ਚਿੜੀਆਂ ਦਾ ਫ਼ਿਕਰ ਕਿੰਨਾ ਸਾਰੇ ਨਿਜ਼ਾਮ ਤਾਈਂ
ਹਰ ਆਲ੍ਹਣੇ ਦੀ ਰਾਖੀ ਸ਼ਿਕਰੇ ਬਿਠਾ ਗਏ ਨੇ
ਧੁੱਪਾਂ ’ਚ ਕੁਝ ਕਹੇਗਾ ਬਾਰਸ਼ ’ਚ ਕੁਝ ਕਹੇਗਾ
ਇਕ ਇਸ਼ਤਿਹਾਰ ਐਸਾ ਹਰ ਘਰ ‘ਚ ਲਾ ਗਏ ਨੇ
Sad Shayari Punjabi
ਛੱਡੋ ਸੁਫ਼ਨੇ ਦੇ ਵਿੱਚ ਹੋਈਆਂ ਗੱਲਾਂ ਪਿਛਲੇ ਪਹਿਰ ਦੀਆਂ।
ਸਾਗਰ ਦੇ ਪਿੰਡੇ ‘ਤੇ ਰਹੀਆਂ ਪੈੜਾਂ ਕਿਹੜੀ ਲਹਿਰ ਦੀਆਂ।ਸ. ਸ. ਮੀਸ਼ਾ
ਧੁਖ ਰਹੇ, ਕੁਝ ਭਖ ਰਹੇ ਅਹਿਸਾਸ ਮੇਰੀ ਉਮਰ ਦੇ।
ਨੰਗੇ ਪੈਰੀਂ ਰੋਜ਼ ਦਿਲ ਦੀ ਰੇਤ ਉੱਤੋਂ ਗੁਜ਼ਰਦੇ।ਅਨੂ ਬਾਲਾ
ਡੁਬਦਾ ਸੂਰਜ ਜਾਂਦਾ ਜਾਂਦਾ ਕੀ ਕੀ ਰੰਗ ਵਿਖਾਲ ਗਿਆ
ਨਿਤਰੇ ਨਿਤਰੇ ਪਾਣੀ ਦਿਲ ਦੇ ਮੁੜ ਕੇ ਹੈ ਹੰਗਾਲ ਗਿਆਹਰਭਜਨ ਸਿੰਘ ਹੁੰਦਲ
ਅਰਸ਼ ਦੇ ਵਰਕੇ `ਤੇ ਇੱਕ ਸੋਨੇ ਦਾ ਫ਼ਿਕਰਾ ਬਣ ਗਈ।
ਟੁੱਟ ਗਏ ਤਾਰੇ ਦੀ ਅੰਤਿਮ ਲੀਕ ਚਰਚਾ ਬਣ ਗਈ।ਸੁਰਿੰਦਰ ਸੋਹਲ
ਜੇ ਨਹੀਂ ਹੈ ਮੋਹ ਮੁਹੱਬਤ ਦੋਸਤੀ
ਕੀ ਕਰੋਗੇ ਇਸ ਤਰ੍ਹਾਂ ਦੀ ਜ਼ਿੰਦਗੀ
ਆਦਮੀ ਦਾ ਰਿਸ਼ਤਾ ਕਿਸ਼ਤੀ ਵਾਂਗਰਾਂ
ਜ਼ਿੰਦਗੀ ਹੈ ਆਦਿ ਤੋਂ ਵਗਦੀ ਨਦੀਰੁਬੀਨਾ ਸ਼ਬਨਮ
ਮੁਸ਼ਕਿਲਾਂ ਵਿੱਚ ਜੀਣ ਦਾ ਕੁਝ ਸ਼ੌਕ ਬਾਕੀ ਹੈ ਅਜੇ,
ਕਰ ਤੂੰ ਪੈਦਾ ਹੋਰ ਵੀ ਕੁਝ ਮੁਸ਼ਕਿਲਾਂ ਮੇਰੇ ਲਈ।ਸੁਖਵੰਤ ਪੱਟੀ
ਕਿਸ ਖ਼ਤਾ ਬਦਲੇ ਰਿਸ਼ੀ ਗੌਤਮ ਨੇ ਦੇ ਦਿੱਤਾ ਸਰਾਪ,
ਜਿਸਮ ਇਕ ਔਰਤ ਦਾ ਮੁੜ ਕੇ ਫੇਰ ਪੱਥਰ ਹੋ ਗਿਆ।ਸਿਰੀ ਰਾਮ ਅਰਸ਼
ਦਿਲ ਦੀ ਨੁੱਕਰੇ ਦੱਬੇ ਪੈਰੀਂ ਚੇਤਾ ਤੇਰਾ ਆਣ ਬਹੇ
ਤੂੰ ਤਾਂ ਰਹਿੰਨੈਂ ਦੂਰ ਅਸਾਥੋਂ ਪਰ ਯਾਦ ਤੇਰੀ ਤਾਂ ਕੋਲ ਰਹੇਤਲਵਿੰਦਰ ਕੌਰ
ਸਿਸਕਦੀਆਂ ਵੇਖ ਕੇ ਸੱਧਰਾਂ ਵਿਲਕਦੇ ਵੇਖ ਕੇ ਸੁਪਨੇ
ਤੇਰੇ ਦਿਲ ’ਤੇ ਜ਼ਖ਼ਮ ਆਏ ਇਸ ਅਹਿਸਾਸ ਤੋਂ ਸਦਕੇ
ਚੰਦਰੇ ਪਤਝੜੀ ਮੌਸਮ ਚੁਰਾ ਲਈ ਚਿਹਰੇ ਦੀ ਰੌਣਕ
ਬਹਾਰਾਂ ਦਾ ਪਤਾ ਪੁੱਛਦੀ ਤੇਰੀ ਤਲਾਸ਼ ਤੋਂ ਸਦਕੇਤਲਵਿੰਦਰ ਕੌਰ
ਆਪਣੇ ਐਬ ਨਜ਼ਰ ਨਾ ਆਉਂਦੇ ਨੇ ਸਾਨੂੰ,
ਦੂਸਰਿਆਂ ਦੇ ਖੋਲ੍ਹ ਰਹੇ ਹਾਂ ਪੋਲ ਅਸੀਂ।ਸੁਰਜੀਤ ਸਿੰਘ ਅਮਰ
ਤੇਰੇ ਬਿਨ ਕੀ ਜੀਣ ਦਾ ਅਧਿਕਾਰ ਮੈਨੂੰ
ਜੀਣ ਦੇ ਲਾਲਚ ਨੇ ਛੱਡਿਆ ਮਾਰ ਮੈਨੂੰ ।
ਮੁਸ਼ਕਿਲਾਂ ਮਜਬੂਰੀਆਂ ਪ੍ਰੇਸ਼ਾਨੀਆਂ
ਜ਼ਿੰਦਗੀ ਨੂੰ ਇਸ ਤਰ੍ਹਾਂ ਨਾ ਮਾਰ ਮੈਨੂੰ।ਜਸਵੰਤ ਹਾਂਸ