ਸਬਰ ਦੀ ਤੂੰ ਖੈਰ ਮੇਰੀ ਝੋਲ ਪਾ ਦੇ ਐ ਖ਼ੁਦਾ,
ਖ਼ਾਹਿਸ਼ਾਂ ਦਾ ਬਹੁਤ ਵੱਡਾ ਕਾਫ਼ਲਾ ਹੈ ਜਾਣ ਲੈ।
Punjabi Shayari
ਤਨ ਦਾ ਸਾਬਤ ਮਨ ਦਾ ਲੀਰੋ ਲੀਰ ਹਾਂ
ਬੇਵਫ਼ਾ ਦੇ ਜ਼ੁਲਮ ਦੀ ਤਸਵੀਰ ਹਾਂ
ਹਿਰਖੇ ਹਰ ਚਿਹਰੇ ਦੀ ਧੁੰਦਲੀ ਲਿਖਤ ਮੈਂ
ਜਰਜਰੇ ਇਕ ਵਰਕ ,ਦੀ ਤਹਿਰੀਰ ਹਾਂਰਮਨਦੀਪ
ਮਾਂ ਦੀ ਲੋਰੀ ਸੁਣ ਸੁਣ ਕੇ ਹੀ ਜੋ ਸੌਂਦਾ ਸੀ,
ਬੁੱਢੀ ਮਾਂ ਦੀ ਖੰਘ ਤੋਂ ਹੁਣ ਤੰਗ ਆਇਆ ਹੈ।ਅਮਰਜੀਤ ਸਿੰਘ ਵੜੈਚ
ਲੰਘਿਆ, ਇਸ ਰਾਹ ਪਾਣੀ ਕਿੰਨਾ,
ਇਸ ਗਲ ਦਾ ਰਤਾ ਖ਼ਿਆਲ ਨਹੀਂ
ਪਰ ਜਿਸ ਥਾਂ ਮਿਲੇ ਸਾਂ ਤੂੰ ਤੇ ਮੈਂ,
ਬਸ ਚੇਤੇ ਓਸੇ ਪੁਲ ਦੇ ਰਹੇਸੁੱਚਾ ਸਿੰਘ ਰੰਧਾਵਾ
ਜੇ ਇਹ ਤੱਕ ਕੇ ਲਹੂ ਨਾ ਖੌਲਿਆ, ਮੁੱਠੀ ਨਾ ਕਸ ਹੋਈ,
ਤਾਂ ਇਸ ਦਾ ਅਰਥ ਮਨ ਕਬਰਾਂ ਬਰਾਬਰ ਆਣ ਪਹੁੰਚਾ ਹੈ।ਜਗਵਿੰਦਰ ਜੋਧਾ
ਮੈਂ ਉਦਾਸੀ ਪੌਣ ਦਾ ਇਕ ਸਫ਼ਰ ਹਾਂ
ਮਹਿਕ ਬਣ ਕੇ ਪੌਣ ਵਿਚ ਵਸਦੇ ਰਹੇਦਿਲਜੀਤ ਉਦਾਸ
ਅਗਰ ਹਾਦਸੇ ਜ਼ਿੰਦਗੀ ਵਿੱਚ ਨਾ ਆਉਂਦੇ,
ਸ਼ੁਦਾ ਮੈਨੂੰ ਏਦਾਂ ਨਾ ਹੁੰਦਾ ਗ਼ਜ਼ਲ ਦਾ।ਸ਼ਮਸ਼ੇਰ ਸਿੰਘ ਮੋਹੀ
ਬਾਪ ਹੋਣ ਦਾ ਦੋਸ਼ ਹੈ ਸ਼ਾਇਦ ਮੇਰੇ `ਤੇ
ਪੁਤਰ ਸਾਹਵੇਂ ਉੱਚੀ ਸਾਹ ਨਾ ਲੈਂਦਾ ਹਾਂਪ੍ਰਿੰ. ਸੁਲੱਖਣ ਮੀਤ
ਮਸੀਤਾਂ ਵਿੱਚ ਨਹੀਂ ਰਹਿੰਦਾ ਤੇ ਨਾ ਮੰਦਰਾਂ ‘ਚ ਰਹਿੰਦਾ ਹੈ।
ਖ਼ੁਦਾ ਅੱਜਕੱਲ੍ਹ ਮੇਰੇ ਬੱਚੇ ਦੀਆਂ ਅੱਖਾਂ ‘ਚ ਰਹਿੰਦਾ ਹੈ।ਜਸਪਾਲ ਘਈ
ਏਸ ਵਿਚ ਵੀ ਸੈਂਕੜੇ ਤੂਫ਼ਾਨ ਹਨ
ਦਿਸ ਰਿਹਾ ਹੈ ਜੋ ਨਦੀ ਦਾ ਸ਼ਾਂਤ ਜਲਸੁਭਾਸ਼ ਕਲਾਕਾਰ
ਕੋਈ ਪਰਬਤ ਹੈ ਅੰਦਰ ਕਿਧਰੇ ਜਾਂ ਫਿਰ ਪੀੜਾਂ ਦਾ ਘਰ ਕਿਧਰੇ,
ਨਿੱਤ ਦਰਦ ਦੇ ਝਰਨੇ ਰਿਸਦੇ ਨੇ, ਜਦ ਜਦ ਵੀ ਛਾਲੇ ਫਿਸਦੇ ਨੇ।ਅਰਤਿੰਦਰ ਸੰਧੂ
ਇਕੋ ਰੰਗ ਰਹਿ ਗਿਆ ਬਾਕੀ ਚਿੱਟਾ ਮੇਰੀ ਗਠੜੀ ਵਿਚ
ਹੋਰ ਮੈਂ ਸੱਭੇ ਵੰਡ ਆਇਆ ਹਾਂ ਜਿਥੇ ਜਿਥੇ ਠਾਹਰਾਂ ਸਨਮੇਦਨ ਸਿੰਘ ਮੇਦਨ