ਬਹੁਤ ਦੇਰ ਖ਼ੁਦਗਰਜ਼ੀਆਂ ਦੇ ਬੁੱਲ੍ਹਾਂ ਨੇ ਮਾਣਿਆ ਹੈ ਜੋ,
ਬੰਸਰੀ ਦੇ ਛੇਕਾਂ ’ਚੋਂ ਜਾਗਿਆ ਅਵੱਲਾ ਰਾਗ ਹਾਂ ਮੈਂ।
Punjabi Shayari
ਮਚੀ ਹੈ ਸ਼ਾਂਤ ਮਨ ਦੇ ਪਾਣੀਆਂ ਵਿਚ ਇਸ ਤਰ੍ਹਾਂ ਹਲਚਲ
ਕਿਸੇ ਕਮਲੇ ਨੇ ਪੱਥਰ ਝੀਲ ਵਿਚ ਜਿਉਂ ਮਾਰਿਆ ਹੋਵੇਕਰਤਾਰ ਸਿੰਘ ਕਾਲੜਾ
ਜ਼ਿੰਦਗੀ ਹੀ ਬੇਸੁਰੀ ਜੋ ਲੋਕ ਜਿਊਂਦੇ ਨੇ ਹਮੇਸ਼,
ਫਿਰ ਸਮਝ ਆਵੇ ਕਿਵੇਂ ਇਹ ਸ਼ਾਇਰੀ ਦਾ ਕਾਫ਼ੀਆ।ਭੁਪਿੰਦਰ ਸੰਧੂ
ਨਾ ਜਿਉਂਦੇ ਹਾਂ ਨਾ ਮਰਦੇ ਹਾਂ ਮੁਹੱਬਤ ਦੇ ਮਗਰ ਲਗ ਕੇ
ਉਹਨਾਂ ਨੇ ਫੇਰ ਵੀ ਪੁੱਛਿਆ ਕਿ ਤੇਰਾ ਵਿਗੜਿਆ ਕੀ ਹੈਖੁਸ਼ਵੰਤ ਕੰਵਲ
ਜੇ ਬਹਿਰਾਂ ਵਿੱਚ ਠੀਕ ਨਾ ਆਵੇ,
ਤਾਂ ਵੀ ਦਿਲ ਦੀ ਗੱਲ ਸੁਣਾਓ।
ਗਜ਼ਲਾਂ ਨੂੰ ਵੀ ਥੋੜ੍ਹਾ-ਬਹੁਤਾ
ਭਾਰ ਸਹਿਣ ਦੀ ਆਦਤ ਪਾਓ।ਕੈਲਾਸ਼ ਅਮਲੋਹੀ
ਪਹਿਲਾਂ ਜੋ ਵੀ ਦਿਲ ਵਿਚ ਆਉਂਦਾ ਗੌਂਦੀ ਸੀ ਸ਼ਹਿਨਾਈ
ਫਿਰ ਸ਼ਹਿਨਾਈ ਦੇ ਗਲ ਅੰਦਰ ਫਸ ਗਈ ਇਕ ਅਠਿਆਨੀਸੁਰਜੀਤ ਪਾਤਰ
ਤੂੰ ਸ਼ਹਿਨਸ਼ਾਹ, ਫ਼ਰਿਸ਼ਤਾ,
ਵਚਨਾਂ ਨੂੰ ਤੋੜ ਕੇ ਵੀ,
ਮੈਂ ਬੋਲ ਪਾਲ ਕੇ ਵੀ,
ਬੰਦਾ ਗੰਵਾਰ ਹੋਇਆ।ਸਰਬਜੀਤ ਸਿੰਘ ਸੰਧੂ
ਪੈਰਾਂ ਨੂੰ ਲਾ ਕੇ ਮਹਿੰਦੀ ਮੇਰੀ ਕਬਰ ’ਤੇ ਕੋਈ
ਕਲੀਆਂ ਚੜਾਉਣ ਆਇਆ ਪਰ ਅਗ ਲਗਾ ਗਿਆ ਹੈਜਗਤਾਰ
ਜਾਲ ਹੈ ਜਾਤਾਂ ਦਾ ਭਾਵੇਂ ਪਰ ਜਮਾਤਾਂ ਹੈਨ ਦੋ,
ਇੱਕ ਨਿਰੰਤਰ ਲੁੱਟ ਰਹੀ ਹੈ, ਦੂਸਰੀ ਦੇਂਦੀ ਲੁਟਾ।ਆਰ. ਬੀ. ਸੋਹਲ
ਸਿਸਕੀ ਨਾ ਚੀਕ ਕੋਈ ਕਿੱਦਾਂ ਦੀ ਮੈਂ ਕੁੜੀ ਹਾਂ
ਘੁੰਘਟ ‘ਚ ਕੈਦ ਸੁਪਨੇ ਮੈਂ ਨਾਲ ਲੈ ਤੁਰੀ ਹਾਂਬਲਵਿੰਦਰ ਰਿਸ਼ੀ
ਕੱਚਾ ਹੁੰਦਾ ਘੁਲ ਜਾਣਾ ਸੀ,
ਅੱਜ ਨਹੀਂ ਤਾਂ ਭਲਕੇ
ਸੱਜਣਾਂ ਦਾ ਰੰਗ ਐਸਾ ਚੜ੍ਹਿਆ,
ਉੱਤਰੇ ਨਾ ਮਲ-ਮਲ ਕੇ।ਅਮਰ ਸੂਫ਼ੀ
ਇਕ ਤਬਦੀਲੀ ਨੱਸੀ ਆਉਂਦੀ ਲਗਦੀ ਏ
ਬਾਜ਼ਾਂ ਨਾਲ ਮਮੋਲੇ ਖਹਿੰਦੇ ਲਗਦੇ ਨੇ
ਕਲ੍ਹ ਤਕ ਜੋ ਵੇਲੇ ਦੇ ਥੰਮ ਸਨ ਅੱਜ ਉਹ ਲੋਕ
ਪੱਤਾ ਹਿੱਲਣ ਨਾਲ ਤ੍ਰਹਿੰਦੇ ਲਗਦੇ ਨੇਅਬਦੁਲ ਕਰੀਮ ਕੁਦਸੀ