ਪੰਛੀ ਦਾ ਦਿਲ ਕੰਬੇ ਤੇਰਾ ਹੱਥ ਕੰਬੇ
ਤੈਥੋਂ ਲਗਣਾ ਨਹੀਂ ਨਿਸ਼ਾਨਾ ਛੱਡ ਪਰ੍ਹੇ
ਤੈਥੋਂ ਨਈਂ ਉਠਣੇ ਇਹ ਅੱਖਰ ਹੰਝੂਆਂ ਦੇ
ਰਹਿਣ ਦੇ ਤੂੰ ਵੱਡਿਆ ਵਿਦਵਾਨਾ ਛੱਡ ਪਰ੍ਹੇ
Punjabi Shayari
ਰੁੱਤ ਲਹੂ ਪੀਣੀ ਤੇ ਅੰਬਰ ਜ਼ਹਿਰੀਲੇ,
ਇਸ ਮੌਸਮ ਵੀ ਬੁਲਬੁਲ ਤੀਲੇ ਜੋੜ ਰਹੀ।ਤਰਲੋਚਨ ਮੀਰ
ਜੇ ਹੈ ਸਬਰ ਧਰਤੀ, ਤਾਂ ਧਰਤੀ ਦੀ ਹਿੱਕ ਵਿਚ
ਹੈ ਇਕ ਜਲਜਲਾ ਵੀ ਜੋ ਵਿਸ ਘੋਲਦਾ ਹੈ
ਜੇ ਉਡਣੈ ਤਾਂ ਫਿਰ ਤੋੜਨਾ ਹੀ ਪਵੇਗਾ
ਭਲਾ ਕੌਣ ਪਿੰਜਰੇ ਦਾ ਦਰ ਖੋਲ੍ਹਦਾ ਹੈਰਾਬਿੰਦਰ ਮਸਰੂਰ
ਭਲਾਂ ਤੇਰੀ ਮੇਰੀ ਮੁਹੱਬਤ ਤੋਂ ਵਧ ਕੇ,
ਕਿਸ ਕੰਮ ਨੇ ਇਹ ਧਨ-ਦੌਲਤ ਦੇ ਗੇੜੇ।ਤਰਸਪਾਲ ਕੌਰ (ਪ੍ਰੋ.)
ਤੜਪਦੀ ਲਾਸ਼ ਹੈ ਹਾਲੇ ਉਹ ਫਟ ਇਕ ਹੋਰ ਲਾ ਦੇਵੇ
ਮਿਰੇ ਨਾਦਾਨ ਕਾਤਿਲ ਨੂੰ ਮੇਰਾ ਪੈਗਾਮ ਦੇ ਦੇਣਾਸੁਖਵਿੰਦਰ ਅੰਮ੍ਰਿਤ
ਮਨ ਦਾ ਬਲ, ਧਨ ਦੇ ਬਲ ਤੋਂ ਕਿਤੇ ਪ੍ਰਬਲ ਹੁੰਦੈ,
ਜੇਤੂ ਸਿਕੰਦਰ ਕੋਈ ਬਾਹੁਬਲ ਅਜ਼ਮਾ ਕੇ ਵੇਖੇ।ਮੀਤ ਖਟੜਾ (ਡਾ.)
ਦੌੜ ਰਿਹਾ ਸਾਂ, ਹੌਲੀ ਹੋਇਆਂ, ਫਿਰ ਤੁਰਿਆਂ, ਪਰ ਹੁਣ
ਜਿਸ ਮਿੱਟੀ ਵਿਚ ਰਲਣਾ ਉਸ ਤੋਂ ਪੁਛ ਪੁਛ ਪੈਰ ਧਰਾਂਸੁਰਿੰਦਰ ਸੀਹਰਾ
ਹੋਣੀਆਂ-ਅਣਹੋਣੀਆਂ ਵਿੱਚ ਤੂੰ ਅਜੇ ਫਸਿਆ ਪਿਐਂ,
ਪਰ ਅਸੀਂ ਹੁਣ ਤੁਰ ਪਏ ਹਾਂ ਸੂਰਜਾਂ ਦੀ ਭਾਲ ਵਿੱਚ।ਭੁਪਿੰਦਰ ਸੰਧੂ
ਫੇਰ ਆਵਾਜ਼ਾਂ ਮਾਰਨ ਤੈਨੂੰ ਸੁੱਕਿਆਂ ਸਾਹਾਂ ਨਾਲ
ਤੂੰ ਨਦੀਆਂ ਵਿਚ ਵਗਦੈਂ, ਛਡ ਕੇ ਤੜਪਦੀਆਂ ਫ਼ਸਲਾਂਸੁਰਿੰਦਰ ਸੀਹਰਾ
ਗ਼ਮਾਂ ਦੇ ਤੋੜ ਕੇ ਟਾਹਣੇ,
ਬਣਾ ਲੈਂਦਾ ਹਾਂ ਇੱਕ ਵੰਝਲੀ,
ਜੋ ਦਿਲ ਦੇ ਦਰਦ ਨੇ ਮੇਰੇ,
ਉਦ੍ਹੇ ਨਗਮੇ ਬਣਾ ਲੈਨਾਂ।ਕੈਲਾਸ਼ ਅਮਲੋਹੀ,
ਝੜ ਗਏ ਪੱਤਿਆਂ ਦਾ ਜਦ ਵੀ, ਬਿਰਖ ਹੇਰਵਾ ਕਰਦਾ,
ਡਾਰ ਪਰਿੰਦਿਆਂ ਦੀ ਆ ਜਾਂਦੀ ਉਹਦਾ ਦਰਦ ਵੰਡਾਉਣ।ਗੁਰਚਰਨ ਨੂਰਪੁਰ
ਹਰ ਬੰਦੇ ਦੀ ਵੱਖਰੀ ਵੱਖਰੀ ਕੀਮਤ ਹੈ
‘ਨਾ ਵਿਕਣਾ’ ਇਸ ਬਸਤੀ ਦਾ ਦਸਤੂਰ ਨਹੀਂਕੰਵਲਜੀਤ ਸਿੰਘ ਕੁਟੀ .