ਹਜ਼ਾਰਾਂ ਰਿਸ਼ਤਿਆਂ ਦੀ ਭੀੜ ਵਿੱਚ ਹੈਰਾਨ ਹਾਂ ਮੈਂ ਤਾਂ,
ਹਰਿਕ ਰਿਸ਼ਤਾ ਹੁਣੇ ਦੋ ਟੁੱਕ ਮੈਥੋਂ ਫੈਸਲਾ ਮੰਗੇ।
Punjabi Shayari
ਝਨਾਂ ਦੇ ਕੰਢੇ ‘ਤੇ ਖੜ੍ਹ ਕੇ ਮੈਂ ਲਹਿਰਾਂ ਹੀ ਰਿਹਾ ਗਿਣਦਾ
ਨਾ ਸੋਹਣੀ ਵਾਂਗ ਕਰ ਸਕਿਆ ਨਾ ਡੁਬ ਸਕਿਆ ਨਾ ਤਰ ਸਕਿਆਪ੍ਰੋ. ਬਲਬੀਰ ਸਿੰਘ ਦਿਲ
ਤੇਰਾ ਘਰ ‘ਕੈਲਾਸ਼’ ਦੇ ਉੱਤੇ ਮੇਰੀ ਕਿਸ਼ਤੀ ਸਾਗਰ ਵਿੱਚ,
ਪਰ ਕੈਲਾਸ਼ ਤੋਂ ਸਾਗਰ ਤੀਕਣ ਇੱਕ ਗੰਗਾ ਤਾਂ ਵਹਿੰਦੀ ਹੈ।ਸਿਰੀ ਰਾਮ ਅਰਸ਼
ਨਾ ਲਿਜਾਉ ਇਸ਼ਕ ਦੇ ਬਿਮਾਰ ਨੂੰ ਉਸ ਦੀ ਗਲੀ
ਉਹਦਿਆਂ ਨੈਣਾਂ ਦੇ ਵਿਚ ਹੁਣ ਕੋਈ ਮੈ-ਖ਼ਾਨਾ ਨਹੀਂਬਲਦੇਵ ਪਰਵਾਨਾ
ਜਦੋਂ ਦਿਲ ਦੇ ਵੀਰਾਨੇ ਵਿਚ ਤੁਸਾਂ ਦੀ ਯਾਦ ਆਉਂਦੀ ਹੈ।
ਨਿਪੱਤਰੇ ਬਿਰਖ਼ ਦੀ ਟਾਹਣੀ ਤੇ ਬੁਲਬੁਲ ਗੀਤ ਗਾਉਂਦੀ ਹੈ।ਅਨੂ ਬਾਲਾ
ਸਹਿਜੇ ਸਹਿਜੇ ਸਾਰਿਆਂ ਹੀ ਫੁੱਲਾਂ ਦੇ ਰੰਗ ਖੁਰ ਗਏ
ਤਿਤਲੀਆਂ ਦੇ ਸ਼ਹਿਰ ਨੂੰ ਕਿਸ ਨੇ ਲਗਾਈ ਹੈ ਨਜ਼ਰਕਥਨ ਗੁਰਦਾਸਪੁਰੀ
ਕੁਫ਼ਰ ਕਟਹਿਰੇ ਵਿੱਚ ‘ਜ਼ਫ਼ਰ’ ਮੈਂ ਮੁਲਜ਼ਮ ਹਾਂ ਇਕਬਾਲੀ,
ਛੇਤੀ ਮੇਰੀ ਝੋਲੀ ਦੇ ਵਿੱਚ ਪਾਊ ਮੇਰਾ ਨਿਆਂ।ਜ਼ਫ਼ਰ ਇਕਬਾਲ (ਪਾਕਿਸਤਾਨ)
ਪੈਰਾਂ ਹੇਠ ਜਦ ਸੀ ਧਰਤੀ ਤਦ ਤਕ ਸਿਰ ’ਤੇ ਅੰਬਰ ਵੀ ਸੀ
ਸਾਰੇ ਮਜ਼੍ਹਬ ਨੇ ਖਿੜ ਖਿੜ ਹਸਦੇ ਜਦ ਆਖਾਂ ਮੇਰਾ ਘਰ ਵੀ ਸੀਅੰਬਰੀਸ਼
ਗੋਦੀ ‘ਚ ਜਿਸ ਦੀ ਬਚਪਨ ਦਾ ਨਿੱਘ ਮਾਣਿਆ ਸੀ,
ਮਿੱਠੀ ਜਿਹੀ ਧਰਮ ਮਾਂ ਦੇ, ਹਾਸੇ ਸੰਭਾਲ ਰੱਖੀਂ।ਕਮਲ ਦੇਵ ਪਾਲ (ਅਮਰੀਕਾ)
ਇਹ ਵੀ ਹੁਣ ਕਾਗ਼ਜ਼ਾਂ ਤੋਂ, ਮੂਰਤਾਂ ਤੋਂ ਲੜਨ ਲੱਗਾ ਹੈ
ਮੇਰਾ ਪਿੰਡ ਥੋੜ੍ਹਾ ਥੋੜ੍ਹਾ ਸ਼ਹਿਰ ਵਰਗਾ ਬਣਨ ਲੱਗਾ ਹੈਸਰਹੱਦੀ
ਚਲੋ ਲੱਭੀਏ ਕਿਤੇ ਇਸ ਯੁੱਗ ਵਿੱਚ ਉਸ ਮਰਦਿ ਕਾਮਿਲ ਨੂੰ,
ਜਿਨ੍ਹੇ ਪੱਗ ਵੀ ਬਚਾਈ ਹੈ, ਜਿਨ੍ਹਾਂ ਸਿਰ ਵੀ ਬਚਾਇਆ ਹੈ।ਕਸ਼ਮੀਰ ਨੀਰ
ਰਾਵਣ ਦੇ ਪੁਤਲੇ ਨੂੰ ਰਾਵਣ ਅੱਗ ਦਏ
ਸ਼ਰਮ ਵਿਚ ਕਿਉਂ ਨਾ ਦੁਸਹਿਰਾ ਮਰ ਗਿਆ?ਸਰਹੱਦੀ