ਸਿਰ ਉਠਾ ਕੇ ਜੀਣ ਦਾ ਵੱਲ ਸਿੱਖ ਲੈ,
ਇਸ ਤਰ੍ਹਾਂ ਘੁਟ-ਘੁਟ ਕੇ ਮਰਨਾ ਛੱਡ ਦੇ।
Sad Shayari Punjabi
ਮੋਹ, ਮੁਹੱਬਤ, ਪਿਆਰ ਦੇ ਹੁਣ ਅਰਥ ਸਮਝਾਈਏ ਕਿਵੇਂ,
ਤਨ-ਬਦਨ ਤੱਕਦੈ, ਕੋਈ ਪੜ੍ਹਦਾ ਨਹੀਂ ਦਿਲ ਦੀ ਕਿਤਾਬ।ਕੈਲਾਸ਼ ਅਮਲੋਹੀ
ਕਿਸ ਹੰਢਾਇਆ ਪਿਆਰ ਧੋਖਾ ਸੱਚ ਦਾ
ਸੌਦੇ ਤਨ ਦੇ ਰੋਜ਼ ਕਰਨ ਮਜਬੂਰੀਆਂਪ੍ਰਭਜੋਤ ਕੌਰ
ਰੰਬੇ, ਕੁਹਾੜੇ, ਦਾਤੀਆਂ, ਕਹੀਆਂ ਤਾਂ ਸਾਂਭਦੇ,
ਜੇ ਸਾਂਝ ਚੋਰਾਂ ਨਾਲ ਹੀ ਪਾਉਣੀ ਸੀ ਮਾਲੀਆਂ।ਸਰਬਜੀਤ ਸਿੰਘ ਸੰਧੂ
ਨੇੜਤਾ ਗੱਲ ਦੀ ਵਧਾਈ ਹੈ ਬੇਸ਼ੱਕ ਮੋਬਾਇਲ ਨੇ,
ਪਰ ਦਿਲਾਂ ਤੋਂ ਵੀ ਦਿਲਾਂ ਦਾ ਵਧ ਗਿਆ ਹੈ ਫ਼ਾਸਲਾ।ਆਰ. ਬੀ. ਸੋਹਲ
ਭਰ ਦੁਪਹਿਰੇ ਸੇਕ ਸੀ ਇਕ ਸੁਲਘਦਾ
ਢਲ ਗਈਆਂ, ਸ਼ਾਮਾਂ ਹਨੇਰਾ ਪੈ ਗਿਆ
ਚੰਨ ਨੇ ਰਿਸ਼ਮਾਂ ਧਰਤ ਤੋਂ ਚੁੱਕੀਆਂ
ਨੀਲ ਸਾਗਰ ਸਿਸਕਦਾ ਹੀ ਰਹਿ ਗਿਆਪ੍ਰਭਜੋਤ ਕੌਰ
ਹੁਣ ਇਸ ਦਿਲ ਦੇ ਰੁੱਖ ਦੇ ਉੱਤੇ, ਕੋਈ ਪੰਛੀ ਬਹਿੰਦਾ ਨਾ,
ਰੋਹੀ ਦੀ ਕਿੱਕਰ ’ਤੇ ਜਿੱਦਾਂ ਗਿਰਝਾਂ ਵੀ ਨਾ ਠਹਿਰਦੀਆਂ।ਰਾਜਵਿੰਦਰ ਕੌਰ ਜਟਾਣਾ
ਅਜ ਮੈਂ ਮੋਈ ਸੁਪਨਿਆਂ ਦੀ ਸੇਜ ’ਤੇ
ਯਾਦ ਦੀ ਲੋਈ ਹੈ ਖੱਫਣ ਬਣ ਗਈ
ਦੂਰੀਆਂ ਦੁਮੇਲ ਕੀਤਾ ਰੰਗਲਾ
ਪੀੜ ਦੀ ਚਾਂਘਰ ਗਗਨ ਤਕ ਤਣ ਗਈਪ੍ਰਭਜੋਤ ਕੌਰ
ਤਨ ਦਾ ਸਾਬਤ ਮਨ ਦਾ ਲੀਰੋ ਲੀਰ ਹਾਂ
ਬੇਵਫ਼ਾ ਦੇ ਜ਼ੁਲਮ ਦੀ ਤਸਵੀਰ ਹਾਂ
ਹਿਰਖੇ ਹਰ ਚਿਹਰੇ ਦੀ ਧੁੰਦਲੀ ਲਿਖਤ ਮੈਂ
ਜਰਜਰੇ ਇਕ ਵਰਕ ,ਦੀ ਤਹਿਰੀਰ ਹਾਂਰਮਨਦੀਪ
ਮਾਂ ਦੀ ਲੋਰੀ ਸੁਣ ਸੁਣ ਕੇ ਹੀ ਜੋ ਸੌਂਦਾ ਸੀ,
ਬੁੱਢੀ ਮਾਂ ਦੀ ਖੰਘ ਤੋਂ ਹੁਣ ਤੰਗ ਆਇਆ ਹੈ।ਅਮਰਜੀਤ ਸਿੰਘ ਵੜੈਚ
ਜੇ ਇਹ ਤੱਕ ਕੇ ਲਹੂ ਨਾ ਖੌਲਿਆ, ਮੁੱਠੀ ਨਾ ਕਸ ਹੋਈ,
ਤਾਂ ਇਸ ਦਾ ਅਰਥ ਮਨ ਕਬਰਾਂ ਬਰਾਬਰ ਆਣ ਪਹੁੰਚਾ ਹੈ।ਜਗਵਿੰਦਰ ਜੋਧਾ
ਮੈਂ ਉਦਾਸੀ ਪੌਣ ਦਾ ਇਕ ਸਫ਼ਰ ਹਾਂ
ਮਹਿਕ ਬਣ ਕੇ ਪੌਣ ਵਿਚ ਵਸਦੇ ਰਹੇਦਿਲਜੀਤ ਉਦਾਸ