ਮੰਨ ਲੈਂਦੇ ਤਾਂ ਦੱਸੋ ਕੀਕਣ ਮੰਨ ਲੈਂਦੇ,
ਮੁਨਸਿਫ਼ ਤਾਂ ਮਕਤੂਲ ਨੂੰ ਕਾਤਿਲ ਕਹਿੰਦਾ ਸੀ।
Punjabi Shayari
ਖੌਰੇ ਕੇਸ ਗਲੀ ‘ਚੋਂ ਮੈਂ ਹਾਂ ਲੰਘਦੀ ਪਈ
ਡਰਦੀ ਡਰਦੀ ਸਹਿਮੀ ਸਹਿਮੀ ਕੰਬਦੀ ਪਈ
ਹਰ ਬੂਹੇ ’ਤੇ ਰੁਕਦੀ ਰੁਕ ਕੇ ਟੁਰ ਪੈਂਦੀ
ਖ਼ੌਰੇ ਕੀਹਨੂੰ ਲੱਭਦੀ ਮੈਂ ਕੀ ਮੰਗਦੀ ਪਈ
ਰੂਪ ਦੀਆਂ ਗਲੀਆਂ ਦੇ ਵਿਚ ਗੁਆਚ ਗਈ
ਕੁੜੀਏ ਤੂੰ ਬੇ-ਰੰਗਾਂ ਤੋਂ ਰੰਗ ਮੰਗਦੀ ਪਈਸੁਰਜੀਤ ਸਖੀ
ਫੁੱਲ, ਪੱਤਿਆਂ ਤੇ ਤਾਰਾਂ ਉੱਤੇ, ਲਟਕ ਰਹੇ ਹੰਝੂ ਹੀ ਹੰਝੂ,
ਚੰਦਰਮਾ ਦੀ ਗੋਦੀ ਬਹਿ ਕੇ, ਹਉਕੇ ਭਰਦੀ ਰਾਤ ਰਹੀ ਹੈ।ਗੁਰਦਿਆਲ ਦਲਾਲ
ਜਿਸਮ ਤਕ ਹੀ ਤਾਂ ਨਹੀਂ ਸੀਮਤ ਅਸਰ ਪੌਸ਼ਾਕ ਦਾ
ਬਦਲਦੀ ਹੈ ਸੋਚ ਵੀ ਪਹਿਰਾਵਿਆਂ ਦੇ ਨਾਲ ਨਾਲਸੁਰਜੀਤ ਸਖੀ
ਬਚਾਉਣਾ ਸ਼ੀਸ਼ਿਆਂ ਨੂੰ ਹੋ ਗਿਆ ਔਖਾ ਜ਼ਮਾਨੇ ਵਿਚ,
ਜ਼ਮਾਨੇ ਦਾ ਸੁਭਾਅ ਦਿਲ ਤੋੜਨਾ, ਸੰਭਾਲਣਾ ਵੀ ਹੈ।ਬਲਵੰਤ ਚਿਰਾਗ
ਤੂੰ ਹਵਾ ਏਂ, ਇਸ ਤਰ੍ਹਾਂ ਖਹਿ ਕੇ ਨਾ ਜਾਹ
ਨੰਗਿਆਂ ਰੁੱਖਾਂ ਦੀਆਂ ਸ਼ਾਖਾਂ ਤੋਂ ਡਰਅਮ੍ਰਿਤਾ ਪ੍ਰੀਤਮ
ਤੇਰੇ ਸਾਥ ਦੀ ਮਸਤੀ ਐਵੇਂ ਲਹਿੰਦੇ-ਲਹਿੰਦੇ ਲਹਿ ਜਾਣੀ।
ਕੱਲਿਆਂ ਰਹਿਣ ਦੀ ਆਦਤ ਵੀ ਹੌਲੀ-ਹੌਲੀ ਪੈ ਜਾਣੀ।
ਨੌਹਾਂ ਨਾਲ ਖਰੋਚੀਏ ਭਾਵੇਂ ਐਵੇਂ ਹੀ ਦਿਲ ਨਾ ਛੱਡੀਏ,
ਵੈਰ ਕਿਲੇ ਦੀ ਕੱਚੀ ਕੰਧ ਵੀ ਢਹਿੰਦੇ-ਢਹਿੰਦੇ ਢਹਿ ਜਾਣੀ।ਹਰਮੀਤ ਵਿਦਿਆਰਥੀ
ਇਹ ਗ਼ਜ਼ਲ ਇਹ ਬਿੰਬ ਇਹ ਪ੍ਰਤੀਕ ਸਭ
ਤੇਰੇ ਠਹਿਰਨ ਵਾਸਤੇ ਸ਼ੀਸ਼ੇ ਦੇ ਘਰਅਮ੍ਰਿਤਾ ਪ੍ਰੀਤਮ
ਕਿੱਸਰਾਂ ਖਿੱਚਾਂ ਮੈਂ ਤਸਵੀਰਾਂ ਸ਼ਹਿਰ ਦੀਆਂ।
ਪਾਟੀ ਖਿੱਦੋ ਵਾਂਗੂੰ ਲੀਰਾਂ ਸ਼ਹਿਰ ਦੀਆਂ।
ਰਸਮਾਂ ਵਾਲੇ ਜਦ ਤੱਕ ਮਹਿਲ ਨਾ ਭੰਨਾਂਗੇ,
ਰੋਂਦੇ ਰਹਿਣਗੇ ਰਾਂਝੇ-ਹੀਰਾਂ ਸ਼ਹਿਰ ਦੀਆਂ।ਬਾਬਾ ਨਜ਼ਮੀ
ਰਿਸ਼ਤਿਆਂ ਦੇ ਮੁੱਲ ਹਨ ਪੁੱਛਦੇ ਪੁਛਾਉਂਦੇ ਇਸ ਤਰ੍ਹਾਂ
ਜਿਸ ਤਰ੍ਹਾਂ ਮੰਡੀ ‘ਚੋਂ ਕੋਈ ਜਾਨਵਰ ਮੁੱਲ ਲੈਂਦੇ ਨੇ ਲੋਕਅਮ੍ਰਿਤਾ ਪ੍ਰੀਤਮ
ਮੈਂ ਲੋੜੋਂ ਵੱਧ ਹਕੀਕਤ ਰਿਸ਼ਤਿਆਂ ਦੀ ਜਾਣ ਚੁੱਕਾ ਹਾਂ,
ਤੇ ਹੁਣ ਮੇਰੀ ਨਜ਼ਰ ਨੂੰ ਸਾਕ ਹੀ ਜਚਦਾ ਨਹੀਂ ਕੋਈ।ਵਾਹਿਦ
ਇਸ ਤਰ੍ਹਾਂ ਵੀ ਰੌਸ਼ਨੀ, ਦੀ ਝੋਲ ਭਰ ਲੈਂਦੇ ਨੇ ਲੋਕ
ਸੂਰਜਾਂ ਨੂੰ ਕਮਰਿਆਂ ਵਿਚ ਕੈਦ ਕਰ ਲੈਂਦੇ ਨੇ ਲੋਕਅਮ੍ਰਿਤਾ ਪ੍ਰੀਤਮ