ਖ਼ਮੋਸ਼ੀ ਤਾਣ ਕੇ ਸੁੱਤੇ ਉਹੀ ਅੱਜ ਕਬਰ ਦੇ ਹੇਠਾਂ,
ਜਿਨ੍ਹਾਂ ਦੇ ਜ਼ੋਰ ਦੇ ਚਰਚੇ ਰਹੇ ਸਨ ਮਹਿਫ਼ਿਲਾਂ ਅੰਦਰ।
Punjabi Shayari
ਸਾਹਾਂ ਵਿਚ ਘੁਲ ਗਈ ਏ ਕਸਤੂਰੀ
ਫੁੱਲ ਬੋਲਾਂ ਦੇ ਕਿਸ ਖਲੇਰੇ ਨੇ
ਪਿਆਰ, ਨਫ਼ਰਤ, ਮਿਲਨ, ਬ੍ਰਿਹਾ ਸਜਣਾ
ਇਹ ਤਾਂ ਸਾਰੇ ਹੀ ਨਾਮ ਤੇਰੇ ਨੇਸਪਨ ਮਾਲਾ
ਹਨੇਰੀ ਰਾਤ ਨੂੰ ਜੋ ਕਰ ਸਕੇ ਤਬਦੀਲ ਦਿਲ ਵਾਂਗੂੰ,
ਤਮੰਨਾ ਹੈ ਕਿ ਹੋਵੇ ਇਸ ਤਰ੍ਹਾਂ ਕੁਝ ਰੌਸ਼ਨੀ ਵਰਗਾ।ਸੁਰਜੀਤ ਸਾਜਨ
ਕੁੱਖਾਂ ਵੀ ਬਣੀਆਂ ਸਾਡੇ ਲਈ ਕਤਲਗਾਹਾਂ
ਛੁਰੀਆਂ ਦੀ ਨੋਕ ‘ਤੇ ਬਚਪਨ ਬਿਤਾਵਾਂ
ਗੁੱਡੀਆਂ ਪਟੋਲਿਆਂ ਦੇ ਤਾਂ ਗੀਤ ਮਰ ਗਏ
ਤੁਸੀਂ ਜੀਭ ‘ਤੇ ਧਰੇ ਜੋ ਵਿਤਕਰੇ, ਮੈਂ ਗਾਵਾਂਨਿਰਪਾਲਜੀਤ ਕੌਰ ਜੋਸਨ
ਸੁਣਿਆ ਸੀ ਤੇਰੇ ਸ਼ਹਿਰ ਵਿੱਚ ਵਗਦਾ ਨਹੀਂ ਕੋਈ ਦਰਿਆ,
ਫਿਰ ਮੈਂ ਗਲੀ ਗਲੀ ਵਿੱਚ ਮੁੜ ਮੁੜ ਡੁੱਬਦਾ ਕਿਵੇਂ ਰਿਹਾ।ਜਗਜੀਤ ਬਰਾੜ (ਅਮਰੀਕਾ)
ਕੰਢਿਆਂ ਦੀ ਰੇਤ ਹਾਂ ਬਸ ਲਹਿਰ ਤੀਕ ਹਾਂ
ਧੁੰਦਾਂ ਦੀ ਬਦਲੀ ਹਾਂ ਗਹਿਰ ਤੀਕ ਹਾਂਨਿਰਪਾਲਜੀਤ ਕੌਰ ਜੋਸਨ
ਮੇਰੀ ਤਾਂ ਧੁਖਣ ਦੀ ਆਦਤ ਹੀ ਬਣ ਗਈ,
ਮੇਰੇ ਬਾਰੇ ਨਾ ਏਨਾ ਸੋਚਿਆ ਕਰ।ਵਿਜੇ ਵਿਵੇਕ
ਹਰ ਲਫ਼ਜ਼ ਮੇਰਾ ਹੈ ਮਘਦਾ, ਮੈਂ ਅਜ਼ਬ ਕਹਾਣੀ ਹਾਂ
ਹੱਡਾਂ ਵਿਚ ਬੈਠੀ ਹਾਂ ਇਕ ਪੀੜ ਪੁਰਾਣੀ ਹਾਂ
