ਚਲੋ ਹੁਣ ਵਕਤ ਹੈ ਉਸ ਅਕਸ ਨੂੰ ਮੁੜ ਆਪਣਾ ਕਰੀਏ,
ਜਿਹਨੂੰ ਸ਼ੀਸ਼ੇ ਦੇ ਸਾਹਵੇਂ ਰੋਜ਼ ਖੜ੍ਹ ਖੜ੍ਹ ਕੇ ਗੁਆ ਦਿੱਤਾ।
Punjabi Shayari
ਇਕ ਮਖੌਟਾ ਪਹਿਨ ਕੇ ਤੁਰਿਆ ਸਾਂ ਮੈਂ ਉਸਦੇ ਘਰੋਂ
ਇਕ ਮਖੌਟਾ ਪਹਿਨ ਕੇ ਹੁਣ ਆਪਣੇ ਘਰ ਜਾਵਾਂਗਾ ਮੈਂਮਹਿੰਦਰ ਦੀਵਾਨਾ
ਰੱਤ ਸਿਆਹੀ ਉੱਬਲੇ, ਕਲਮ ਦੇ ਸੰਗਲ ਟੁੱਟਣ।
ਕੈਦ ‘ਚੋਂ ਅੰਦਰ ਵਾਲੇ ਹਰਫ਼ ਕਦੇ ਤੇ ਛੁੱਟਣ।
ਮੈਂ ਸੋਨੇ ਜਿਹੇ ਅੱਖਰ ਮੁੱਠਾਂ ਭਰ-ਭਰ ਵੰਡਾਂ, |
ਚੰਗੇ ਲੋਕੀ ਹੱਸ-ਹੱਸ ਝੋਲੀਆਂ ਭਰ-ਭਰ ਲੁੱਟਣ।ਅਫ਼ਜ਼ਲ ਅਹਿਸਨ ਰੰਧਾਵਾ
ਭੁੱਖੇ ਲੋਕਾਂ ਰੱਜ ਕੇ ਸਿਦਕ ਨਿਭਾਏ ਹਨ
ਰੱਜੇ ਲੋਕਾਂ ਰੱਜ ਕੇ ਭੁੱਖ ਖਿਲਾਰੀ ਹੈਮੁਰਸ਼ਦ ਬੁਟਰਵੀ
ਇਹ ਰਾਹਾਂ ਦੇ ਕੰਡੇ, ਇਹ ਖ਼ਿਆਲਾਂ ਦੀ ਭਟਕਣ।
ਲੈ ਚੱਲੀ ਕਿਧਰ ਨੂੰ ਇਹ ਪੈਰਾਂ ਦੀ ਥਿੜਕਣ।
ਕਿ ਮੁੜ ਆਵੇ ਰਾਵਣ, ਉਹ ਅੱਗ ‘ਚੋਂ ਵੀ ਕੂਕੇ,
ਇਹ ਲੈਂਦੇ ਪਰੀਖਿਆ ਤੇ ਰੱਬ ਵੀ ਕਹਾਵਣ।ਸਿਮਰਨ ਅਕਸ
ਆਪਣੇ ਕੰਢੇ ਖੋਰਦੀ ਜੋ ਜਾ ਰਹੀ
ਇਹ ਨਦੀ ਦੀ ਆਪਣੀ ਹੀ ਚਾਲ ਹੈਸੁਰਿੰਦਰਜੀਤ ਕੌਰ
ਹਾਰੇ-ਹੰਭੇ ਜਦ ਕਦੇ ਇੱਕ ਥਾਂ ਇਕੱਤਰ ਹੋਣਗੇ।
ਵੇਖਣਾ ਉਦੋਂ ਇਹ ਸਾਰੇ ਹੀ ਸਿਕੰਦਰ ਹੋਣਗੇ।ਰਣਜੀਤ ਸਰਾਂਵਾਲੀ
ਆ ਕੇ ਵਤਨੋਂ ਦੂਰ ਵੀ ਓਹੀ ਸਾਡਾ ਹਾਲ
ਓਹੀ ਸਾਡੀ ਸੋਚਣੀ ਓਹੀ ਰੋਟੀ-ਦਾਲਗਿੱਲ ਮੋਰਾਂਵਾਲੀ
ਹਜ਼ਾਰਾਂ ਵਾਰ ਜਿਸ ਨੇ ਦਿਲ ਮੇਰਾ ਬਰਬਾਦ ਕੀਤਾ ਹੈ।
ਉਸੇ ਨੂੰ ਫੇਰ ਅੱਜ ਇਸ ਸਿਰਫਿਰੇ ਨੇ ਯਾਦ ਕੀਤਾ ਹੈ।ਚਮਨਦੀਪ ਦਿਓਲ
ਲਹਿ ਗਈ ਇਕ ਨਦੀ ਦੇ ਸੀਨੇ ਵਿਚ,
ਬਣ ਕੇ ਖੰਜਰ ਇਕ ਅਜਨਬੀ ਕਿਸ਼ਤੀ
ਪੀੜ ਏਨੀ ਕਿ ਰੇਤ ਵੀ ਤੜਪੀ,
ਜ਼ਬਤ ਏਨਾ ਕਿ ਚੀਕਿਆ ਨਾ ਗਿਆਵਿਜੇ ਵਿਵੇਕ
ਮਿਲਦੇ ਤਾਂ ਹਾਂ ਰੋਜ਼ ਹੀ ਪਰ ਜੰਮਦੀ ਮਹਿਫ਼ਿਲ ਨਹੀਂ।
ਕਿਉਂ ਅਜੋਕੀ ਦੋਸਤੀ ਵਿਸ਼ਵਾਸ ਦੇ ਕਾਬਿਲ ਨਹੀਂ।ਰਾਵੀ ਕਿਰਨ
ਫੁਲ ਝੁਕ ਝੁਕ ਕੇ ਕਰ ਰਹੇ ਸਿਜਦਾ,
ਕੌਣ ਗੁੰਚਾ ਗੁਲਾਬ ਆਇਆ ਹੈ
ਠਹਿਰ ਜਾਂਦੀ ਹੈ ਹਰ ਨਜ਼ਰ ਉਸ ’ਤੇ,
ਐਸਾ ਉਸ ’ਤੇ ਸ਼ਬਾਬ ਆਇਆ ਹੈਰਾਜਿੰਦਰ ਸਿੰਘ ਜਾਲੀ