ਮਸੀਤਾਂ ਵਿੱਚ ਨਹੀਂ ਰਹਿੰਦਾ ਤੇ ਨਾ ਮੰਦਰਾਂ ‘ਚ ਰਹਿੰਦਾ ਹੈ।
ਖ਼ੁਦਾ ਅੱਜਕੱਲ੍ਹ ਮੇਰੇ ਬੱਚੇ ਦੀਆਂ ਅੱਖਾਂ ‘ਚ ਰਹਿੰਦਾ ਹੈ।
Punjabi Shayari
ਏਸ ਵਿਚ ਵੀ ਸੈਂਕੜੇ ਤੂਫ਼ਾਨ ਹਨ
ਦਿਸ ਰਿਹਾ ਹੈ ਜੋ ਨਦੀ ਦਾ ਸ਼ਾਂਤ ਜਲਸੁਭਾਸ਼ ਕਲਾਕਾਰ
ਕੋਈ ਪਰਬਤ ਹੈ ਅੰਦਰ ਕਿਧਰੇ ਜਾਂ ਫਿਰ ਪੀੜਾਂ ਦਾ ਘਰ ਕਿਧਰੇ,
ਨਿੱਤ ਦਰਦ ਦੇ ਝਰਨੇ ਰਿਸਦੇ ਨੇ, ਜਦ ਜਦ ਵੀ ਛਾਲੇ ਫਿਸਦੇ ਨੇ।ਅਰਤਿੰਦਰ ਸੰਧੂ
ਇਕੋ ਰੰਗ ਰਹਿ ਗਿਆ ਬਾਕੀ ਚਿੱਟਾ ਮੇਰੀ ਗਠੜੀ ਵਿਚ
ਹੋਰ ਮੈਂ ਸੱਭੇ ਵੰਡ ਆਇਆ ਹਾਂ ਜਿਥੇ ਜਿਥੇ ਠਾਹਰਾਂ ਸਨਮੇਦਨ ਸਿੰਘ ਮੇਦਨ
ਜਦ ਗ਼ਮ ਦੇ ਹਨੇਰੇ ‘ਚ ਕੋਈ ਰਾਹ ਨਹੀਂ ਲੱਭਦਾ,
ਪਲਕਾਂ ‘ਤੇ ਚਿਰਾਗਾਂ ਦੀ ਤਰ੍ਹਾਂ ਬਲਦੇ ਨੇ ਹੰਝੂਮਹਿੰਦਰ ਮਾਨਵ
ਭੁਖ ਹੋਈ ਅੰਦਰ ਮੁਟਿਆਰ ਸਮੇਂ ਦਿਆ ਬਾਬਲਾ
ਨਾ ਅੰਦਰ ਰਹੇ ਸਮਾਈ ਕੰਧਾਂ, ਨੀਵੀਆਂਮੇਦਨ ਸਿੰਘ ਮੇਦਨ
ਉਹ ਢਲ ਕੇ ਅੱਖਰਾਂ ਵਿੱਚ ਕਾਗਜ਼ਾਂ ’ਤੇ ਆਉਣ ਲੱਗੇ।
ਮੇਰਾ ਦਿਲ ਖੋਦ ਕੇ ਉਹ ਆਪਣੀ ਜੜ੍ਹ ਲਾਉਣ ਲੱਗੇ।ਗੁਰਦਿਆਲ ਦਲਾਲ
ਮੇਰੇ ਚਹੁੰ ਤਰਫ਼ੀਂ ਕੱਕੀ ਰੇਤ ਹੀ ਨਾ ਬਲ ਰਹੀ ਹੁੰਦੀ
ਜੇ ਮੈਥੋਂ ਤਸ਼ਨਗੀ ਹੁੰਦੀ ਤਾਂ ਏਥੇ ਇਕ ਨਦੀ ਹੁੰਦੀਸਰਹੱਦੀ
ਪੁਰਾਣੇ ਸਾਂਚਿਆਂ ਵਿਚ ਇਸ਼ਕ, ਸਾਕੀ, ਹੁਸਨ ਹੀ ਸੀ,
ਤੇਰੇ ਸਦਕੇ ਗ਼ਜ਼ਲ ਵਿਚ ਲੋਕ-ਮੁੱਦੇ ਆਉਣ ਲੱਗੇ ਨੇ।ਬਲਵੰਤ ਚਿਰਾਗ
ਕੋਈ ਦਸਤਾਰ ਰਤ ਲਿਬੜੀ ਕੋਈ ਤਲਵਾਰ ਆਈ ਹੈ
ਲਿਆਉ ਸਰਦਲਾਂ ‘ਚੋਂ ਚੁੱਕ ਕੇ ਅਖ਼ਬਾਰ ਆਈ ਹੈਸੁਰਜੀਤ ਪਾਤਰ
ਜਦੋਂ ਆਦਮੀ ਮਰ ਜਾਂਦਾ ਹੈ,
ਕੁੱਝ ਨਹੀਂ ਸੋਚਦਾ, ਕੁੱਝ ਨਹੀਂ ਬੋਲਦਾ,
ਕੁੱਝ ਨਾ ਬੋਲਣ, ਨਾ ਸੋਚਣ ਉੱਤੇ,
ਆਦਮੀ ਮਰ ਜਾਂਦਾ ਹੈ।ਲਾਲ ਸਿੰਘ ਦਿਲ
ਅਪਣੇ ਅਪਣੇ ਹਿੱਸੇ ਦਾ ਗਮ ਸਹਿਣਾ ਪੈਂਦਾ ਹੈ
ਪਾਣੀ ਨੂੰ ਪੁਲ ਹੇਠਾਂ ਆਖ਼ਰ ਵਹਿਣਾ ਪੈਂਦਾ ਹੈਮਹਿੰਦਰ ਭੱਟੀ