ਜਿਸਮਾਂ ਦੀ ਕਚਹਿਰੀ ਵਿਚ ਸੁਪਨੇ ਨੀਲਾਮ ਕਰਾਂ
ਜੋ ਅੱਥਰੂ ਰਿੜਕੇ ਨਿੱਤ ਪੀੜਾਂ ਦੀ ਮਧਾਣੀ ਹਾਂਨਿਰਪਾਲਜੀਤ ਕੌਰ ਜੋਸਨ
ਬੰਦੂਕਾਂ ਜੇ ਬਣੇ ਹੁੰਦੇ ਤਾਂ ਗੱਲਾਂ ਹੋਰ ਹੀ ਹੁੰਦੀਆਂ,
ਹਮੇਸ਼ਾ ਹੀ ਅਸੀਂ ਵਰਤੇ ਗਏ ਹਾਂ ਮੁਰਲੀਆਂ ਬਣ ਕੇ।ਕਰਮ ਸਿੰਘ ਜ਼ਖ਼ਮੀ
ਜ਼ਖ਼ਮ ਨਹੀਂ ਨਾਸੂਰ ਹਾਂ ਮੈਂ, ਕਿੰਜ ਭਰੋਗੇ ਮੈਨੂੰ
ਜਨੂੰ ਦੀ ਨਦੀ ਹਾਂ ਕਿੰਜ ਤਰੋਗੇ ਮੈਨੂੰਨਿਰਪਾਲਜੀਤ ਕੌਰ ਜੋਸਨ
ਚਿਤਵਿਆ ਹੈ ਮੈਂ ਸਦਾ ਕਿ ਜੋ ਲਿਖਾਂ ਸੁੰਦਰ ਲਿਖਾਂ।
ਇੱਲਾਂ ਨੂੰ ਪਰ ਬਾਜ਼ ਕਿੱਦਾਂ ਕਾਵਾਂ ਨੂੰ ਤਿੱਤਰ ਲਿਖਾਂ।ਸੁਲੱਖਣ ਸਰਹੱਦੀ
ਗ਼ੈਰ ਦੇ ਹੱਥਾਂ ’ਚ ਅਪਣਾ ਹੱਥ ਫੜਾ ਕੇ ਤੁਰ ਗਿਆ
ਬੇ-ਵਫ਼ਾ ਸੀਨੇ ਮਿਰੇ ਖੰਜ਼ਰ ਖੁਭਾ ਕੇ ਤੁਰ ਗਿਆ।
ਨਾਮ ਕੀ ਲੈਣਾ ਉਦਾ ਤੇ ਯਾਦ ਕੀ ਕਰਨਾ ਉਹਨੂੰ
ਔਖੇ ਵੇਲੇ ਯਾਰ ਜੋ ਪੱਲਾ ਛੁਡਾ ਕੇ ਤੁਰ ਗਿਆ
ਫੇਰ ਨਾ ਮੁੜਿਆ ਕਦੇ ਉਹ ਡਾਲਰਾਂ ਦੇ ਦੇਸ਼ ਤੋਂ
ਦਿਲ, ਜਿਗਰ, ਅਹਿਸਾਸ ’ਤੇ ਪੱਥਰ ਟਿਕਾ ਕੇ ਤੁਰ ਗਿਆ
ਕਦੇ ਹੱਸਾਂ ਕਦੇ ਰੋਵਾਂ, ਇਹ ਕੀ ਹੋ ਗਿਆ ਸ਼ੁਦਾ ਮੈਨੂੰ
ਜਿਊਂਦੀ ਹਾਂ ਜਾਂ ਮੋਈ ਹਾਂ, ਨਾ ਏਨਾ ਵੀ ਪਤਾ ਮੈਨੂੰ
ਕਦੇ ਮੈਂ ਸੋਚਿਆ ਨਾ ਸੀ ਕਿ ਦਿਨ ਇੰਜ ਦੇ ਵੀ ਆਵਣਗੇ
ਉਹ ਪਾਸਾ ਵੱਟ ਜਾਵਣਗੇ ਜੋ ਕਹਿੰਦੇ ਸੀ ਖ਼ੁਦਾ ਮੈਨੂੰਕੁਲਜੀਤ ਗਜ਼ਲ