ਜ਼ਿੰਦਗੀ ! ਤੇਰੇ ਦਾਈਏ ਸਾਹਾਂ ਨਾਲ ਨਿਭਾਉਂਦੇ ਰਹਿੰਦੇ ਹਾਂ।
ਤੇਰੇ ਹਰ ਦਾਇਰੇ ਦੀ ਹੱਦ ਨੂੰ ਛੂਹ ਕੇ ਆਉਂਦੇ ਰਹਿੰਦੇ ਹਾਂ।
Punjabi Shayari
ਉਹ ਜਦੋਂ ਜਗਦਾ ਸੀ ਕਿੱਦਾਂ ਸ਼ੂਕਦੀ ਸੀ ਇਹ ਹਵਾ
ਬੁਝ ਗਿਆ ਦੀਵਾ ਸ਼ਹਿਰ ਦੀ ਹੁਣ ਹਵਾ ਖ਼ਾਮੋਸ਼ ਹੈ।ਰਾਬਿੰਦਰ ਮਸਰੂਰ
ਖ਼ੁਦ ਖ਼ਾਮੋਸ਼ ਖੜ੍ਹੇ ਸੁਣ ਰਹੇ ਹਾਂ ਪਰ ਬੰਦੂਕਾਂ ਬੋਲ ਪਈਆਂ ਨੇ।
ਜਿਊਂਦੇ ਚੁੱਪ ਨੇ ਇਸ ਧਰਤੀ ‘ਤੇ ਲੇਕਿਨ ਲਾਸ਼ਾਂ ਬੋਲ ਪਈਆਂ ਨੇ।ਹਰਮੀਤ ਵਿਦਿਆਰਥੀ
ਹੁਣ ਤੂੰ ਭਾਵੇਂ ਜਿਸਮ ’ਤੇ ਕਿੰਨੇ ਕੱਜਣ ਪਾ
ਮੈਂ ਤੇਰਾ ਨਾਂ ਰੱਖਿਆ ਨੰਗੀ ਸੁਰਖ਼ ਹਵਾ
ਨਾ ਕੋਈ ਪੰਛੀ ਬਿਰਖ਼ ਤੋਂ ਉੱਡ ਕੇ ਕਿਤੇ ਗਿਆ
ਇਕ ਦੂਜੇ ਨੂੰ ਇਸ ਤਰ੍ਹਾਂ ਕੀਤਾ ਅਸਾਂ ਵਿਦਾਪ੍ਰਮਿੰਦਰਜੀਤ
ਅਰਥੀ ’ਤੇ ਉਹ ਹੁਣ ਲੇਟਿਆ, ਫ਼ਿਕਰਾਂ ‘ਚ ਡੁੱਬਾ ਸੋਚਦੈ,
ਜੋ ਉਮਰ ਭਰ ਸੀ ਜੋੜਿਆ, ਸਭ ਕੁੱਝ ਬਿਗਾਨਾ ਹੋ ਗਿਆ।ਗੁਰਦਿਆਲ ਦਲਾਲ
ਤੂੰ ਕਾਲੇ ਚਸ਼ਮੇ ਨਾ ਲਾਹੇ ਤੇ ਮੇਰੀ ਰੀਝ ਰਹੀ
ਮੈਂ ਤੇਰੇ ਨੈਣ ਤਾਂ ਕੀ, ਤੇਰੇ ਖ਼ਾਬ ਤਕ ਦੇਖਾਂ
ਤੂੰ ਮੈਨੂੰ ਮਿੱਟੀ ਬਣਾਇਆ ਤਾਂ ਇਹ ਅਸੀਸ ਵੀ ਦੇ
ਮੈਂ ਉਗਦੇ ਬੀਜ ਨੂੰ ਖਿੜਦੇ ਗੁਲਾਬ ਤਕ ਦੇਖਾਂਸੁਰਜੀਤ ਪਾਤਰ
