ਕਿਸ ਤਰ੍ਹਾਂ ਦਾ ਲੈ ਕੇ ਦਿਲ ਬੇਚੈਨ ਹਾਂ ਜਨਮੇ ਅਸੀਂ,
ਭਾਲ ਭਾਵੇਂ ਮੁੱਕ ਗਈ ਪਰ ਭਟਕਣਾ ਜਾਰੀ ਰਹੀ।
Sad Shayari Punjabi
ਮ੍ਰਿਗ ਤ੍ਰਿਸ਼ਨਾ ਕੇਵਲ ਮਿਰਗ ਦੀ ਮੌਤ ਨਹੀਂ ਕਰਦੀ
ਅੱਖੀਂ ਸੱਜਰੀ ਪਿਆਸ ਜਗਾ ਕਈ ਸੱਸੀਆਂ ਮਰੀਆਂ ਨੇਸੀਮਾਂਪ
ਹੁਣ ਤਾਂ ਮੰਡੀ ‘ਚ ਇਹੀਓ ਚੱਲੇਗਾ,
ਖੋਟਾ ਸਿੱਕਾ ਸੰਭਾਲ ਕੇ ਰੱਖੀਂ,ਅਸਲਮ ਹਬੀਬ
ਸੁਲਗਦਾ ਪੰਛੀ ਦੇ ਸੀਨੇ ਵਿੱਚ ਇਕਲਾਪਾ ਸੀ ਜੋ,
ਚੀਖ਼ ਬਣ ਕੇ ਰਾਤ ਦੇ ਸੀਨੇ ‘ਚ ਖੰਜਰ ਹੋ ਗਿਆ।ਸਵਰਨ ਚੰਦਨ
ਦੁਸ਼ਮਣਾਂ ਤੋਂ ਤਾਂ ਰਹੇ ਚੌਕਸ ਅਸੀਂ,
ਯਾਰਾਂ ਹੱਥੋਂ ਹਾਰ ਗਈ ਹੈ ਜ਼ਿੰਦਗੀ।ਜਸਵਿੰਦਰ ਜੱਸੀ
ਜੇ ਤੂੰ ਬੱਦਲ ਹੈਂ ਤਾਂ ਕਿਉਂ ਟਲਦਾ ਰਿਹਾ।
ਸ਼ਹਿਰ ਤਾਂ ਸਾਵਣ ’ਚ ਵੀ ਬਲਦਾ ਰਿਹਾ।ਕੁਲਵਿੰਦਰ ਬੱਛੋਆਣਾ
ਇਸ ਵਾਰੀ ਤੂੰ ਸਾਬਤ ਕਰ ਕਿ ਤੂੰ ਮੇਰਾ ਮੈਂ ਤੇਰਾ ਹਾਂ
ਹੁਣ ਮੈਨੂੰ ਉਪਦੇਸ਼ ਨਾ ਪੋਂਹਦੇ ਸੁਣਨੇ ਮੈਂ ਫ਼ਰਮਾਨ ਨਹੀਂਸੁਰਜੀਤ ਪਾਤਰ
ਨ ਉਸ ਨੂੰ ਕਹਿ ਕੇ ਦੁਸ਼ਮਣ,
ਨ ਦਿਲਬਰ ਹੀ ਬਣਾ ਹੋਇਆ।
ਦਸ਼ਾ ਨੂੰ ਕੀ ਦਿਸ਼ਾ ਦੇਈਏ,
ਨ ਕੋਈ ਫ਼ੈਸਲਾ ਹੋਇਆ।ਏਕਤਾ ਸਿੰਘ ਤਖ਼ਤਰ
ਚਿੜੀਆਂ ਦਾ ਫ਼ਿਕਰ ਕਿੰਨਾ ਸਾਰੇ ਨਿਜ਼ਾਮ ਤਾਈਂ
ਹਰ ਆਲ੍ਹਣੇ ਦੀ ਰਾਖੀ ਸ਼ਿਕਰੇ ਬਿਠਾ ਗਏ ਨੇ
ਧੁੱਪਾਂ ’ਚ ਕੁਝ ਕਹੇਗਾ ਬਾਰਸ਼ ’ਚ ਕੁਝ ਕਹੇਗਾ
ਇਕ ਇਸ਼ਤਿਹਾਰ ਐਸਾ ਹਰ ਘਰ ‘ਚ ਲਾ ਗਏ ਨੇਜਗਤਾਰ
ਛੱਡੋ ਸੁਫ਼ਨੇ ਦੇ ਵਿੱਚ ਹੋਈਆਂ ਗੱਲਾਂ ਪਿਛਲੇ ਪਹਿਰ ਦੀਆਂ।
ਸਾਗਰ ਦੇ ਪਿੰਡੇ ‘ਤੇ ਰਹੀਆਂ ਪੈੜਾਂ ਕਿਹੜੀ ਲਹਿਰ ਦੀਆਂ।ਸ. ਸ. ਮੀਸ਼ਾ
ਧੁਖ ਰਹੇ, ਕੁਝ ਭਖ ਰਹੇ ਅਹਿਸਾਸ ਮੇਰੀ ਉਮਰ ਦੇ।
ਨੰਗੇ ਪੈਰੀਂ ਰੋਜ਼ ਦਿਲ ਦੀ ਰੇਤ ਉੱਤੋਂ ਗੁਜ਼ਰਦੇ।ਅਨੂ ਬਾਲਾ
ਡੁਬਦਾ ਸੂਰਜ ਜਾਂਦਾ ਜਾਂਦਾ ਕੀ ਕੀ ਰੰਗ ਵਿਖਾਲ ਗਿਆ
ਨਿਤਰੇ ਨਿਤਰੇ ਪਾਣੀ ਦਿਲ ਦੇ ਮੁੜ ਕੇ ਹੈ ਹੰਗਾਲ ਗਿਆਹਰਭਜਨ ਸਿੰਘ ਹੁੰਦਲ