ਠੁਕਰਾਏ ਤਾਜ-ਤਖ਼ਤ ਵੀ ਗੈਰਤ ਨੇ, ਸੱਚ ਹੈ,
ਤੋੜੇ ਗਰੂਰ ਏਸ ਦਾ ਗੁਰਬਤ ਕਦੇ ਕਦੇ।
Punjabi Shayari
ਪਿੰਡ ਜਿਨ੍ਹਾਂ ਦੇ ਗੱਡੇ ਚਲਦੇ ਹੁਕਮ ਅਤੇ ਸਰਦਾਰੀ
ਸ਼ਹਿਰ ‘ਚ ਆ ਕੇ ਬਣ ਜਾਂਦੇ ਨੇ ਬੱਸ ਦੀ ਇਕ ਸਵਾਰੀਸੁਰਜੀਤ ਪਾਤਰ
ਜਦੋਂ ਮਹਿਬੂਬ ਰੁੱਸ ਜਾਵੇ, ਨਹੀਂ ਭਾਉਂਦੀ ਏ ਵਰਖਾ ਰੁੱਤ,
ਦਿਲਾਂ ਨੂੰ ਚੀਰਦੇ ਪਾਣੀ ਦੇ ਆਰੇ ਸਾਉਣ ਦੀ ਰੁੱਤੇ।ਗੁਰਚਰਨ ਕੌਰ ਕੋਚਰ
ਜਦੋਂ ਦੇ ਜੰਗਲੀ ਬੂਟੇ ਨੂੰ ਸ਼ਹਿਰੀ ਹੱਥ ਲੱਗੇ ਨੇ
ਉਦੋਂ ਤੋਂ ਮਹਿਕ ਮੋਈ ਹੈ ਬਗੀਚੇ ਦੇ ਗੁਲਾਬਾਂ ‘ਚੋਂਗੁਰਭਜਨ ਗਿੱਲ
ਮੈਨੂੰ ਆਖ਼ਿਰ ਜੀਣ ਦਾ ਅਧਿਕਾਰ ਹੈ,
ਫਿਰ ਕਿਸੇ ਜ਼ਾਬਰ ਦੇ ਹੱਥੋਂ ਕਿਉਂ ਮਰਾਂ।ਨਾਜ਼ ਭਾਰਤੀ
ਚੰਡੀਗੜ੍ਹ ਦੇ ਮੁੰਡੇ ਸ਼ਹਿਰੀ, ਜਿੱਦਾਂ ਮੋਰ ਕਲਹਿਰੀ
ਸੋਹਣੀਆਂ ਕੁੜੀਆਂ ਦੇ ਇਹ ਆਸ਼ਕ, ਸਭ ਨਸ਼ਿਆਂ ਦੇ ਵੈਰੀ
ਕੰਨੀਂ ਨੱਤੀਆਂ ਥੱਲੇ ਹਾਂਡੇ ਗੱਭਰੂ ਛੈਲ ਛਬੀਲੇ
ਰੀਝਾਂ ਦੀ ਗਿਰਦੌਰੀ ਕਰਦੇ ਜਿਉਂ ਪਟਵਾਰੀ ਨਹਿਰੀਦੀਪਕ ਮੋਹਾਲੀ
ਤਿਣਕੇ ਨੂੰ ਤੂੰ ਤਿਣਕਾ ਲਿਖ ਤੇ ਤਾਰੇ ਨੂੰ ਤੂੰ ਤਾਰਾ ਲਿਖ।
ਜੋ ਕੁਝ ਵੀ ਹੈ ਦਿਲ ਵਿੱਚ ਤੇਰੇ ਤੂੰ ਸਾਰੇ ਦਾ ਸਾਰਾ ਲਿਖਧਰਮ ਕੰਮੇਆਣਾ
ਨਿਰੀਆਂ ਹੂਰਾਂ ਨੇ ਮੁਟਿਆਰਾਂ ਚੰਡੀਗੜ੍ਹ ਦੀਆਂ ਕੁੜੀਆਂ
ਹੁਸਨ ਦੀਆਂ ਲਿਸ਼ਕਣ ਤਲਵਾਰਾਂ ਚੰਡੀਗੜ੍ਹ ਦੀਆਂ ਕੁੜੀਆਂ
ਚੰਡੀਗੜ੍ਹ ਦੇ ਸੀਨੇ ਅੰਦਰ ਨੂਰ ਇਹਨਾਂ ਦਾ ਝਲਕੇ
ਬਿਜਲੀ ਦੀਆਂ ਨੰਗੀਆਂ ਤਾਰਾਂ ਚੰਡੀਗੜ੍ਹ ਦੀਆਂ ਕੁੜੀਆਂਸਰੋਜ ਚੰਡੀਗੜ੍ਹ
ਅਜੇ ਵੀ ਹੁਸਨ ਨੂੰ ਦੁਰਕਾਰ ਹੈ ਸ਼ਿੰਗਾਰ ਦਾ ਉਹਲਾ।
ਅਜੇ ਵੀ ਕਲਮ ਫਿਰਦੀ ਭਾਲਦੀ ਪਰਚਾਰ ਦਾ ਉਹਲਾ।ਅਜਾਇਬ ਕਮਲ
ਕਾਨਵੋਕੇਸ਼ਨ ਦੇ ਬਾਅਦ ਵਿਛੋੜੇ ਦੇ ਦਿਨ ਆ ਜਾਣੇ
ਧੁੱਪ ਚੜੀ ਤਾਂ ਫੁੱਲ ਗੁਲਦਸਤੇ ਦੇ ਕੁਮਲਾ ਜਾਣੇ
ਚੰਡੀਗੜ੍ਹ ਦੀਆਂ ਸੈਰਾਂ ਪਿੰਡਾਂ ਕਿਥੇ ਲੱਭਣੀਆਂ
ਝੂਠ ਮੂਠ ਦੇ ਸੁਪਨੇ ਆਪਾਂ ਏਥੇ ਢਾਹ ਜਾਣੇਅਗਿਆਤ
ਕੁਝ ਵੀ ਤਾਂ ਨਹੀਂ ਬਚਦਾ ‘ਜੀਤ ਇਸ਼ਕ ਦੇ ਸੌਦੇ ਵਿੱਚ,
ਸਿਰ ਜਾਂਦੈ, ਸਿਦਕ ਜਾਂਦੈ, ਦਿਲ ਜਾਂਦੈ, ਜਿਗਰ ਜਾਂਦੈ।ਦੇਸ ਰਾਜ ਜੀਤ
ਅੱਧੀ ਰਾਤੀਂ ਅੱਖ ਖੁਲ੍ਹੀ ਤਾਂ ਚੰਨ ਸੁੱਤਾ ਸੀ ਹਿੱਕ ‘ਤੇ
ਮੈਂ ਵੀ ਸੋਚਾਂ ਸੁਪਨੇ ਵਿਚ ਕਿਉਂ ਐਨੇ ਸੂਰਜ ਆਏਤਨਵੀਰ ਬੁਖਾਰੀ