ਜੇ ਇਹ ਤੱਕ ਕੇ ਲਹੂ ਨਾ ਖੌਲਿਆ, ਮੁੱਠੀ ਨਾ ਕਸ ਹੋਈ,
ਤਾਂ ਇਸ ਦਾ ਅਰਥ ਮਨ ਕਬਰਾਂ ਬਰਾਬਰ ਆਣ ਪਹੁੰਚਾ ਹੈ।
Punjabi Shayari
ਮੈਂ ਉਦਾਸੀ ਪੌਣ ਦਾ ਇਕ ਸਫ਼ਰ ਹਾਂ
ਮਹਿਕ ਬਣ ਕੇ ਪੌਣ ਵਿਚ ਵਸਦੇ ਰਹੇਦਿਲਜੀਤ ਉਦਾਸ
ਅਗਰ ਹਾਦਸੇ ਜ਼ਿੰਦਗੀ ਵਿੱਚ ਨਾ ਆਉਂਦੇ,
ਸ਼ੁਦਾ ਮੈਨੂੰ ਏਦਾਂ ਨਾ ਹੁੰਦਾ ਗ਼ਜ਼ਲ ਦਾ।ਸ਼ਮਸ਼ੇਰ ਸਿੰਘ ਮੋਹੀ
ਬਾਪ ਹੋਣ ਦਾ ਦੋਸ਼ ਹੈ ਸ਼ਾਇਦ ਮੇਰੇ `ਤੇ
ਪੁਤਰ ਸਾਹਵੇਂ ਉੱਚੀ ਸਾਹ ਨਾ ਲੈਂਦਾ ਹਾਂਪ੍ਰਿੰ. ਸੁਲੱਖਣ ਮੀਤ
ਮਸੀਤਾਂ ਵਿੱਚ ਨਹੀਂ ਰਹਿੰਦਾ ਤੇ ਨਾ ਮੰਦਰਾਂ ‘ਚ ਰਹਿੰਦਾ ਹੈ।
ਖ਼ੁਦਾ ਅੱਜਕੱਲ੍ਹ ਮੇਰੇ ਬੱਚੇ ਦੀਆਂ ਅੱਖਾਂ ‘ਚ ਰਹਿੰਦਾ ਹੈ।ਜਸਪਾਲ ਘਈ
ਏਸ ਵਿਚ ਵੀ ਸੈਂਕੜੇ ਤੂਫ਼ਾਨ ਹਨ
ਦਿਸ ਰਿਹਾ ਹੈ ਜੋ ਨਦੀ ਦਾ ਸ਼ਾਂਤ ਜਲਸੁਭਾਸ਼ ਕਲਾਕਾਰ
ਕੋਈ ਪਰਬਤ ਹੈ ਅੰਦਰ ਕਿਧਰੇ ਜਾਂ ਫਿਰ ਪੀੜਾਂ ਦਾ ਘਰ ਕਿਧਰੇ,
ਨਿੱਤ ਦਰਦ ਦੇ ਝਰਨੇ ਰਿਸਦੇ ਨੇ, ਜਦ ਜਦ ਵੀ ਛਾਲੇ ਫਿਸਦੇ ਨੇ।ਅਰਤਿੰਦਰ ਸੰਧੂ
ਇਕੋ ਰੰਗ ਰਹਿ ਗਿਆ ਬਾਕੀ ਚਿੱਟਾ ਮੇਰੀ ਗਠੜੀ ਵਿਚ
ਹੋਰ ਮੈਂ ਸੱਭੇ ਵੰਡ ਆਇਆ ਹਾਂ ਜਿਥੇ ਜਿਥੇ ਠਾਹਰਾਂ ਸਨਮੇਦਨ ਸਿੰਘ ਮੇਦਨ
ਜਦ ਗ਼ਮ ਦੇ ਹਨੇਰੇ ‘ਚ ਕੋਈ ਰਾਹ ਨਹੀਂ ਲੱਭਦਾ,
ਪਲਕਾਂ ‘ਤੇ ਚਿਰਾਗਾਂ ਦੀ ਤਰ੍ਹਾਂ ਬਲਦੇ ਨੇ ਹੰਝੂਮਹਿੰਦਰ ਮਾਨਵ
ਭੁਖ ਹੋਈ ਅੰਦਰ ਮੁਟਿਆਰ ਸਮੇਂ ਦਿਆ ਬਾਬਲਾ
ਨਾ ਅੰਦਰ ਰਹੇ ਸਮਾਈ ਕੰਧਾਂ, ਨੀਵੀਆਂਮੇਦਨ ਸਿੰਘ ਮੇਦਨ
ਉਹ ਢਲ ਕੇ ਅੱਖਰਾਂ ਵਿੱਚ ਕਾਗਜ਼ਾਂ ’ਤੇ ਆਉਣ ਲੱਗੇ।
ਮੇਰਾ ਦਿਲ ਖੋਦ ਕੇ ਉਹ ਆਪਣੀ ਜੜ੍ਹ ਲਾਉਣ ਲੱਗੇ।ਗੁਰਦਿਆਲ ਦਲਾਲ
ਮੇਰੇ ਚਹੁੰ ਤਰਫ਼ੀਂ ਕੱਕੀ ਰੇਤ ਹੀ ਨਾ ਬਲ ਰਹੀ ਹੁੰਦੀ
ਜੇ ਮੈਥੋਂ ਤਸ਼ਨਗੀ ਹੁੰਦੀ ਤਾਂ ਏਥੇ ਇਕ ਨਦੀ ਹੁੰਦੀਸਰਹੱਦੀ