ਜਦੋਂ ਕੋਈ ਤਿਤਲੀਆਂ ਮਸਲੇ ਤੇ ਅੱਗ ਵਿੱਚ ਫੁੱਲ ਕੋਈ ਸਾੜੇ
ਉਦੋਂ ਇਸ ਛਟਪਟਾਉਂਦੀ ਪੌਣ ਦੀ ਵੀ ਅੱਖ ਹੈ ਭਰਦੀ।
Punjabi Shayari
ਮਸਤੀ ‘ਚ ਡੁੱਬ ਜਾਂਗਾ ਨੈਣਾਂ ਨੂੰ ਖੋਲ੍ਹ ਹੌਲੀ
ਖੁੱਲ੍ਹੇ ਨਾ ਹਾਲ ਦਿਲ ਦਾ,ਕਹਿ ਦਿਲ ਨੂੰ ਬੋਲ ਹੌਲੀਪ੍ਰਿੰ. ਸੁਲੱਖਣ ਮੀਤ
ਅਜੇਹੀ ਬੇਬਸੀ ਨਾਲੋਂ ਤਾਂ ਮਰ ਜਾਣਾ ਹੀ ਬਿਹਤਰ ਹੈ,
ਨਦੀ ਦੇ ਕੋਲ ਵੀ ਜੇ ਰੁਹ ਪਿਆਸੀ ਤਰਸਦੀ ਹੋਵੇ।ਨਰਿੰਦਰ ਮਾਨਵ
ਹੁਸਨ ਕਹੇ ‘ਕਲ, ਵਾਰੀ ਸਿਰ, ਸਿਰ ਵਾਰਾਂਗੇ’
ਇਸ਼ਕ ਕਹੇ, ਹਰ ਵਾਰੀ ਸਿਰ ‘ਮੇਰੀ ਵਾਰੀ ਹੈਮੁਰਸ਼ਦ ਬੁਟਰਵੀ
ਮੌਸਮ ਨਾ ਗੁਜ਼ਰ ਜਾਵੇ, ਅਹਿਸਾਸ ਨਾ ਠਰ ਜਾਵੇ।
ਤੇਰਾ ਪਾਣੀ ਬਰਸਣ ਤਕ ਮੇਰੀ ਪਿਆਸ ਨਾ ਮਰ ਜਾਵੇ।ਸੁਖਵਿੰਦਰ ਅੰਮ੍ਰਿਤ
ਤੂੰ ਖੜੇ ਪਾਣੀ ਦੇ ਅੰਦਰ ਇਕ ਪੱਥਰ ਤਾਂ ਉਛਾਲ
ਕੀ ਪਤਾ ਤੂਫ਼ਾਨ ਬਣ ਜਾਣਾ ਹੈ ਕਿਹੜੀ ਲਹਿਰ ਦਾਬਰਜਿੰਦਰ ਚੌਹਾਨ
ਮੌਸਮਾਂ ਦੇ ਰਹਿਮ ਨੂੰ ਪਰਵਾਨ ਨਾ ਕੀਤਾ ਕਦੇ,
ਜੋ ਹਵਾਵਾਂ ਚੀਰਦੀ ਉਹ ਹੀ ਕਹਾਉਂਦੀ ਜ਼ਿੰਦਗੀ।ਸੁਰਿੰਦਰ ਗੀਤ
ਰਾਤ ਬਲ਼ ਬਲ਼ ਆਪਣੀ , ਚਾਨਣ ਖਿਲਾਰਨਾ
ਦੀਵੇ ਦਾ ਕਰਮ ਹੈ ਇਹੋ ਨੇਰਾ ਲੰਗਾਰਨਾਕ੍ਰਿਸ਼ਨ ਭਨੋਟ
ਚੌੜ-ਚੌੜ ਵਿੱਚ ਕਹਿਣ ਲੱਗੀ ਕਿ ਕਮੀਆਂ ਮੇਰੇ ਵਿੱਚ ਗਿਣਾਓ।
ਮੈਂ ਕਿਹਾ ਅੰਦਰਲੀਆਂ ਕਿ ਬਾਹਰਲੀਆਂ ਇਹ ਤਾਂ ਜਰਾ ਸਮਝਾਓ।
ਆਖਣ ਲੱਗੀ ਬਾਹਰਲੀਆਂ ਤਾਂ ਜਰਾ ਰੇਂਜ ਨਹੀਂ ਹੋ ਸਕਦੀਆਂ,
ਚੱਕਰਾਂ ‘ਚ ਪਾ ਦਿੱਤਾ ਉਸ ਨੇ ਕਿ ਅੰਦਰਲੀਆਂ ’ਤੇ ਚਾਨਣਾ ਪਾਓ।ਜਗਜੀਤ ਸਿੰਘ ਲੱਡਾ
ਖ਼ੁਦ ਯਤਨ ਕਰਦੈਂ, ਭਰਮ ਤੋੜਨ ਲਈ, ਤੜਪਣ ਲਈ
ਤੁਰ ਪਿਆ ਹੈ ਕਿਉਂ ਮਨਾ ਰਿਸ਼ਤਿਆਂ ਨੂੰ ਪਰਖਣ ਲਈ
ਲੋਚਦਾ ਹੈ ਦਿਲ ਬੜਾ ਹੀ ਗਗਨਾਂ ਚ ਵਿਚਰਨ ਲਈ
ਕੌਣ ਦੇਂਦਾ ਖੰਭ ਉਧਾਰੇ ਦੋਸਤਾ ਉੱਡਣ ਲਈਨਿਰੰਜਨ ਸੂਖ਼ਮ
ਮੰਦਰਾਂ ਤੇ ਮਸਜਿਦਾਂ ਦਾ ਜਾ ਰਿਹਾ ਵਧਦਾ ਸ਼ੁਮਾਰ,
ਧਾਰਮਿਕ ਰੁਜ਼ਗਾਰ ਵੀ ਹੈ ਮੰਦਰਾਂ ਦੇ ਨਾਲ ਨਾਲ।ਸੁਲਤਾਨ ਭਾਰਤੀ
ਇਸ ਤੋਂ ਵੱਡੀ ਮੌਤ ਉਹਨਾਂ ਕੀ ਮਰਨਾ
ਆਪਣੀਆਂ ਨਜ਼ਰਾਂ ਵਿਚ ਜੋ ਮਰਦੇ ਨੇ
ਮੂੰਹ ‘ਤੇ ਸਿਫ਼ਤਾਂ ਪਿਛੋਂ ਨਿੰਦਿਆ ਕਰਦੇ ਨੇ
ਗ਼ੈਰ ਨਈਂ ਇਹ ਬੰਦੇ ਆਪਣੇ ਘਰ ਦੇ ਨੇਸਵਰਨ ਸਿੰਘ ਵਿਰਕ