ਮਿਲੇ ਨਾ ਮੌਤ ਮੰਗੇ ਪਰ ਕਦੇ ਇੱਕ ਵਕਤ ਆਉਂਦਾ ਏ,
ਜਦੋਂ ਦਿਲ ਜੀਣ ਨੂੰ ਕਰਦੈ, ਦਿਹਾੜੇ ਮੁੱਕ ਜਾਂਦੇ ਨੇ।
Punjabi Shayari
ਇਹ ਹੰਝੂ ਤਾਂ ਅਮਾਨਤ ਹੁੰਦੇ ਨੇ ਤਨਹਾਈ ਦੇ ਸੱਜਣੋਂ
ਭਰੀ ਮਹਿਫ਼ਲ ‘ਚ ਅੱਖੀਆਂ ਬਰਸਣਾ ਚੰਗਾ ਨਹੀਂ ਹੁੰਦਾਦੀਦਾਰ ਪੰਡੋਰਵੀ
ਆਪਣੀ ਹਉਮੈ ਦਾ ਕਾਰਨ ਲੱਭਣ ਤੁਰਿਆ ਹਾਂ।
ਜਿੱਤ ਕੇ ਵੀ ਹਾਰ ਦਾ ਕਾਰਨ ਲੱਭਣ ਤੁਰਿਆ ਹਾਂ।ਹਰਮੀਤ ਵਿਦਿਆਰਥੀ
ਪੰਚਾਲੀ ਨੂੰ ਦਾਅ ਦੇ ਉਪਰ ਕਿਹੜਾ ਪਾਂਡਵ ਲਾਵੇਗਾ?
ਚੌਪੜ ਦੀ ਬਾਜੀ ਦੁਰਯੋਧਨ ਫੇਰ ਵਿਛਾਈ ਬੈਠਾ ਹੈਰਾਮ ਅਰਸ਼
ਮੈਂ ਜਾਣੀ ਹੈ ਕਹਾਣੀ ਹੁਣ, ਨਾ ਪੁੱਛਣ ਨੂੰ ਰਿਹਾ ਹੈ ਕੁੱਝ ,
ਤੇਰੀ ਚੁੰਨੀ ਦੀ, ਉਸ ਦੇ ਜ਼ਖ਼ਮ ਉੱਤੇ ਲੀਰ ਦੇਖ ਕੇ।ਗੁਰਦਿਆਲ ਦਲਾਲ
ਝੁਲਸੇ ਫੁੱਲ ਖੂਨ ਸੰਗ ਲਿਬੜੇ ਵਧਾਈ ਕਾਰਡ
ਇਹ ਸੌਗਾਤ ਲੈ ਕੇ ਹਰ ਨਵਾਂ ਸਾਲ ਹੀ ਆਉਂਦਾ ਏਭੁਪਿੰਦਰ ਮਾਨ
ਮਾੜੇ ਨੂੰ ਵੱਖ ਬੰਨ੍ਹਣ ਨਾਲੋਂ, ਤਕੜੇ ਦੇ ਸਿੰਗ ਭੰਨੋ,
ਸਾਂਝੀ ਖੁਰਲੀ ਵਿੱਚੋਂ ਜਿਹੜਾ, ਖਾਣ ਨਈਂ ਦਿੰਦਾ ਪੱਠੇ।ਬਾਬਾ ਨਜ਼ਮੀ
ਦਿਲ ਤੋਂ ਤੇਰੀ ਯਾਦ ਵਿਸਾਰੀ ਨਹੀਂ ਜਾਂਦੀ
ਹੱਥੋਂ ਛੱਡੀ ਚੀਜ਼ ਪਿਆਰੀ ਨਹੀਂ ਜਾਂਦੀਪ੍ਰੀਤਮ ਸਿੰਘ ਕੰਵਲ
ਗ਼ਜ਼ਲ, ਕਵਿਤਾ ਕਦੀ ਮੈਂ ਗੀਤ ਦੇ ਸ਼ਬਦਾਂ ’ਚ ਰਲ ਜਾਨਾਂ।
ਮੈਂ ਅੱਖਰ ਮੋਮ ਵਰਗਾ ਹਾਂ, ਜਿਵੇਂ ਢਾਲੋ ਜੀ ਢਲ ਜਾਨਾਂ।ਬਲਵੰਤ ਚਿਰਾਗ
ਆਪਣੇ ਕਾਲੇ ਮੱਥੇ ਤੋਂ ਤਕਦੀਰ ਨਹੀਂ ਉਹ ਪੜ੍ਹ ਸਕਿਆ
ਰਾਤਾਂ ਨੂੰ ਦੀਵੇ ਦੀ ਲੋਏ ਸੋਲਾਂ ਸਾਲ ਜੋ ਪੜ੍ਹਿਆਂ ਹੈਸੁਰਜੀਤ ਸਾਜਨ
ਨਾ ਅਗਲੇ ਜਨਮ ਦੀ ਤੂੰ ਆਸ ਵਿੱਚ ਹਸਰਤ ਦਬਾ ਕੋਈ।
ਆ ਏਸੇ ਜਨਮ ਵਿੱਚ ਹੀ ਮਾਣੀਏ ਪਲ ਪਿਆਰ ਦਾ ਕੋਈ।ਵਾਹਿਦ
ਹਰ ਸੁਬਹ ਇਕ ਟੀਸ ਬਣ ਕੇ ਰੜਕਦੀ ਅਖ਼ਬਾਰ ਹੈ
ਅਣਪਛਾਤੀ ਪੀੜ ਵਰਗਾ ਦੇਰ ਤੋਂ ਖ਼ਬਰਾਂ ਦਾ ਰੰਗਬਲਬੀਰ ਆਤਿਸ਼