ਚੰਨ ਕਦੀ ਤੇ ਸ਼ੀਸ਼ਾ ਵੇਖਣ ਆਵੇਗਾ,
ਅੱਖਾਂ ਵਿੱਚ ਸਮੁੰਦਰ ਲੈ ਕੇ ਟੁਰਦਾ ਰਹੁ।
Punjabi Shayari
ਸਾਨੂੰ ਸਾਡੀ ਪਿਆਸ ਨੇ ਪਾਗਲ ਕਰ ਦਿੱਤਾ
ਹੁਣ ਤਾਂ ਮਾਰੂਥਲ ਵੀ ਸਾਗਰ ਲਗਦਾ ਹੈ।ਮੁਹੰਮਦ ਯਾਸੀਨ ਮਲੇਰਕੋਟਲਾ
ਰਿਸ਼ਤਿਆਂ ਵਿੱਚ ਤਾਜ਼ਗੀ ਵੀ ਹੈ ਅਜੇ।
ਦੀਵਿਆਂ ਦੀ ਰੌਸ਼ਨੀ ਵੀ ਹੈ ਅਜੇ।
ਵਕਤ ਨੇ ਪਾ ਛੱਡੀਆਂ ਨੇ ਦੂਰੀਆਂ,
ਤੇਰੀ ਮੇਰੀ ਦੋਸਤੀ ਵੀ ਹੈ ਅਜੇ।ਜਸਵੰਤ ਹਾਂਸ
ਦਾਲ ਫੁਲਕੇ ਦੇ ਢੌਂਗ ਨੇ ਸਾਰੇ, ਕਿਹੜਾ ਕਾਮਿਲ ਫਕੀਰ ਹੈ ਏਥੇ
ਟੁਕ ਦੇ ਭੋਰੇ ਨੂੰ ਤਰਸਦੇ ਕਾਮੇ, ਵਿਹਲੇ ਸੰਤਾਂ ਨੂੰ ਖੀਰ ਹੈ ਏਥੇਤਰਸੇਮ ਆਰਿਫ
ਉਹ ਗੁਲਦਸਤਾ ਸਜਾ ਕੇ ਤਾਂ ਬਹੁਤ ਖ਼ੁਸ਼ ਹੋ ਰਿਹਾ ਸੀ।
ਖ਼ਬਰ ਉਸ ਨੂੰ ਨਹੀਂ ਸੀ ਪਰ ਕਿ ਹਰ ਫੁੱਲ ਰੋ ਰਿਹਾ ਸੀ।ਰਣਜੀਤ ਸਿੰਘ ਧੂਰੀ
ਇਹ ਦਰਦ ਪੀੜਾਂ ਹੰਝੂ ਹੌਕੇ ਨੇ ਜਿਸਦੀ ਪੂੰਜੀ
ਯਾਰੋ ਇਹ ਮੈਨੂੰ ਦੱਸੋ ਫਿਰ ਉਹ ਕੰਗਾਲ ਕਿੱਦਾਂਅਮਰੀਕ ਗਾਫ਼ਿਲ
ਮੁੱਕਿਆ ਹਨ੍ਹੇਰਾ ਪਰ ਅਜੇ ਬਾਕੀ ਹਨੇਰ ਹੈ।
ਘਸਮੈਲਾ ਚਾਨਣਾ ਅਤੇ ਤਿੜਕੀ ਸਵੇਰ ਹੈ।
ਝੂਠੇ ਸਮਾਜਵਾਦ ’ਤੇ ਭੁੱਲਿਉ ਨਾ ਸਾਥੀਉ,
ਜਿਊਂਦਾ ਬਦਲ ਕੇ ਭੇਸ ਅਜੇ ਤੱਕ ਕੁਬੇਰ ਹੈ।ਮੋਹਨ ਸਿੰਘ (ਪ੍ਰੋ.)
ਭਾਂਬੜ ਅੰਦਰੋਂ ਉਠਦੇ ਨੇ ਸੀਤਾ ਰੋਣ ਲਗਦੀ ਹੈ ।
ਸੀਤਾ ਨੂੰ ਚੁੱਪ ਕਰਾਉਂਦਾ ਹਾਂ ਤਾਂ ਮੀਰਾ ਰੋਣ ਲਗਦੀ ਹੈਕੇ. ਕੇ. ਪੁਰੀ ਐਡਵੋਕੇਟ
ਬੁੱਲ੍ਹਾਂ ਨੂੰ ਗੁਰਬਾਣੀ ਭੁੱਲੀ,
ਪੈਰਾਂ ਦੇ ਸੁਰਤਾਲ ਗਵਾਚੇ।ਇਕਬਾਲ ਸਲਾਹੁਦੀਨ (ਪਾਕਿਸਤਾਨ)
ਜਦ ਕਦੇ ਵੀ ਯਾਦ ਵਿਚ ਮਹਿਬੂਬ ਫੇਰਾ ਪਾ ਗਿਆ
ਸ਼ਾਂਤ ਸਾਗਰ ਦਿਲ ਦੇ ਵਿਚ ਤੁਫ਼ਾਨ ਹੀ ਇਕ ਆ ਗਿਆਭਗਵੰਤ ਸਿੰਘ
ਮੰਜ਼ਿਲ ਦੀ ਛਣਕਾਰ ਜਦੋਂ ਵੰਗਾਰੇ ਬੰਦੇ ਨੂੰ।
ਰੋਕ ਸਕੇ ਨਾ ਚਰਖੜੀਆਂ ਤੇ ਆਰੇ ਬੰਦੇ ਨੂੰ।ਕਰਮ ਸਿੰਘ ਜ਼ਖ਼ਮੀ
ਟੁਟਦਾ ਤਾਰਾ ਵੇਖ ਕੇ ਲੋਕੀ ਨੱਪਦੇ ਇਕ ਦੂਜੇ ਦੇ ਪਰਛਾਵੇਂ
ਚਮਕ ਤਾਰੇ ਦੀ ਵੇਖ ਕੇ ਰੋਈਏ ਅਸੀਂ ਐਨੇ ਕਰਮਾਂ ਦੇ ਮਾਰੇਡਾ. ਵਿਕਰਮਜੀਤ ਸਿੰਘ