ਜਦ ਵੀ ਘੁਲ ਜਾਂਦੇ ਨੇ ਨਸ ਨਸ ‘ਚ ਸ਼ਰਾਬਾਂ ਵਾਂਗੂੰ।
ਦਰਦ ਭੁੱਲ ਜਾਣੇ ਨੇ ਬੇਅਰਥ ਕਿਤਾਬਾਂ ਵਾਂਗੂੰ।
ਸੁਰਖ਼ ਤੋਂ ਕਾਲਾ ਜਦੋਂ ਹੁੰਦਾ ਹੈ ਸੂਰਜ ਦਾ ਲਹੂ,
ਫੈਲ ਜਾਂਦਾ ਹੈ ਖ਼ਸਾਰੇ ਦੇ ਹਿਸਾਬਾਂ ਵਾਂਗੂੰ।
Punjabi Shayari
ਤੁਸਾਂ ਤਲਵਾਰ ਪਰਖੀ ਹੈ ਸਦਾ ਹੀ ਚੂੜੀਆਂ ਉਤੇ
ਜ਼ਰਾ ਦੱਸੋ ਇਹ ਲੋਹੇ ਨੂੰ, ਮੁਖ਼ਾਤਿਬ ਕਿਸ ਤਰ੍ਹਾਂ ਹੁੰਦੀਫ਼ੈਜ਼ ਅਹਿਮਦ ਫ਼ੈਜ
ਸਾਡੇ ਨਾਲ ਸਵੇਰ ਦੀ ਸੱਧਰ ਕੀ ਦਾ ਕੀ ਕੁਝ ਕਰ ਗਈ ਏ।
ਜਿਉਂ ਜਿਉਂ ਸੂਰਜ ਸਿਰ ‘ਤੇ ਆਇਆ ਸੱਧਰ ਸਾਡੀ ਠਰ ਗਈ ਏ।ਰਿਆਜ਼ ਅਹਿਮਦ ਸ਼ਾਦ (ਪਾਕਿਸਤਾਨ)
ਓ ਖ਼ਾਕ ਨਸ਼ੀਨੋਂ ਉਠ ਬੈਠੋ ਉਹ ਵਕਤ ਕਰੀਬ ਆ ਪਹੁੰਚਾ ਹੈ।
ਜਦ ਤਖ਼ਤ ਗਿਰਾਏ ਜਾਵਣਗੇ ਜਦ ਤਾਜ ਉਛਾਲੇ ਜਾਵਣਗੇ
ਕਟਦੇ ਵੀ ਚਲੋ ਵਧਦੇ ਵੀ ਚਲੋ ਬਾਂਹਵਾਂ ਵੀ ਬਹੁਤ ਸਿਰ ਵੀ ਬਹੁਤ
ਚਲਦੇ ਵੀ ਚਲੋ ਕਿ ਹੁਣ ਡੇਰੇ, ਮੰਜ਼ਿਲ ਤੇ ਹੀ ਡਾਲੇ ਜਾਵਣਗੇਫ਼ੈਜ਼ ਅਹਿਮਦ ਫ਼ੈਜ
ਆਪਣੇ ਆਪ ਨੂੰ ਆਪ ਹੀ ਛਲਦਾ ਰਹਿੰਦਾ ਏ,
ਸਮਾਂ ਬਦਲ ਕੇ ਤੋਰ, ਸਮੇਂ ਨੂੰ ਕੀ ਆਖਾਂ।ਕਰਤਾਰ ਸਿੰਘ ਪੰਛੀ
ਅਜੋਕੇ ਦੌਰ ਵਿਚ ਕੁੱਖ ਕਿਰਾਏ ‘ਤੇ ਜਦੋਂ ਚੜ੍ਹਦੀ
ਦਿਨੋਂ ਦਿਨ ਮਰ ਰਹੀ ਮਮਤਾ ਬਚਾਵਾਂ ਕਿਸ ਤਰ੍ਹਾਂ ਦੱਸੋਮਹਾਂਵੀਰ ਸਿੰਘ ਦਰਦੀ
ਆਰਜ਼ੂ ਤੇਰੀ ਹੈ, ਤਾਂ ਹੀ ਜਿਊਣ ਦੀ ਹੈ ਆਰਜੂ,
ਤੇਰੇ ਬਿਨ ਹੋ ਜਾਵੇਗੀ ਇਹ ਜ਼ਿੰਦਗੀ ਕਬਰਾਂ ਜਿਹੀ।ਅਨੂ ਬਾਲਾ
ਦਲੀਲਾਂ ਦੀ ਬਜਾਏ ਗੋਲੀਆਂ ਦਾ ਰਾਜ ਹੁੰਦੈ ਜਦੋਂ
ਉਦੋਂ ਹੀ ਕਿੰਗਰੇ ਮਹਿਲਾਂ ਦੇ ਨ੍ਹੇਰੀ ਨਾਲ ਢਹਿੰਦੇ ਨੇਡਾ. ਗੁਰਦਰਸ਼ਨ ਬਾਦਲ
ਅੰਦਰੋਂ ਜੇਕਰ ਬੰਦਿਆਂ ਨੂੰ ਘੁਣ ਲੱਗਾ ਏ,
ਬਾਹਰੋਂ ਆਪਣੇ ਚਿਹਰੇ ਕਿਉਂ ਲਿਸ਼ਕਾਉਂਦੇ ਨੇ।ਹਮਾਯੂੰ ਪਰਵੇਜ਼ ਸ਼ਾਹਿਦ (ਪਾਕਿਸਤਾਨ)
ਕਰਦੇ ਹੋ ਸਾਜਿਸ਼ਾਂ ਕਿਉਂ ਦੁਨੀਆ ਦੇ ਵਾਸੀਉ
ਕੀ ਖੋਹ ਲਿਆ ਤੁਹਾਡਾ ਮੇਰੇ ਪੰਜਾਬ ਨੇਨੂਰ ਮੁਹੰਮਦ ਨੂਰ
ਐਰਾ ਗੈਰਾ ਨੱਥੂ ਖੈਰਾ ਲੀਡਰ ਜਾਂ ਲੀਡਰ ਦਾ ਚਮਚਾ,
ਆਪਣਾ ਕੰਮ ਕਰਾ ਜਾਂਦੇ ਨੇ ਜਨਤਾ ਨੂੰ ਹੀ ਜਰਨਾ ਪੈਂਦਾ।ਲਖਵਿੰਦਰ ਸਿੰਘ ਬਾਜਵਾ
ਨ੍ਹੇਰੇ ਘਰ ਤੋਂ ਸੂਰਜ ਤਕ ਮੈਂ ਜਦ ਵੀ ਪੁਲ ਬਣਿਆ
ਲਾਸ਼ਾਂ ਬਣ ਬਣ ਰਾਹੀਂ ਰੁਲ਼ਦੇ ਪੁਤ ਵਿਖਾਏ ਮੌਸਮ ਨੇਮੰਗਤ ਰਾਮ ਭੋਲੀ