ਕੁਝ ਕੁ ਪੱਥਰ ਰਹਿ ਜਾਣੇ ਨੇ ਜਾਂ ਫਿਰ ਜਹਿਰੀ ਬਰਛੇ
ਇਸ ਦੁਨੀਆ ‘ਚੋਂ ਮੁੱਕ ਗਈਆਂ ਜੇ ਕੁੜੀਆਂ ਤੇ ਕਵਿਤਾਵਾਂ
Punjabi Love Shayari
ਧਰੋ ਪਾਣੀ, ਖਿਲਾਰੋ ਚੋਗ,
‘ਸੂਫ਼ੀ’ ਰੁੱਖ ਵੀ ਲਾਵੋ,
ਬਣਾ ਕੇ ਆਲ੍ਹਣੇ ਪੰਛੀ,
ਦੁਬਾਰਾ ਚਹਿਕਦੇ ਵੇਖੋ।ਅਮਰ ਸੂਫ਼ੀ
ਮੈਂ ਮਲ-ਮਲ ਕੇ ਤ੍ਰੇਲਾਂ ਕਣਕ ਪਿੰਡਾ ਕੂਚਦੀ ਦੇਖੀ,
ਮੇਰੇ ਤੱਕਣ ‘ਤੇ ਉਸ ਦੇ ਮੁੱਖ ਆਉਂਦੀ ਸੰਗ ਨੂੰ ਤੱਕਿਆ।ਅਵਤਾਰ ਪਾਸ਼
ਮਸੀਹੇ ਸ਼ਹਿਰ ਦੇ ਖ਼ਾਮੋਸ਼ ਨੇ ਸਭ , ਰਹਿਨੁਮਾ ਚੁੱਪ ਨੇ,
ਪਿਆਲੀ ਜ਼ਹਿਰ ਦੀ ਹਰ ਮੋੜ ‘ਤੇ ਸੁਕਰਾਤ ਪੁੱਛਦੀ ਹੈ।ਜਗਵਿੰਦਰ ਜੋਧਾ
ਅੱਖੀਆਂ ਸਾਹਵੇਂ ਨਾ ਮੁੜ ਮੁੜ ਰਾਂਗਲੀ ਸੂਰਤ ਲਿਆ
ਮੁੜ ਮੁੜ ਕੇ ਉਸਦੀ ਮੁਹੱਬਤ ਉਸਦਾ ਨਾਂ ਨਾ ਯਾਦ ਕਰਗੁਰਦਿਆਲ ਰੌਸ਼ਨ
ਮਨ-ਮਦਿਰਾ ਦੇ ਜਾਮ ਪਿਆਲੇ,
ਰਹਿੰਦੇ ਊਣੇ-ਊਣੇ ਪਰ,
ਆਬਸ਼ਾਰ ਬਣ ਨੈਣੋਂ ਡਿੱਗਦੇ,
ਜਦ ਤੂੰ ਭਰਦਾ ਬਾਹਵਾਂ ਵਿਚ।ਬਲਵੰਤ ਚਿਰਾਗ
ਘਰ ਦੇ ਵਿਚ ਵੀ ਹਾਜ਼ਰ ਰਹਿਣਾ ਪੌਣਾਂ ਵਿਚ ਵੀ ਘੁਲ ਉਡਣਾ
ਜਿੱਦਾਂ ਫੁੱਲ ਵਿਚ ਖੁਸ਼ਬੂ ਵਸੇ ਘਰ ਵਿਚ ਏਦਾਂ ਵਾਸ ਕਰੀਂਸੁਲੱਖਣ ਸਰਹੱਦੀ
ਬੁਝੇ ਦੀਵੇ, ਝੜੇ ਪੱਤੇ ਤੇ ਤਿੜਕੇ ਆਇਨੇ ਦੱਸਣ,
ਹਵਾ ਕਿੰਨੀ ਤੁਹਾਡੇ ਸ਼ਹਿਰ ਦੀ ਮਗਰੂਰ ਹੈ ਅੱਜਕੱਲ੍ਹ।ਜਗਸੀਰ ਵਿਯੋਗੀ
ਸੱਜਣ ਤਾਂ ਦਰਿਆਵਾਂ ਵਰਗੇ ਹੁੰਦੇ ਨੇ।
ਆਉਂਦੇ ਜਾਂਦੇ ਸਾਹਵਾਂ ਵਰਗੇ ਹੁੰਦੇ ਨੇ।ਰਾਵੀ ਕਿਰਨ
ਕਿਹੜਾ ਧੀਰ ਬੰਨ੍ਹਾਵੇ ਕਣਕਾਂ ਨੂੰ ਸਹਿਮ ਬੜੇ,
ਚੋਰ-ਲੁਟੇਰੇ ਨਿੱਤ ਵੇਖਣ ਜਦ ਚਾਰ-ਚੁਫੇਰੇ।ਤਰਲੋਚਨ ਮੀਰ
ਮੇਰੇ ਲਫ਼ਜ਼ਾਂ ਵਿੱਚ ਜੇਕਰ ਜਾਨ ਬਹੁਤ ਹੈ।
ਇਸੇ ਲਈ ਤਾਂ ਸ਼ਹਿਰ ਪ੍ਰੇਸ਼ਾਨ ਬਹੁਤ ਹੈ।ਤਰਸਪਾਲ ਕੌਰ (ਪ੍ਰੋ.).
ਜ਼ਿੰਦਗੀ ਹੀ ਬੇਸੁਰੀ ਜੋ ਲੋਕ ਜਿਊਂਦੇ ਨੇ ਹਮੇਸ਼,
ਫਿਰ ਸਮਝ ਆਵੇ ਕਿਵੇਂ ਇਹ ਸ਼ਾਇਰੀ ਦਾ ਕਾਫ਼ੀਆ।ਭੁਪਿੰਦਰ ਸੰਧੂ