ਗ਼ਜ਼ਲ ਦਾ ਦਰਬਾਰ ਹੈ ਹੁਣ ਸੱਜ ਗਈ ਮਹਫ਼ਿਲ ਤੇਰੀ।
ਤਾਲ ਦੇ ਵਿੱਚ ਢਲ ਗਈ ਜੋ ਦਿਲ ਦੀ ਸੀ ਹਲਚਲ ਤੇਰੀ।
Punjabi Shayari
ਮੇਰੀ ਕੋਮਲ ਜਿਹੀ ਵੀਣੀ ਨੂੰ ਵੰਗਾਂ ਲਾਲ ਦੇਂਦਾ ਹੈ
ਕਰੇ ਨੱਚਣ ਨੂੰ ਜੀਅ ਮੇਰਾ ਜਦੋਂ ਉਹ ਤਾਲ ਦੇਂਦਾ ਹੈ
ਚੰਨ ਸਿਤਾਰਾ ਦੀਵਾ ਜੁਗਨੂੰ ਕਿਰਨ ਜਿਹਾ ਉਪਨਾਮ ਨ ਦੇ
ਪੈੜ ਮੇਰੀ ਨੂੰ ਪੈੜ ਰਹਿਣ ਦੇ ਇਸ ਨੂੰ ਕੋਈ ਨਾਮ ਨ ਦੇਸੁਰਿੰਦਰਜੀਤ ਕੌਰ
ਮਾਂ ਬੋਲੀ, ਮਾਂ ਜਣਨੀ ਤੇ ਮਾਂ ਧਰਤੀ ਕੋਲੋਂ,
ਟੁੱਟ ਕੇ ਬੰਦਾ ਮਰਦਾ ਮਰਦਾ ਮਰ ਜਾਂਦਾ ਹੈ।ਗੁਰਭਜਨ ਗਿੱਲ
ਆਪਣੀ ਧੀ ਪਰਦੇ ਅੰਦਰ ਕੈਦ ਕਰ
ਗਾ ਰਹੇ ਨੇ ਸੋਹਲੇ ਲੋਕੀਂ ਹੀਰ ਦੇਸੁਰਿੰਦਰਜੀਤ ਕੌਰ
ਜਦੋਂ ਤੱਕ ਲਫ਼ਜ਼ ਜਿਉਂਦੇ ਨੇ,
ਸੁਖਨਵਰ ਜਿਊਣ ਮਰ ਕੇ ਵੀ,
ਉਹ ਕੇਵਲ ਜਿਸਮ ਹੁੰਦੇ ਨੇ,
ਜੋ ਸਿਵਿਆਂ ਵਿੱਚ ਸੁਆਹ ਬਣਦੇ।ਸੁਰਜੀਤ ਪਾਤਰ
ਵੱਖਰੀ ਧਰਤ ਮੰਗਦੀ ਹਾਂ ਤੇ ਨਾ ਅਸਮਾਨ ਮੰਗਦੀ ਹਾਂ
ਮੈਂ ਮੰਗਦੀ ਹਾਂ ਤਾਂ ਬਸ ਇਕ ਵੱਖਰੀ ਪਹਿਚਾਨ ਮੰਗਦੀ ਹਾਂਸੁਰਿੰਦਰਜੀਤ ਕੌਰ
ਆਪਣੀ ਜੇ ਪਹਿਚਾਣ ਕਰਾਉਣੀ ਦੁਨੀਆ ਨੂੰ,
ਉੱਡ ਜਰਾ ਜਿਆ ਵੱਖਰਾ ਹੋ ਕੇ ਡਾਰਾਂ ਤੋਂ।ਬਾਬਾ ਨਜ਼ਮੀ
ਤਰਸ ਰਹੇ ਘਰ ਬਣਨ ਨੂੰ ਕਿਲ੍ਹਿਆਂ ਜਿਹੇ ਮਕਾਨ
ਚਿੜੀਆਂ ਦਾ ਘਰ ਬਣ ਗਿਆ ਇਕੋ ਰੌਸ਼ਨਦਾਨਸੁਰਿੰਦਰਜੀਤ ਕੌਰ
ਮੈਂ ਖੁਸ਼ ਹਾਂ ਤੇਰੇ ਸ਼ਹਿਰ ਦਾ ਵਿਸਥਾਰ ਦੇਖ ਕੇ,
ਪਰ ਯਾਰਾ! ਮੇਰੇ ਪਿੰਡ ਦਾ ਪਿੱਪਲ ਉਦਾਸ ਹੈ।ਚਮਨਦੀਪ ਦਿਓਲ
ਸੱਚ ਦੇ ਜਿਸਦੇ ਪੱਲੇ ਤੇ ਕਿਰਦਾਰ ਖ਼ਰਾ ਹੈ
ਦੇਣ ਲਈ ਉਹ ਹੋਕਾ ਨਗਰ ਨਗਰ ਜਾਇਗਾਸੁਦਰਸ਼ਨ ਵਾਲੀਆ
ਅੰਨ੍ਹੇ, ਗੂੰਗੇ, ਬੋਲੇ ਲੋਕ ਨੇ ਤੇਰੀ ਧਰਤੀ ਦੇ,
ਸ਼ਬਦ ਰਬਾਬ ਦੇ ਨਾਲੋਂ ਰਿਸ਼ਤਾ ਤੋੜ ਲਿਆ।ਗੁਰਚਰਨ ਨੂਰਪੁਰ
ਦਿਲਾਂ ਦੇ ਅੰਦਰ ਗਰਮ ਜੋਸ਼ੀਆਂ ਵਾਲੇ ਗਏ ਜ਼ਮਾਨੇ
ਹੱਥਾਂ ਦੀ ਥਾਂ ਲੋਕ ਮਿਲਾਉਂਦੇ ਅਜ ਕਲ ਬਸ ਦਸਤਾਨੇਸੁਦਰਸ਼ਨ ਵਾਲੀਆ