ਨਾ ਰਸਤੇ ਵਿਚ ਰੁੱਖ ਸੀ ਕਿਧਰੇ ਨਾ ਛਤਰੀ ਹਥ ਮੇਰੇ
ਮੈਂ ਸਧਰਾਂ ਦੀ ਧੁੱਪੇ ਸੜਦਿਆਂ ਸਿਖ਼ਰ ਦੁਪਹਿਰ ਗੁਜ਼ਾਰੀ
Sad Shayari Punjabi
ਨਾਲ ਮੇਰੇ ਜਾ ਰਿਹੈ ਜੋ ਤੱਕਦਾ ਕਿਧਰੇ ਹੈ ਹੋਰ,
ਹਾਂ ’ਚ ਹਾਂ ਭਰਦਾ ਹੈ ਮੇਰੀ ਸੋਚਦਾ ਕੁਝ ਹੋਰ ਹੈ।ਮੱਖਣ ਕ੍ਰਾਂਤੀ
ਦਾਗ਼ ਮੱਚ ਉੱਠੇ ਜਿਗਰ ਦੇ ਮਨ ਦੇ ਅੰਦਰ ਐਤਕੀਂ।
ਸੜ ਗਿਆ ਘਰ ਦੇ ਚਿਰਾਗ਼ ਨਾਲ ਹੀ ਘਰ ਐਤਕੀਂ।ਤਖ਼ਤ ਸਿੰਘ (ਪ੍ਰਿੰ.)
ਮੈਂ ਸਦਾ ਲੜਦਾ ਰਿਹਾ ਤੁਫ਼ਾਨ ਤੇ ਝੱਖੜਾਂ ਦੇ ਨਾਲ,
ਤੂੰ ਕਿਹੀ ਕਿਸ਼ਤੀ ਜੋ ਮੈਨੂੰ ਡੋਬ ਕੇ ਤਰਦੀ ਰਹੀ।ਸੁਖਦੇਵ ਸਿੰਘ ਗਰੇਵਾਲ
ਅੱਖਰ ਅੱਖਰ ਵਹਿ ਗਿਆ ਅੱਖਾਂ ‘ਚੋਂ ਤੇਰਾ ਨਾਮ
ਵਰਕਾ ਵਰਕਾ ਹੋ ਗਿਆ ਦਿਲ ਦੀ ਕਿਤਾਬ ਦਾ
ਹਾਸੇ ਹਾਸੇ ਵਿਚ ਹੀ ਇਸਨੂੰ ਫੋਲ ਬੈਠੀ ਮੈਂ
ਹਰ ਇਕ ਸਫ਼ਾ ਹੀ ਰੋ ਪਿਆ ਦਿਲ ਦੀ ਕਿਤਾਬ ਦਾਮਨਪ੍ਰੀਤ
ਸੌਖਾ ਏ ਵਿਛੋੜਾ ਵੀ ਮਿਲਣਾ ਵੀ ਖਰੀ ਮੁਸ਼ਕਿਲ।
ਜਿੱਧਰ ਵੀ ਨਜ਼ਰ ਕੀਤੀ ਓਧਰ ਹੀ ਧਰੀ ਮੁਸ਼ਕਿਲ।ਉਸਤਾਦ ਬਰਕਤ ਰਾਮ ਯੁਮਨ
ਇਕ ਬਿੰਦੂ ਫੈਲ ਕੇ ਦਾਇਰੇ ਬਰਾਬਰ ਹੋ ਗਿਆ।
ਤੇਰਾ ਗਮ ਚਸ਼ਮੇ ਜਿਹਾ ਸੀ ਇੱਕ ਸਮੁੰਦਰ ਹੋ ਗਿਆ।ਸਵਰਨ ਚੰਦਨ
ਤੁਅੱਜੁਬ ਹੈ ਜਿਨ੍ਹਾਂ ਨੇ ਖੋਹ ਕੇ ਪੀਤੀ ਰੱਜ ਕੇ ਤੁਰ ਗਏ
ਤੜਪਦਾ ਮੈਕਦੇ ਵਿਚ ਹਰ ਸਲੀਕੇਦਾਰ ਹੁਣ ਵੀ ਹੈਉਸਤਾਦ ਦੀਪਕ ਜੈਤੋਈ
ਤੂੰ ਕੀ ਕਰੇਂਗਾ ‘[ਕੱਲ ਦੀਆਂ ਕਬਰਾਂ ਨੂੰ ਫੋਲ ਕੇ
ਤੇਰੀ ਦਨਾਈ ਹੈ ਕਿ ਤੂੰ ਹਾਜ਼ਰ ਦੀ ਬਾਤ ਪਾਅਮਰ ਚਿਤਰਕਾਰ
ਜਿਸਮਾਂ ਨੂੰ ਤਾਂ ਕੈਦ ਯੁੱਗਾਂ ਤੋਂ ਹੁੰਦੀ ਸੀ,
ਕੈਦੀ ਬਣਿਆ ਹਰ ਇਕ ਅੱਜ ਖ਼ਿਆਲ ਦਿਸੇ।ਇੰਦਰਜੀਤ ਹਸਨਪੁਰੀ
ਓਸ ਜੀਵਨ ਦੀ ਸਜ਼ਾ ਪੂਰੀ ਕਦੋਂ ਤੱਕ ਹੋਇਗੀ,
ਜੇਸ ਦਾ ਹਰ ਪਲ ਕਿਆਮਤ ਦੀ ਤਰ੍ਹਾਂ ਹੀ ਬੀਤਦਾ।ਰਾਜਿੰਦਰ ਸਿੰਘ ਜਾਲੀ
ਕਿੰਨਿਆਂ ਨੂੰ ਦਿੱਤੀ ਹੈ ਖੁਸ਼ੀ ਕਿੰਨਿਆਂ ਨੂੰ ਪੀੜ ਤੂੰ
ਸ਼ੀਸ਼ੇ ਦੇ ਸਾਹਵੇਂ ਹੋ ਜਰਾ ਐਸਾ ਸਵਾਲ ਰੱਖੀਂ
ਸੁੰਨ ਲੈ ਕੇ ਪੋਹ ਤੇ ਮਾਘ ਦੀ ਭੱਜੀ ਹੈ ਆਉਂਦੀ ਸ਼ਾਮ
ਚੰਦਨ ਜਿਹੀ ਗ਼ਜ਼ਲ ਦੀ ਤੂੰ . ਧੂਣੀ ਨੂੰ ਬਾਲ ਰੱਖੀਂਡਾ. ਗੁਰਮਿੰਦਰ ਕੌਰ ਸਿੱਧੂ