ਤੂੰ ਹੀ ਕਹਿ ਉਸ ਫ਼ਾਸਲੇ ਬਾਰੇ ਕਹਾਂ ਤਾਂ ਕੀ ਕਹਾਂ,
ਰੋਜ਼ ਜੋ ਘਟਦਾ ਰਿਹਾ ਤੇ ਰੋਜ਼ ਹੀ ਵੱਧਦਾ ਰਿਹਾ।
Punjabi Shayari
ਦਿੱਤੇ ਨੇ ਜ਼ਾਮ ਰਾਤ ਨੇ ਜ਼ੁਲਫ਼ਾਂ ਖਿਲਾਰ ਕੇ
ਇਕ ਜ਼ਾਮ ਸਾਕੀਆ ਜ਼ਰਾ ਜ਼ੁਲਫ਼ਾਂ ਸੰਵਾਰ ਕੇਗੁਲਾਮ ਯਕੂਬ ਅਨਵਰ
ਜਿਊਂਦੇ ਜੀਅ ਤੇ ਲੋਕਾ ਖਿੜਦੇ ਮੱਥੇ ਮਿਨੀਂ ਅਸਾਨੂੰ,
ਮਰ ਗਏ ਤੇ ਮੁੜ ਤੇਰੀ ਮਰਜ਼ੀ ਹੱਸੀਂ ਭਾਵੇਂ ਰੋਵੀਂ।ਆਸੀ ਖ਼ਾਨਪੁਰੀ (ਪਾਕਿਸਤਾਨ)
ਜਦ ਉਹਦਾ ਕਿਧਰੇ ਨਾਂ ਆਵੇ ਤੂੰ ਤ੍ਰਭਕ ਜਿਹੀ ਕੁਝ ਜਾਨੀਂ ਏਂ
ਕੁਝ ਤੇਰਾ ਤੇ ਨਈਂ ਉਹ ਜੋਗੀ ਕਿਧਰੇ ਮੁਟਿਆਰੇ ਲੈ ਤੁਰਿਆਗੁਰਭਜਨ ਗਿੱਲ
ਸਾਡਾ ਯਾਰ ਫਸ ਗਿਆ ਧਨ ਵਾਲਿਆਂ ਦੇ ਨਾਲ।
ਸਾਡਾ ਚਿਤ ਪਰਚਾਵੇ ਘਾਲੇ-ਮਾਲਿਆਂ ਦੇ ਨਾਲ।ਸਾਧੂ ਸਿੰਘ ਬੇਦਿਲ
ਬੀਤੀ ਰਾਤ ਵਿਯੋਗ ਦੀ ਹੈ ਤਾਰੇ ਗਿਣ ਗਿਣ ਕੇ
ਅੱਖੀਆਂ ਤਰਸਣ ਦੀਦ ਨੂੰ ਤੂੰ ਸੁਪਨਾ ਬਣ ਕੇ ਆ
ਪਹਿਲ ਪਲੇਠੀ ਪ੍ਰੀਤ ਦਾ ਇਹ ਅਣਗਾਇਆ ਗੀਤ
ਛੇਕਾਂ ਵਿੰਨ੍ਹੀ ਬੰਸਰੀ ਤੂੰ ਆਪਣੇ ਹੋਠ ਛੁਹਾ
ਗੁਰਭਜਨ ਗਿੱਲ
ਜਿੱਥੇ ਮੋਇਆਂ ਬਾਅਦ ਵੀ ਕਫ਼ਨ ਨਹੀਂ ਹੋਇਆ ਨਸੀਬ,
ਕੌਣ ਪਾਗਲ ਹੁਣ ਕਰੇ ਇਤਬਾਰ ਤੇਰੇ ਸ਼ਹਿਰ ਦਾ।ਸ਼ਿਵ ਕੁਮਾਰ ਬਟਾਲਵੀ
ਫੇਰ ਕੀ ਜੇਕਰ ਤਿਰੀ ਮਹਿਫ਼ਿਲ ਚ ਮੇਰੀ ਥਾਂ ਨਹੀਂ
ਅਪਣਾ ਹਸਤਾਖ਼ਰ ਹਾਂ ਮੈਂ ਵੀ ਹੋਰਨਾਂ ਦੀ ਛਾਂ ਨਹੀਂਹਰਬੰਸ ਮਾਛੀਵਾੜਾ
ਸਿਆਣੇ ਤਾਂ ਸਲਾਹਾਂ ਦੇ ਕੇ ਵੜ ਜਾਣੇ ਘਰਾਂ ਅੰਦਰ,
ਜਨੂੰਨੀ ਲੋਕ ਹੀ ਤਲੀਆਂ ਉੱਤੇ ਸੂਰਜ ਟਿਕਾਉਂਦੇ ਨੇ।ਨਰਿੰਦਰ ਮਾਨਵ
ਖ਼ਬਰ ਨਾ ਸੀ ਕਿ ਆਖ਼ਰ ਇਉਂ ਅਸਾਡੇ ਨਾਲ ਹੋਵੇਗਾ
ਕਿ ਜਿਸ ਨੂੰ ਆਲ੍ਹਣਾ ਸਮਝੇ ਸੀ ਓਹੋ ਜਾਲ਼ ਹੋਵੇਗਾਹਰਬੰਸ ਮਾਛੀਵਾੜਾ
ਕਦੋਂ ਤੱਕ ਤੁਰੋਗੇ ਕਿਨਾਰੇ ਕਿਨਾਰੇ।
ਨਾ ਸਮਝੋਗੇ ਲਹਿਰਾਂ ਦੇ ਕਦ ਤੱਕ ਇਸ਼ਾਰੇ।
ਚਿਰਾਂ ਤੋਂ ਨੇ ਕਲੀਆਂ ਦੇ ਪੈਰਾਂ ‘ਚ ਛਾਲੇ,
ਕਲਾਕਾਰ ਹੱਥਾਂ ਨੂੰ ਖੇੜਾ ਪੁਕਾਰੇ।ਬਾਵਾ ਬਲਵੰਤ
ਮੇਰੇ ਖ਼ਾਬਾਂ ਦੇ ਜਹਾਜ਼ਾਂ ਨੂੰ ਸਮੁੰਦਰ ਦੀ ਜਗ੍ਹਾ
ਤੇਰੀਆਂ ਅੱਖਾਂ ‘ਚ ਉਡਦੀ ਰੇਤ ਵਿਚ ਤਰਨਾ ਪਿਆਜਸਵਿੰਦਰ