ਫੁੱਲ, ਪੱਤਿਆਂ ਤੇ ਤਾਰਾਂ ਉੱਤੇ, ਲਟਕ ਰਹੇ ਹੰਝੂ ਹੀ ਹੰਝੂ,
ਚੰਦਰਮਾ ਦੀ ਗੋਦੀ ਬਹਿ ਕੇ, ਹਉਕੇ ਭਰਦੀ ਰਾਤ ਰਹੀ ਹੈ।
Sad Shayari Punjabi
ਬਚਾਉਣਾ ਸ਼ੀਸ਼ਿਆਂ ਨੂੰ ਹੋ ਗਿਆ ਔਖਾ ਜ਼ਮਾਨੇ ਵਿਚ,
ਜ਼ਮਾਨੇ ਦਾ ਸੁਭਾਅ ਦਿਲ ਤੋੜਨਾ, ਸੰਭਾਲਣਾ ਵੀ ਹੈ।ਬਲਵੰਤ ਚਿਰਾਗ
ਤੂੰ ਹਵਾ ਏਂ, ਇਸ ਤਰ੍ਹਾਂ ਖਹਿ ਕੇ ਨਾ ਜਾਹ
ਨੰਗਿਆਂ ਰੁੱਖਾਂ ਦੀਆਂ ਸ਼ਾਖਾਂ ਤੋਂ ਡਰਅਮ੍ਰਿਤਾ ਪ੍ਰੀਤਮ
ਤੇਰੇ ਸਾਥ ਦੀ ਮਸਤੀ ਐਵੇਂ ਲਹਿੰਦੇ-ਲਹਿੰਦੇ ਲਹਿ ਜਾਣੀ।
ਕੱਲਿਆਂ ਰਹਿਣ ਦੀ ਆਦਤ ਵੀ ਹੌਲੀ-ਹੌਲੀ ਪੈ ਜਾਣੀ।
ਨੌਹਾਂ ਨਾਲ ਖਰੋਚੀਏ ਭਾਵੇਂ ਐਵੇਂ ਹੀ ਦਿਲ ਨਾ ਛੱਡੀਏ,
ਵੈਰ ਕਿਲੇ ਦੀ ਕੱਚੀ ਕੰਧ ਵੀ ਢਹਿੰਦੇ-ਢਹਿੰਦੇ ਢਹਿ ਜਾਣੀ।ਹਰਮੀਤ ਵਿਦਿਆਰਥੀ
ਕਿੱਸਰਾਂ ਖਿੱਚਾਂ ਮੈਂ ਤਸਵੀਰਾਂ ਸ਼ਹਿਰ ਦੀਆਂ।
ਪਾਟੀ ਖਿੱਦੋ ਵਾਂਗੂੰ ਲੀਰਾਂ ਸ਼ਹਿਰ ਦੀਆਂ।
ਰਸਮਾਂ ਵਾਲੇ ਜਦ ਤੱਕ ਮਹਿਲ ਨਾ ਭੰਨਾਂਗੇ,
ਰੋਂਦੇ ਰਹਿਣਗੇ ਰਾਂਝੇ-ਹੀਰਾਂ ਸ਼ਹਿਰ ਦੀਆਂ।ਬਾਬਾ ਨਜ਼ਮੀ
ਰਿਸ਼ਤਿਆਂ ਦੇ ਮੁੱਲ ਹਨ ਪੁੱਛਦੇ ਪੁਛਾਉਂਦੇ ਇਸ ਤਰ੍ਹਾਂ
ਜਿਸ ਤਰ੍ਹਾਂ ਮੰਡੀ ‘ਚੋਂ ਕੋਈ ਜਾਨਵਰ ਮੁੱਲ ਲੈਂਦੇ ਨੇ ਲੋਕਅਮ੍ਰਿਤਾ ਪ੍ਰੀਤਮ
ਮੈਂ ਲੋੜੋਂ ਵੱਧ ਹਕੀਕਤ ਰਿਸ਼ਤਿਆਂ ਦੀ ਜਾਣ ਚੁੱਕਾ ਹਾਂ,
ਤੇ ਹੁਣ ਮੇਰੀ ਨਜ਼ਰ ਨੂੰ ਸਾਕ ਹੀ ਜਚਦਾ ਨਹੀਂ ਕੋਈ।ਵਾਹਿਦ
ਕਤਲਗਾਹਾਂ ਦੀ ਕਹਾਣੀ, ਫਿਰ . ਕੋਈ ਦੁਹਰਾਏ ਨਾ
ਫਿਰ ਕਿਸੇ ਦਾ ਹੁਸਨ, ਮੰਡੀ ਵਿਚ ਬੁਲਾਇਆ ਜਾਏ ਨਾਅਮ੍ਰਿਤਾ ਪ੍ਰੀਤਮ
ਉਸ ਨੂੰ ਘਰ ‘ਚੋਂ ਰੁਖ਼ਸਤ ਹੁੰਦਿਆਂ ਦੇਖ ਰਿਹਾ ਹਾਂ,
ਇਹ ਕੇਹੀ ਦੁਸ਼ਵਾਰ ਘੜੀ ਹੈ ਤੜਕੇ-ਤੜਕੇ।ਜਗਸੀਰ ਵਿਯੋਗੀ
ਮੋਤੀ ਉਸ ਦੇ ਵਸਲ ਦੇ ਮਿਲੇ ਹੀ ਨਹੀਂ,
ਉਮਰ ਸਾਰੀ ਜੋ ਸਾਗਰ ’ਚ ਤਰਦਾ ਰਿਹਾ।ਰਾਵੀ ਕਿਰਨ
ਆਸ ਦੀ ਲਾਲੀ ਮੱਥੇ ਧਰ ਕੇ ਸੂਰਜ ਬਣ ਕੇ ਆਇਆ ਸੀ
ਉਸ ਵੀ ਸਾਡਾ ਜੁਗਨੂੰ ਵਰਗਾ ਨੂਰ ਹੰਢਾਇਆ ਸ਼ਾਮ ਢਲੇਸੁਦਰਸ਼ਨ ਵਾਲੀਆ
ਖਿੜਿਆ ਨਾ ਕਦੇ ਕਿਰਤ ਦਾ ਗੁਲਾਬ ਮੇਰੇ ਦੋਸਤਾ।
ਬਣ ਬਣ ਕੇ ਰਹੇ ਬਿਖਰਦੇ ਖ਼ਵਾਬ ਮੇਰੇ ਦੋਸਤਾ।ਮੀਤ ਖਟੜਾ (ਡਾ.)