ਇਹ ਕੌਣ ਹੈ ਜੋ ਮੌਤ ਨੂੰ ਬਦਨਾਮ ਕਰ ਰਿਹੈ,
ਇਨਸਾਨ ਨੂੰ ਇਨਸਾਨ ਦੇ ਜਨਮ ਨੇ ਮਾਰਿਆ।
Punjabi Shayari
ਮੇਰੀ ਮੁਹੱਬਤ ਦੇ ਚਿਰਾਗ਼ ਇਹ ਸਿਆਹੀਆਂ ਬਦਲ ਦੇ
ਗੀਤ ਮੇਰੇ ਖੂਨ ਦੇ ਇਹ ਜ਼ਾਰ-ਸ਼ਾਹੀਆਂ ਬਦਲ ਦੇਅੰਮ੍ਰਿਤਾ ਪ੍ਰੀਤਮ
ਤ੍ਰੇਲ ‘ਚ ਭਿੱਜੇ ਫੁੱਲ ਇਹ ਕਿੰਨੇ ਸੋਹਣੇ ਲੱਗਦੇ ਨੇ।
ਪੱਤਿਆਂ ਉੱਤੇ ਜਿਉਂ ਪਾਣੀ ਦੇ ਦੀਵੇ ਜਗਦੇ ਨੇ।ਪਰਮਜੀਤ ਕੌਰ ਮਹਿਕ
ਲੈ ਕੇ ਗਠੜੀ ਅਮਲ ਦੀ ਚਾਤ੍ਰਿਕ ਜੀ ਚਲ ਤੁਰੇ
ਸੁਰਗਾਂ ਨਰਕਾਂ ਤੋਂ ਨਿਆਰਾ ਇਕ ਚੁਬਾਰਾ ਮਿਲ ਗਿਆਧਨੀ ਰਾਮ ਚਾਤ੍ਰਿਕ
ਉੱਡੀ ਜੋ ਬਾਹਰ ਧੂੜ ਤਾਂ ਮੂੰਹ-ਸਿਰ ਨੂੰ ਢਕ ਲਿਆ,
ਉਸ ਦਾ ਕਰੋਗੇ ਕੀ ਕਿ ਜੋ ਅੰਦਰ ਭੂਚਾਲ ਹੈ।ਦੇਵਿੰਦਰ ਦਿਲਰੂਪ (ਡਾ.)
ਰੀਝ ਮੇਰੀ ਦੇ ਪਿਆਸੇ ਮਿਰਗ ਨੂੰ ਹੈ ਲੰਮੀ ਤਲਾਸ਼
ਦਰਦ ਦੀ ਰੋਹੀ ‘ਚੋਂ ਉਸ ਲਈ ਨਦੀ ਕੋਈ ਟੋਲਾਂ ਕਿਵੇਂਸ਼ੇਖਰ
ਕੀ ਸੀ ਨਿਸ਼ਾਨਾ ਤੇਰਾ, ਕਿੱਧਰ ਨੂੰ ਜਾ ਰਿਹਾ ਏਂ।
ਰਹਿੰਦੀ ਹੈ ਰਾਤ ਬਾਕੀ ਦੀਵੇ ਬੁਝਾ ਰਿਹਾ ਏਂ।ਕੁਲਵੰਤ ਜ਼ੀਰਾ
ਪਾਣੀ ਦੇ ਹਰ ਕਤਰੇ `ਤੇ ‘ਉਹ’ ਹੱਕ ਜਮਾਉਂਦਾ ਹੈ
‘ਵਾਵਾਂ ਵਿਚ ਵੀ ਵੰਡੀਆਂ ਪਾ ਕੇ ਜ਼ਹਿਰ ਫੈਲਾਉਂਦਾ ਹੈਰਵਿੰਦਰ ਸਹਿਰਾਅ
ਲੋਕ ਸਭ ਇਸ਼ਨਾਨ ਕਰ ਕੇ ਪਾਪ ਧੋ ਕੇ ਮੁੜ ਗਏ,
ਮੈਂ ਸਰੋਵਰ `ਤੇ ਖੜੋਤਾ ਮੱਛਲੀਆਂ ਤਕਦਾ ਰਿਹਾ।ਕੁਲਬੀਰ ਸਿੰਘ ਕੰਵਲ
ਕਿਸੇ ਸ਼ਾਹਬਾਜ਼ ਨੂੰ ਕਿੰਜ ਖੌਫ਼ ਇਸ ਦੀ ਧਾਰ ਤੇ ਆਉਂਦੈ
ਤੁਸੀਂ ਤਾਂ ਸਿਰਫ਼ ਇਹਦੇ ਨਾਲ ਚਿੜੀਆਂ ਹੀ ਡਰਾਈਆਂ ਨੇਸੁਰਜੀਤ ਜੱਜ
ਇਕ ਘੁਲ ਗਿਆ ਹੈ ਸੂਰਜ ਮੇਰੇ ਗਿਲਾਸ ਅੰਦਰ।
ਇਕ ਕੂਹਮਤਾਂ ਦੀ ਤੇਹ ਹੈ ਮੇਰੀ ਪਿਆਸ ਅੰਦਰ।
ਤੇਰੇ ਬਦਨ ਵਿੱਚ ਵੀ ਤਾਂ ਘੁਲਿਆ ਹੋਇਆ ਹੈ ਸੂਰਜ,
ਕਦੀ ਕਦੀ ਆਉਂਦਾ ਹੈ ਮੇਰੇ ਕਿਆਸ ਅੰਦਰ।ਹਜ਼ਾਰਾ ਸਿੰਘ ਗੁਰਦਾਸਪੁਰੀ
ਬਹੁਤ ਕੁਝ ਹੈ ਕੋਲ ਜਿਸਦੇ ਕਹਿਣ ਲਈ,
ਭੀੜ ਅੰਦਰ ਬਸ ਉਹੀ ਖ਼ਾਮੋਸ਼ ਹੈ
ਬੋਲਦੇ ਨੇ ਜਿਸਮ ਦੀ ਜਾਂ ਫਿਰ ਲਿਬਾਸ
ਰੂਹ ਇਹਨਾਂ ਵਿਚ ਘਿਰੀ ਖ਼ਾਮੋਸ਼ ਹੈਜਗਤਾਰ ਸੇਖਾ