ਏਸ ਨਗਰ ਦੇ ਵਾਸੀ ਕਿੰਨੇ ਭੋਲੇ ਨੇ,
ਕਹਿੰਦੇ ਨੇ ਜੋ ਮਿਲਦਾ ਹੈ ਪ੍ਰਵਾਨ ਕਰੋ।
Punjabi Shayari
ਤੁਅੱਜੁਬ ਹੈ ਜਿਨ੍ਹਾਂ ਨੇ ਖੋਹ ਕੇ ਪੀਤੀ ਰੱਜ ਕੇ ਤੁਰ ਗਏ
ਤੜਪਦਾ ਮੈਕਦੇ ਵਿਚ ਹਰ ਸਲੀਕੇਦਾਰ ਹੁਣ ਵੀ ਹੈਉਸਤਾਦ ਦੀਪਕ ਜੈਤੋਈ
ਜੋ ਤਦਬੀਰਾਂ ਕਰ ਨਾ ਸਕਦੇ ਤਕਦੀਰਾਂ ’ਤੇ ਲੜਦੇ ਲੋਕ।
ਸੱਚ ਬੋਲਣੋਂ ਡਰਦੇ ਕਿਉਂ ਨੇ ਧਰਮ ਕਿਤਾਬਾਂ ਪੜ੍ਹਦੇ ਲੋਕ।ਮੋਹਨ (ਡਾ.)
ਨਰਮ ਸੀ ਦਿਲ ਦੇ ਅਸੀਂ ਪਰ ਫੇਰ ਵੀ ਲੜਦੇ ਰਹੇ
ਭਾਵੇਂ ਜ਼ਾਬਰ ਸੀ ਜ਼ਮਾਨਾ ਸਾਹਮਣੇ ਅੜਦੇ ਰਹੇਓਮ ਪ੍ਰਕਾਸ਼ ਰਾਹਤ
ਛਤਰੀ ਤਾਣ ਕੇ ਬਚ ਜਾਨੇ ਆਂ,
ਮੀਂਹ ਦੀਆਂ ਕਣੀਆਂ ਕੋਲੋਂ,
ਪੱਥਰਾਂ ਦੀ ਬਰਸਾਤ ‘ਚ ਕੀਕੂੰ,
ਜਾਨ ਦੀ ਖ਼ੈਰ ਮਨਾਈਏ।ਬਸ਼ੀਰ ਮੁਨਜ਼ਰ (ਪਾਕਿਸਤਾਨ)
ਤੂੰ ਕੀ ਕਰੇਂਗਾ ‘[ਕੱਲ ਦੀਆਂ ਕਬਰਾਂ ਨੂੰ ਫੋਲ ਕੇ
ਤੇਰੀ ਦਨਾਈ ਹੈ ਕਿ ਤੂੰ ਹਾਜ਼ਰ ਦੀ ਬਾਤ ਪਾਅਮਰ ਚਿਤਰਕਾਰ
ਜਿਸਮਾਂ ਨੂੰ ਤਾਂ ਕੈਦ ਯੁੱਗਾਂ ਤੋਂ ਹੁੰਦੀ ਸੀ,
ਕੈਦੀ ਬਣਿਆ ਹਰ ਇਕ ਅੱਜ ਖ਼ਿਆਲ ਦਿਸੇ।ਇੰਦਰਜੀਤ ਹਸਨਪੁਰੀ
ਦੋਜ਼ਖ ਵੀ ਏਥੇ ਭੋਗੀਏ ਜੱਨਤ ਵੀ ਮਾਣੀਏ
ਇਹਨਾਂ ਦੀ ਹੋਂਦ ਦਾ ਨਹੀਂ ਕਿਧਰੇ ਨਿਸ਼ਾਨ ਹੋਰਅਜਾਇਬ ਚਿੱਤਰਕਾਰ
ਜੀਅ ’ਚ ਬਹੁੜੀ ਪੈਣ ਬਲ ਬਲ ਗ਼ਮ ਦੇ ਚੰਗਿਆੜੇ ਜਿਹੇ,
ਉਫ਼ ਕਿਹੀ ਠੰਢੀ ਹਵਾ ਚੱਲਦੀ ਏ ਫਰ-ਫਰ ਐਤਕੀਂ।ਤਖ਼ਤ ਸਿੰਘ (ਪ੍ਰਿੰ.)
ਮੈਂ ਕਦ ਸੂਹੇ ਬੋਲ ਉਠਾਏ, ਮੈਂ ਕਦ ਰੌਸ਼ਨ ਬਾਤ ਕਹੀ
ਮੇਰੇ ਪੇਸ਼ ਤਾਂ ਐਵੇਂ ਪੈ ਗਏ ਇਸ ਬੇਨੂਰ ਨਗਰ ਦੇ ਲੋਕਸੁਰਜੀਤ ਪਾਤਰ
ਧੁੱਪ ਚੰਗੀ ਨਾ ਉਹਦੇ ਬਾਥੋਂ ਛਾਂ ਚੰਗੀ।
ਜਿੱਥੇ ਸੋਹਣਾ ਵੱਸੇ ਉਹੀਓ ਥਾਂ ਚੰਗੀ।
ਜਿਸ ਦੀ ਕੁੱਖੋਂ ਜਨਮ ਲਿਆ ਮੇਰੇ ਆਸ਼ਿਕ ਨੇ,
ਆਪਣੀ ਮਾਂ ਤੋਂ ਲੱਗਦੀ ਉਸਦੀ ਮਾਂ ਚੰਗੀ।ਕੁਲਜੀਤ ਕੌਰ ਗਜ਼ਲ
ਮੈਂ ਜ਼ਿੰਦਗੀ ਭਰ, ਨਾ ਤਾਜ਼ਦਾਰਾਂ ਲਈ ਹੈ ਲਿਖਿਆ, ਨਾ ਲਿਖਾਂਗਾ
ਮੈਂ ਹਰ ਘਰੋਂਦੇ ਦੀ ਭੁੱਖ ਲਿਖਦਾਂ ਮੈਂ ਖ਼ੁਸ਼ਕ ਖੇਤਾਂ ਦੀ ਪਿਆਸ ਲਿਖਦਾਂਜਗਤਾਰ