ਛੱਡੋ ਸੁਫ਼ਨੇ ਦੇ ਵਿੱਚ ਹੋਈਆਂ ਗੱਲਾਂ ਪਿਛਲੇ ਪਹਿਰ ਦੀਆਂ।
ਸਾਗਰ ਦੇ ਪਿੰਡੇ ‘ਤੇ ਰਹੀਆਂ ਪੈੜਾਂ ਕਿਹੜੀ ਲਹਿਰ ਦੀਆਂ।
Punjabi Shayari
ਚਿੜੀਆਂ ਦਾ ਝੁੰਡ ਅਥਰਾ ਹੋਇਆ ਝਪਟ ਝਪਟ ਕੇ ਮੁੜ ਆਵੇ
ਦੱਸੇ ਜਾਚ ਗੁਰੀਲਾ ਯੁੱਧ ਦੀ ਯੋਧਿਆਂ ਨੂੰ ਪ੍ਰਣਾਮ ਕਹੇ
ਮੌਸਮ ਨੂੰ ਜੇਲ੍ਹਾਂ ਵਿਚ ਪਾਵੋ ਨਹੀਂ ਤਾਂ ਸਭ ਕੁਝ ਚਲਿਆ
ਜੇ ਤਕੜਾ ਆਖੇ ਤਕੜੇ ਹੋਵੇ ਮੁੜ ਜੂਝਣ ਨੂੰ ਸ਼ਾਮ ਕਹੇਅਵਤਾਰ ਪਾਸ਼
ਜੇ ਕੋਈ ਤੈਨੂੰ ਹੂਰ ਕਹੇਗਾ।
ਨੂਰ ਮੁਹੰਮਦ ਨੂਰ ਕਹੇਗਾ।ਨੂਰ ਮੁਹੰਮਦ ਨੂਰ
ਗ਼ਜ਼ਲ ਅਸਾਡੇ ਬੂਹੇ ਆਈ ਪੁੱਛ ਸਾਡਾ ਸਿਰਨਾਵਾਂ
ਕਿਉਂ ਨਾ ਇਸਦੀ ਝੋਲੀ ਪਾਈਏ ਸਾਰੀ ਪੀੜ ਪਟਾਰੀਹਰਭਜਨ ਸਿੰਘ ਹੁੰਦਲ
ਜਦ ਵੀ ਕਦੇ ਮੈਂ ਆਪਣਾ ਵਿਹੜਾ ਸਵਾਰਦੀ ਹਾਂ।
ਤਾਂ ਦੂਰ ਤੀਕ ਉਹਦਾ ਰਸਤਾ ਨਿਹਾਰਦੀ ਹਾਂ।ਦੇਵਿੰਦਰ ਦਿਲਪ (ਡਾ.)
ਆਖਣ ਕੱਲਾ ਕੱਲਾ ਯੋਧਾ ਸਵਾ ਲੱਖ ’ਤੇ ਭਾਰੂ ਹੈ
ਪਲਾਂ ਛਿਣਾਂ ਨੂੰ ਡੋਲਣ ਵਾਲਾ ਸਿੰਘਾਸਣ ਸਰਕਾਰਾਂ ਦਾ
ਬੰਬਾਂ ਤੇ ਬੰਦੂਕਾਂ ਨਾਲੋਂ ਲੋਕੀਂ ਸ਼ਕਤੀਸ਼ਾਲੀ ਨੇ
ਭਰਮ-ਭਕਾਨਾ ਫਟ ਜਾਂਦਾ ਹੈ ਅਲ੍ਹੜ ਦਾਅਵੇਦਾਰਾਂ ਦਾਹਰਭਜਨ ਸਿੰਘ ਹੁੰਦਲ
ਧੁਖ ਰਹੇ, ਕੁਝ ਭਖ ਰਹੇ ਅਹਿਸਾਸ ਮੇਰੀ ਉਮਰ ਦੇ।
ਨੰਗੇ ਪੈਰੀਂ ਰੋਜ਼ ਦਿਲ ਦੀ ਰੇਤ ਉੱਤੋਂ ਗੁਜ਼ਰਦੇ।ਅਨੂ ਬਾਲਾ
ਡੁਬਦਾ ਸੂਰਜ ਜਾਂਦਾ ਜਾਂਦਾ ਕੀ ਕੀ ਰੰਗ ਵਿਖਾਲ ਗਿਆ
ਨਿਤਰੇ ਨਿਤਰੇ ਪਾਣੀ ਦਿਲ ਦੇ ਮੁੜ ਕੇ ਹੈ ਹੰਗਾਲ ਗਿਆਹਰਭਜਨ ਸਿੰਘ ਹੁੰਦਲ
ਅਰਸ਼ ਦੇ ਵਰਕੇ `ਤੇ ਇੱਕ ਸੋਨੇ ਦਾ ਫ਼ਿਕਰਾ ਬਣ ਗਈ।
ਟੁੱਟ ਗਏ ਤਾਰੇ ਦੀ ਅੰਤਿਮ ਲੀਕ ਚਰਚਾ ਬਣ ਗਈ।ਸੁਰਿੰਦਰ ਸੋਹਲ
ਉਹ ਅੰਦਰੋਂ ਦੇ ਜ਼ਹਿਰਾਂ ਦਾ ਭਰਿਆ ਪਿਆਲਾ
ਨਾ ਜਾ ਦੇ ਉਹਦੀ ਤੂੰ ਮਿਠੜੀ ਬਾਣੀ ਉਪਰਰੁਬੀਨਾ ਸ਼ਬਨਮ
ਇਸ ਧਰਤੀ ਦੇ ਪਾਣੀ ਵਿੱਚ ਕੋਈ ਸ਼ਕਤੀ ਹੈ,
ਮੌਤੋਂ ਨਹੀਂ ਘਬਰਾਉਂਦੇ ਲੋਕ ਪੰਜਾਬ ਦੇ।ਜਗਤਾਰ ਕੰਵਲ
ਸਲੀਬਾਂ ਗੱਡ ਰੱਖੀਆਂ ਨੇ ਬਸ ਦਹਿਸ਼ਤ ਫੈਲਾਵਣ ਲਈ
ਨ ਈਸਾ ਦੀ ਸੋਚ ਬਦਲੀ ਹੈ ਨ ਉਸਦਾ ਕਿਰਦਾਰ ਬਦਲਦਾ ਹੈਰੁਪਿੰਦਰ ਕੌਰ