ਮੋਹ, ਮੁਹੱਬਤ, ਪਿਆਰ ਦੇ ਹੁਣ ਅਰਥ ਸਮਝਾਈਏ ਕਿਵੇਂ,
ਤਨ-ਬਦਨ ਤੱਕਦੈ, ਕੋਈ ਪੜ੍ਹਦਾ ਨਹੀਂ ਦਿਲ ਦੀ ਕਿਤਾਬ।
Punjabi Shayari
ਜਿਸਮਾਂ ਵਿਚ ਪਿਸਦੀ ਰਹੀ ਅਜ਼ਲਾਂ ਤੋਂ ਚੁਪ ਚਾਪ
ਔਰਤ ਨੇ ਜਰਿਆ ਬੜਾ ਵਖ਼ਤਾਂ ਦਾ ਸੰਤਾਪਗਿੱਲ ਮੋਰਾਂਵਾਲੀ
ਨਾ ਸਾਰਾ ਸ਼ੀਸ਼ਿਆਂ ਵਰਗਾ, ਨਾ ਸਾਰਾ ਪੱਥਰਾਂ ਵਰਗਾ।
ਘਰਾਂ ਵਿੱਚ ਰਹਿਣ ਦੇਵੋ ਦੋਸਤੋ ਕੁੱਝ ਤਾਂ ਘਰਾਂ ਵਰਗਾ।ਗੁਰਚਰਨ ਨੂਰਪੁਰ
ਕਿਸ ਹੰਢਾਇਆ ਪਿਆਰ ਧੋਖਾ ਸੱਚ ਦਾ
ਸੌਦੇ ਤਨ ਦੇ ਰੋਜ਼ ਕਰਨ ਮਜਬੂਰੀਆਂਪ੍ਰਭਜੋਤ ਕੌਰ
ਰੰਬੇ, ਕੁਹਾੜੇ, ਦਾਤੀਆਂ, ਕਹੀਆਂ ਤਾਂ ਸਾਂਭਦੇ,
ਜੇ ਸਾਂਝ ਚੋਰਾਂ ਨਾਲ ਹੀ ਪਾਉਣੀ ਸੀ ਮਾਲੀਆਂ।ਸਰਬਜੀਤ ਸਿੰਘ ਸੰਧੂ
ਜਿਥੇ ਭੁਖ ਦੀ ਗੱਲ ਲੰਮੀ ਉਮਰ ਤੋਂ
ਕੌਣ ਸੁਣਾਵੇ ਬਾਤ ਸੱਚੇ ਇਸ਼ਕ ਦੀਪ੍ਰਭਜੋਤ ਕੌਰ
ਨੇੜਤਾ ਗੱਲ ਦੀ ਵਧਾਈ ਹੈ ਬੇਸ਼ੱਕ ਮੋਬਾਇਲ ਨੇ,
ਪਰ ਦਿਲਾਂ ਤੋਂ ਵੀ ਦਿਲਾਂ ਦਾ ਵਧ ਗਿਆ ਹੈ ਫ਼ਾਸਲਾ।ਆਰ. ਬੀ. ਸੋਹਲ
ਭਰ ਦੁਪਹਿਰੇ ਸੇਕ ਸੀ ਇਕ ਸੁਲਘਦਾ
ਢਲ ਗਈਆਂ, ਸ਼ਾਮਾਂ ਹਨੇਰਾ ਪੈ ਗਿਆ
ਚੰਨ ਨੇ ਰਿਸ਼ਮਾਂ ਧਰਤ ਤੋਂ ਚੁੱਕੀਆਂ
ਨੀਲ ਸਾਗਰ ਸਿਸਕਦਾ ਹੀ ਰਹਿ ਗਿਆਪ੍ਰਭਜੋਤ ਕੌਰ
ਹੁਣ ਇਸ ਦਿਲ ਦੇ ਰੁੱਖ ਦੇ ਉੱਤੇ, ਕੋਈ ਪੰਛੀ ਬਹਿੰਦਾ ਨਾ,
ਰੋਹੀ ਦੀ ਕਿੱਕਰ ’ਤੇ ਜਿੱਦਾਂ ਗਿਰਝਾਂ ਵੀ ਨਾ ਠਹਿਰਦੀਆਂ।ਰਾਜਵਿੰਦਰ ਕੌਰ ਜਟਾਣਾ
ਅਜ ਮੈਂ ਮੋਈ ਸੁਪਨਿਆਂ ਦੀ ਸੇਜ ’ਤੇ
ਯਾਦ ਦੀ ਲੋਈ ਹੈ ਖੱਫਣ ਬਣ ਗਈ
ਦੂਰੀਆਂ ਦੁਮੇਲ ਕੀਤਾ ਰੰਗਲਾ
ਪੀੜ ਦੀ ਚਾਂਘਰ ਗਗਨ ਤਕ ਤਣ ਗਈਪ੍ਰਭਜੋਤ ਕੌਰ
ਪੁਰਾਣੇ ਖ਼ਤ ਫਰੋਲੇ ਜਦ, ਮਿਲੀ ਤਸਵੀਰ ਉਸ ਦੀ ਇਉਂ,
ਮੈਂ ਹੋਵਾਂ ਭਾਲਦਾ ਉਸ ਨੂੰ, ਉਹ ਮੈਨੂੰ ਭਾਲਦੀ ਹੋਵੇ।ਅਮਰ ਸੂਫੀ
ਖੂਬਸੂਰਤ ਹਨ ਮਖੌਟੇ ਹਰ ਜਗ੍ਹਾ
ਖੂਬਸੂਰਤ ਹੁਣ ਕਿਤੇ ਚਿਹਰਾ ਨਹੀਂਇਕਵਿੰਦਰ