ਭੰਨਘੜ ਮੇਰੇ ਮਕਾਨ ਦੀ ਸਾਰੀ ਸਮੇਟ ਲੈ,
ਫੁੱਲਾਂ ਦੇ ਮੌਸਮਾਂ ਲਈ ਗੁਲਦਾਨ ਰਹਿਣ ਦੇ।
Punjabi Shayari
ਫੂਕ ਐਸੀ ਸ਼ਾਇਰੀ ਜੋ ਅੱਗ ਨੂੰ ਅੱਗ ਨਹੀਂ ਕਹਿੰਦੀ
ਲੱਖ ਲਾਹਨਤ ਜੇ ਤੈਥੋਂ ਨਫ਼ਰਤ ਦੀ ਕੰਧ ਹੈ ਨਾ ਢਹਿੰਦੀਕੁਲਵੰਤ ਔਜਲਾ
ਜ਼ਿੰਦਗੀ ਸੰਘਰਸ਼ ਹੈ, ਇਹ ਸੇਜ ਜਾਂ ਬਿਸਤਰ ਨਹੀਂ।
ਸੌਂ ਰਹੇ ਹਾਂ ਵੇਚ ਘੋੜੇ, ਹਾਲ ਕੀ ਬਦਤਰ ਨਹੀਂ।ਜਸਵੰਤ ਸਿੰਘ ਕੈਲਵੀ
ਚੁਬਾਰੇ ਚੜ੍ਹ ਗਈ ਹੈ ਰੁਤ ਕਿ ਜਿੱਦਾਂ ਵੇਸਵਾ ਹੋਵੇ
ਅਵਾਰਾ ਮੌਸਮ ਐ ਜਿਦਾਂ ਕਿ ਇੰਦਰ ਦੇਵਤਾ ਹੋਵੇਸੀਮਾਂਪ
ਪਾ ਕੇ ਜਿਗਰ ਦਾ ਖੂਨ ਇਹ ਦਿਲ ਦਾ ਚਿਰਾਗ ਬਾਲ,
ਮਿਟਦਾ ਨਾ ਗ਼ਮ-ਹਨੇਰ ਇਹ ਚਾਨਣ ਕਰੇ ਬਗੈਰ।ਅਜਾਇਬ ਚਿੱਤਰਕਾਰ
ਏਸ ਨਗਰ ਨੂੰ ਕਿਸ ਬਿਧ ਰੌਸ਼ਨ ਕਰਨਾ ਹੈ
ਇਕ ਦੂਜੇ ਦੇ ਤਰਕ ‘ਤੇ ਰਹਿਬਰ ਸਹਿਮਤ ਨਾ
ਆਪਣੇ ਹੁਸਨ ਦਾ ਬਹੁਤ ਭੁਲੇਖਾ ਰਹਿਣਾ ਸੀ
ਸੱਚੀ ਗਲ ਜੇ ਮੂੰਹ ਤੇ ਦਸਦਾ ਦਰਪਣ ਦਾਹਰਮਿੰਦਰ ਕੋਹਾਰਵਾਲਾ
ਕਾਲਖ ਭਿੰਨੀਆਂ ਕੰਧਾਂ ਹੰਝੂਆਂ ਨਾਲ ਉਜਾਲੀ ਰੱਖਨਾਂ।
ਸੂਰਜ ਉੱਗੜੇ ਜਾਂ ਨਾ ਉੱਗੜੇ ਦੀਵੇ ਬਾਲੀ ਰੱਖਨਾਂ।ਰਉਫ਼ ਸ਼ੇਖ਼ (ਪਾਕਿਸਤਾਨ)
ਸ਼ਹਿਰ ਅੰਦਰ ਢਲਦੀਆਂ ਨੇ ਆਰੀਆਂ ਕੁਲਹਾੜੀਆਂ
ਜੰਗਲਾਂ ਦਾ ਦਿਲ ਸੁਣ ਸੁਣ ਹੋਵੇ ਫਾੜੋ ਫਾੜੀਆਂਪ੍ਰੀਤਮਾ
ਚੰਨ ਕਦੀ ਤੇ ਸ਼ੀਸ਼ਾ ਵੇਖਣ ਆਵੇਗਾ,
ਅੱਖਾਂ ਵਿੱਚ ਸਮੁੰਦਰ ਲੈ ਕੇ ਟੁਰਦਾ ਰਹੁ।ਅਹਿਮਦ ਜ਼ਫ਼ਰ (ਪਾਕਿਸਤਾਨ)
ਸਾਨੂੰ ਸਾਡੀ ਪਿਆਸ ਨੇ ਪਾਗਲ ਕਰ ਦਿੱਤਾ
ਹੁਣ ਤਾਂ ਮਾਰੂਥਲ ਵੀ ਸਾਗਰ ਲਗਦਾ ਹੈ।ਮੁਹੰਮਦ ਯਾਸੀਨ ਮਲੇਰਕੋਟਲਾ
ਰਿਸ਼ਤਿਆਂ ਵਿੱਚ ਤਾਜ਼ਗੀ ਵੀ ਹੈ ਅਜੇ।
ਦੀਵਿਆਂ ਦੀ ਰੌਸ਼ਨੀ ਵੀ ਹੈ ਅਜੇ।
ਵਕਤ ਨੇ ਪਾ ਛੱਡੀਆਂ ਨੇ ਦੂਰੀਆਂ,
ਤੇਰੀ ਮੇਰੀ ਦੋਸਤੀ ਵੀ ਹੈ ਅਜੇ।ਜਸਵੰਤ ਹਾਂਸ
ਦਾਲ ਫੁਲਕੇ ਦੇ ਢੌਂਗ ਨੇ ਸਾਰੇ, ਕਿਹੜਾ ਕਾਮਿਲ ਫਕੀਰ ਹੈ ਏਥੇ
ਟੁਕ ਦੇ ਭੋਰੇ ਨੂੰ ਤਰਸਦੇ ਕਾਮੇ, ਵਿਹਲੇ ਸੰਤਾਂ ਨੂੰ ਖੀਰ ਹੈ ਏਥੇਤਰਸੇਮ ਆਰਿਫ