‘ਅਫ਼ਜ਼ਲ ਅਹਿਸਨ’ ਸੱਚ ਆਖਣ ਦਾ, ਲੱਭ ਨਵਾਂ ਕੋਈ ਢੰਗ।
ਚੁੱਕਣ ਲਈ ਸਲੀਬ ਤੇ ਪੀਣ ਨੂੰ ਜ਼ਹਿਰ ਪਿਆਲਾ ਮੰਗ।ਅਫ਼ਜ਼ਲ ਅਹਿਸਨ ਰੰਧਾਵਾ
ਉਡੀਕਾਂਗਾ ਮੈਂ ਸਾਰੀ ਰਾਤ ਪਰ ਜੇ ਆ ਸਕੀ ਨਾ ਤੂੰ
ਕੀ ਆਖੇਗੀ ਫ਼ਜਰ ਜਦ ਹਾਰ ਕੇ ਦੀਵੇ ਬੁਝਾਵਾਂਗਾਜਗਤਾਰ
ਅੱਖਰਾਂ ਵਿੱਚ ਸਮੁੰਦਰ ਰੱਖਾਂ, ਮੈਂ ਇਕਬਾਲ ਪੰਜਾਬੀ ਦਾ।
ਝੱਖੜਾਂ ਵਿੱਚ ਵੀ ਰੱਖ ਦਿੱਤਾ ਏ, ਦੀਵਾ ਬਾਲ ਪੰਜਾਬੀ ਦਾ।ਬਾਬਾ ਨਜ਼ਮੀ
ਇਹ ਕੌਣ ਆਇਆ ਬਹਾਰ ਆਈ ਬਰੂਹਾਂ ਦੇ ਵੀ ਸਾਹ ਪਰਤੇ
ਹੈ ਦਿਲ ਖ਼ੁਸ਼ਬੂ, ਲਹੂ ਖ਼ੁਸ਼ਬੂ, ਜਿਗਰ ਖ਼ੁਸ਼ਬੂ, ਨਾਜਰ ਖ਼ੁਸ਼ਬੂਜਗਤਾਰ
ਮੇਰਾ ਪਿਆਰ ਤੇਰੇ ਲਈ ਸੱਚਾ ਹੈ
ਲੋੜ ਨਾ ਮੈਨੂੰ ਜੱਗ ਨੂੰ ਦਿਖਾਉਣ ਦੀ
ਸੱਚ ਦੱਸਾਂ ਸੱਜਣਾ ਇੱਕ ਰੀਜ ਹੈ
ਤੇਰੇ ਨਾਮ ਦਾ ਚੂੜਾ ਪਾਉਣ ਦੀ ਨੂੰ ਨਾਲ
ਊਜਾਂ ਦੇ ਕਿੱਸੇ ਬਹੁਤ ਲੰਬੇ
ਖਾ ਸਕੇ, ਤਾਂ ਖਾ ਲਵੀਂ, ਮੇਰਾ ਵਸਾਹ
ਤੇਰੇ ਪਿਆਰ ਦੀ ਪਨਾਹ!
ਝਨਾਵਾਂ ਨੂੰ ਇੱਕ ਆਦਤ ਹੈ ਡੋਬ ਦੇਣ ਦੀ
ਅੱਜ ਆਖ ਆਪਣੇ ਪਿਆਰ ਨੂੰ
ਬਣ ਸਕੇ, ਤਾਂ ਬਣ ਜਾਏ ਮਲਾਹ
ਤੇਰੇ ਪਿਆਰ ਦੀ ਪਨਾਹ!
ਪਿਆਰ ਦੇ ਇਤਿਹਾਸ ਵਿੱਚੋਂ ਇਕ ਵਰਕਾ ਦੇ ਦੇਈਂ!
ਵਰਕਾ ਤਾਂ ਸ਼ਾਇਦ ਬਹੁਤ ਵੱਡਾ ਹੈ
ਜੀਊਣ ਜੋਗਾ ਹਰਫ਼ ਇੱਕ ਦੇਵਾਂਗੀ ਵਾਹ।
ਤੇਰੇ ਪਿਆਰ ਦੀ ਪਨਾਹ!