ਹਾਸੇ ਬਜ਼ਾਰ ਚ ਨਹੀਂ ਵਿਕਦੇ ਨਹੀਂ ਤਾਂ
ਲੋਕੀ ਗ਼ਰੀਬਾਂ ਤੋਂ ਇਹ ਵੀ ਖੋਹ ਲੈਂਦੇ ….
Quotes
ਨੀਵੀਆਂ ਥਾਵਾਂ ਤੋਂ ਉੱਠੇ ਲੋਕਾਂ ਵਿਚ, ਵੱਡੇ ਬਣਨ ਦੀ ਕਾਹਲ ਹੁੰਦੀ ਹੈ।
ਨਰਿੰਦਰ ਸਿੰਘ ਕਪੂਰ
ਤੁਸੀਂ ਜ਼ਿੰਦਗੀ ਵਿੱਚ ਉਹੀ ਕੁਝ ਪ੍ਰਾਪਤ ਕਰੋਗੇ
ਜਿਸ ਬਾਰੇ ਪੁੱਛਣ ਦੀ ਤੁਹਾਡੇ ਵਿੱਚ ਹਿੰਮਤ ਹੈ।
ਓਪਰਾ ਵਿਨਫ੍ਰੀ
ਗੌਰ ਨਾਲ ਦੇਖਣਾ ਸ਼ੁਰੂ ਕਰੋ ਤੇ ਤੁਸੀਂ ਦੇਖੋਗੇ ਕਿ
ਹਰੇਕ ਚੀਜ਼ ਤੁਹਾਨੂੰ ਕੁਝ ਨਾ ਕੁਝ ਸਿਖਾ ਰਹੀ ਹੈ।
ਬਹੁਤ ਅਮੀਰ, ਤਾਕਤਵਰ ਅਤੇ ਪ੍ਰਸਿੱਧ ਬੰਦੇ ਅਤੇ ਬਹੁਤ ਕਮਜ਼ੋਰ, ਗਰੀਬ ਅਤੇ ਬਦਨਾਮ ਵਿਅਕਤੀ, ਤਰਕਸੰਗਤ ਸੋਚ ਦੇ ਧਾਰਣੀ ਨਹੀਂ ਹੁੰਦੇ।
ਨਰਿੰਦਰ ਸਿੰਘ ਕਪੂਰ
ਆਪਣੇ ਦਿਲ ਦੀਆਂ ਗਹਿਰਾਈਆਂ ਵਿੱਚ ਦੇਖ ਕੇ ਇਹ ਸੋਚੋ
ਕਿ ਤੁਸੀਂ ਮਹਾਨ ਕਾਰਜ ਕਰਨ ਵਾਸਤੇ ਹੀ ਜਨਮ ਲਿਆ ਹੈ।
ਵਪਾਰੀ ਵਾਸਤੇ, ਈਮਾਨਦਾਰੀ ਵੀ ਇਕ ਸੌਦਾ ਹੁੰਦੀ ਹੈ।
ਨਰਿੰਦਰ ਸਿੰਘ ਕਪੂਰ
ਪਹਿਲਾਂ ਹਮੇਸ਼ਾਂ ਸਮਰੱਥਾ ਵੇਖੋ, ਐਵੇਂ
ਗੜਵੀ ‘ਚ ਗਾਗਰ ਨਾ ਉਲਟਾਈ ਜਾਓ।ਨਰਿੰਦਰ ਸਿੰਘ ਕਪੂਰ
ਚਾਪਲੂਸ ਨਾ ਆਪਣੀ ਕਦਰ ਕਰਦਾ ਹੈ, ਨਾ ਹੀ ਉਸ ਦੀ ਕਦਰ ਕਰਦਾ ਹੈ, ਜਿਸ ਦੀ ਉਹ ਚਾਪਲੂਸੀ ਕਰ ਰਿਹਾ ਹੁੰਦਾ ਹੈ, ਚਾਪਲੂਸ ਆਪਣਾ ਢਿੱਡ ਵਜਾਉਂਦਾ ਹੈ।
ਨਰਿੰਦਰ ਸਿੰਘ ਕਪੂਰ
ਬਹੁਤੇ ਲੋਕ ਇਸ ਲਈ ਦੁਖੀ ਹੁੰਦੇ ਰਹਿੰਦੇ ਹਨ,
ਕਿਉਂਕਿ ਉਨ੍ਹਾਂ ਵਿਚ ਪ੍ਰਸੰਨ ਹੋਣ ਦੀ ਯੋਗਤਾ ਨਹੀਂ ਹੁੰਦੀਨਰਿੰਦਰ ਸਿੰਘ ਕਪੂਰ
ਚੰਗੇ ਮੌਕੇ ਦੀ ਉਡੀਕ ਚ ਨਾ ਬੈਠੋ, ਮੌਕਾ ਚੁਣੋ
ਤੇ ਉਸਨੂੰ ਚੰਗਾ ਬਣਾਉਣ ਦੀ ਕੋਸ਼ਿਸ਼ ਕਰੋ।
ਧਾਰਮਿਕ ਸਥਾਨ ਤੇ ਹੱਸਣ ਦੀ ਆਗਿਆ ਨਾ ਹੋਣ ਕਰਕੇ, ਉਥੇ ਹਰ ਕੋਈ ਆਪਣੀ ਉਮਰ ਨਾਲੋਂ ਵੱਡਾ ਨਜ਼ਰ ਆਉਂਦਾ ਹੈ।
ਨਰਿੰਦਰ ਸਿੰਘ ਕਪੂਰ