ਅੱਖਰ ਪੈਰੀਂ ਬਿੰਦੀ ਲਾ ਕੇ, ਉੱਪਰ ਅੱਧਕ ਟਿਕਾਉਂਦੇ ਯਾਰੋ।
ਇੱਦਾਂ ਦੇ ਕੁੱਝ ਬੰਦੇ ਵੇਖੋ, ਖ਼ੁਦ ਨੂੰ ਸ਼ਾਇਰ ਕਹਾਉਂਦੇ ਯਾਰੋ।
Punjabi Shayari
ਮੈਂ ਤਨੋਂ ਹਾਂ ਆਪਦਾ ਪਰ ਮਨੋਂ ਹਾਂ ਹੋਰ ਦਾ
ਮਨ ਤੇਰੇ ਦੀ ਐ ਮਨਾਂ ਮੈਂ ਕਹਿ ਦਿਆਂ ਜਾਂ ਨਾ ਕਹਾਂਉਂਕਾਰਪ੍ਰੀਤ
ਮੈਨੂੰ ਪਿਆਰ ਕਰਦੀਏ ਪਰ-ਜਾਤ ਕੁੜੀਏ,|
ਸਾਡੇ ਸਕੇ ਮੁਰਦੇ ਵੀ ਇੱਕ ਥਾਂ ਨਹੀਂ ਜਲਾਉਂਦੇ।ਲਾਲ ਸਿੰਘ ਦਿਲ
ਨਮੋਸ਼ੀ ਹਾਰ ਦੀ ਤੇ ਜਿੱਤ ਦਾ ਹੰਕਾਰ ਲਾਹ ਦੇਈਏ
ਚਲੋ ਹੁਣ ਫ਼ਾਲਤੂ ਚੀਜ਼ਾਂ ਦਾ ਰੂਹ ਤੋਂ ਭਾਰ ਲਾਹ ਦੇਈਏਉਂਕਾਰਪ੍ਰੀਤ
ਦਹਿਕਦੇ ਅੰਗਿਆਰਾਂ ‘ਤੇ ਸੌਂਦੇ ਰਹੇ ਨੇ ਲੋਕ।
ਇਸ ਤਰ੍ਹਾਂ ਵੀ ਰਾਤ ਰੁਸ਼ਨਾਉਂਦੇ ਰਹੇ ਨੇ ਲੋਕ।ਅਵਤਾਰ ਪਾਸ਼
ਮੈਨੂੰ ਆਪਣੇ ਯਾਰ ਦੇ ਇਸ਼ਕ ’ਚੋਂ ਹੀ ਸਭ ਮਿਲ ਗਏ
ਤੂੰ ਜੋ ਭਾਲੇਂ ਜਾ ਕੇ ਮੱਕੇ, ਰੰਗ-ਖੁਸ਼ਬੂ-ਰੌਸ਼ਨੀਇੰਦਰਜੀਤ ਹਸਨਪੁਰੀ
ਨਾ ਡੁੱਬਾਂਗੀ ਝਨਾ ਅੰਦਰ, ਨਾ ਹੀ ਸੜਨਾ ਥਲਾਂ ਵਿੱਚ ਮੈਂ,
ਝਨਾ ਮੈਂ ਡੀਕ ਜਾਵਾਂਗੀ, ਥਲਾਂ ਨੂੰ ਠਾਰ ਦੇਵਾਂਗੀ।ਕੁਲਵਿੰਦਰ ਕੰਵਲ
ਜੇ ਤੂੰ ਮਿਲੇਂ ਕਦੇ ਮੈਨੂੰ ਤਾਂ ਬਣ ਕੇ ਗੀਤ ਮਿਲੀਂ
ਮਿਲੀਂ ਨਾ ਬਣ ਕੇ ਤੂੰ ਅਖ਼ਬਾਰ ਦੀ ਖ਼ਬਰ ਮੈਨੂੰਸੁਰਜੀਤ ਸਖੀ
ਜਦੋਂ ਬਣੂ ਪੰਜਾਬੀ ਸਾਡੇ ਹਰ ਘਰ ਵਿੱਚ ਪਰਿਵਾਰ ਦੀ ਭਾਸ਼ਾ।
ਆਪੇ ਹੀ ਬਣ ਜਾਣੀ ਹੈ ਇਹ ਵੇਖਿਓ ਫਿਰ ਸਰਕਾਰ ਦੀ ਭਾਸ਼ਾ।ਅਮਰਜੀਤ ਸਿੰਘ ਵੜੈਚ
ਓ ਜਾਣ ਵਾਲੇ ਸੁਣ ਜਾ ਇਕ ਗੱਲ ਮੇਰੀ ਖਲੋ ਕੇ
ਰਹੀਏ ਕਿਸੇ ਦੇ ਬਣ ਕੇ ਤੁਰੀਏ ਕਿਸੇ ਦੇ ਹੋ ਕੇਜਨਾਬ ਦੀਪਕ ਜੈਤੋਈ
ਬੜਾ ਹੀ ਛਟਪਟਾਉਂਦਾ ਸੀ ਉਹ ਅੰਬਰ ਛੂਹਣ ਖਾਤਰ,
ਮੈਂ ਮੋਹ ਦੀ ਡੋਰ ਕੱਟ ਦਿੱਤੀ ਤੇ ਉਸ ਨੂੰ ਜਾਣ ਦਿੱਤਾ।ਜਗਵਿੰਦਰ ਜੋਧਾ
ਜੇ ਤਿਤਲੀ ਦੋਸਤੀ ਦੀ ਮਰ ਗਈ ਤਾਂ ਫੇਰ ਨਾ ਕਹਿਣਾ
ਕੁੜੱਤਣ ਰਿਸ਼ਤਿਆਂ ਵਿਚ ਭਰ ਗਈ ਤਾਂ ਫੇਰ ਨਾ ਕਹਿਣਾ
ਅਜੇ ਵੀ ਵਕਤ ਹੈ ਤੂੰ ਆਪਣੇ ਘਰ ਦੀ ਛੱਤ ਉੱਤੇ ਆ
ਸਿਆਲੀ ਧੁੱਪ ਹੈ ਜੇ ਮਰ ਗਈ ਤਾਂ ਫੇਰ ਨਾ ਕਹਿਣਾਸੁਲੱਖਣ ਸਰਹੱਦੀ