ਕਰਦੀ ਕੇ ਕੋਈ ਅਰਸ਼ੋਂ ਹੀ ਉੱਤਰੂ ਜਿਸਨੂੰ ਇਹ ਕੁੜੀ “ਹਾਂ” …
-
ਉਹ ਵੱਡੇ ਨਹੀਂ ਸਨ ਹੋਏ, ਅਸੀਂ ਆਪਣੇ- ਆਪ ਨੂੰ ਛੋਟਾ ਕਰ ਲਿਆ ਸੀ। ਉਹ ਸਿਆਣੇ ਨਹੀਂ ਸਨ, ਅਸੀਂ ਅੰਧਵਿਸ਼ਵਾਸੀ ਸਾਂ। ਅਸੀਂ ਹੀ ਨਿਰਣਾ ਕਰ ਲਿਆ ਸੀ ਕਿ ਚੌਲਾਂ ਵਰਗਾ ਰੰਗ, ਕਣਕ ਵਾਲੇ ਰੰਗ ਨਾਲੋਂ ਸੋਹਣਾ ਹੁੰਦਾ ਹੈ। ਅਸੀਂ ਸਾਬਤ ਕਰ ਵਿਖਾਇਆ ਹੈ ਕਿ ਪਤਲੂਨ ਪਾਉਣਾ , ਪਜਾਮੇ ਅਤੇ ਤਹਿਮਤ ਨਾਲੋਂ ਉਚੇਰੀ ਸਭਿਅਤਾ ਹੈ। ਆਪਣੇ ਦੇਸ਼ ਵਿਚ ਸਾਡਾ ਘਰ ਸਾਫ ਕਰਨਾ ਨੀਵੀਂ ਜਾਤ ਦਾ ਕੰਮ ਹੈ …
-
ਇੱਕ ਵਾਰ ਇੱਕ ਸੂਝਵਾਨ ਅਧਿਆਪਕ ਨੇ ਬੜਾ ਸੋਹਣਾ ਤਜਰਬਾ ਕੀਤਾ।ਆਪਣੇ ਵਿਦਿਆਰਥੀਆ ਨੂੰ ਕਿਹਾ ਕਿ ਕੱਲ੍ਹ ਨੂੰ , ਹਰੇਕ ਵਿਦਿਆਰਥੀ ਇੱਕ ਇੱਕ ਟਮਾਟਰ ਲੈ ਕੇ ਆਓ ।ਸਭ ਵਿਦਿਆਰਥੀ ਟਮਾਟਰ ਲੈ ਕੇ ਆ ਗਏ । ਅਧਿਆਪਕ ਨੇ ਉਹਨਾਂ ਨੂੰ ਕਿਹਾ ਕਿ ਉਹ ਆਪੋ ਆਪਣੇ ਟਮਾਟਰ ਤੇ ਉਸ ਵਿਅਕਤੀ ਦਾ ਨਾਮ ਲਿਖਣ ਜਿਸਨੂੰ ਉਹ ਸਭ ਤੋ ਵੱਧ ਨਫ਼ਰਤ ਕਰਦੇ ਹਨ ।ਵਿਦਿਆਰਥੀਆਂ ਨੇ ਜਦ ਨਾਮ ਲਿਖ ਲਏ ਤਾਂ ਉਸਨੇ …
-
“ਓ ਛੋਟੂ!” ਜਦੋਂ ਆਵਾਜ ਪਈ ਤਾਂ ਇੱਕ ਬੱਚਾ ਭੱਜਦਾ ਹੋਇਆ ਆਇਆ ਤੇ ਢਾਬੇ ਦੇ ਮਾਲਿਕ ਕੋਲ ਖੜ ਗਿਆ। “ਓ ਜਾ ਓਏ! ਓਧਰ ਜਾ ਕੇ ਦੇਖ! ਭਾਂਡੇ ਕਿੰਨੇ ਮਾਂਜਣ ਆਲੇ ਪਏ ਆ! ਕੌਣ ਮਾਜੂੰ ਓਨਾ ਨੂੰ ਹੈ!!” ਛੋਟੂ ਬਿਨਾ ਕੋਈ ਜਵਾਬ ਦਿੱਤੇ ਭੱਜ ਕੇ ਭਾਂਡੇ ਮਾਂਜਣ ਲੱਗ ਪਿਆ। ਓਥੇ ਬੈਠਾ ਇੱਕ ਹੋਰ ਬੱਚਾ ਖੁਸ਼ ਹੋ ਰਿਹਾ ਸੀ ਕਿ ਛੋਟੂ ਦੇ ਗਾਲਾਂ ਪਈਆ। “ਤੇਰੇ ਕੋ ਕਿਤਨੀ ਬਾਰ …