ਉਹ ਮੰਦਰ ਚ ਉਤਰੇ ਹਰਦੁਆਰ ਵਾਲੇ ਜੋਤਸ਼ੀ ਤੋਂ ਪੁੱਛ ਲੈਣ ਗਈ ਕਿਉਂਕਿ ਕਈ ਦਿਨਾਂ ਤੋਂ ਉਸ ਦੇ ਪਤੀ ਦੇਵ ਨੂੰ ‘ਕੁੱਝ’ ਬਣਿਆ ਨਹੀਂ ਸੀ ਭਾਵ ਦਫਤਰ `ਚ ਕੋਈ ਚੰਗੀ ਅਸਾਮੀ ਨਹੀਂ ਸੀ ਫਸੀ। ਜੋਤਸ਼ੀ ਨੇ ਪੁੱਛ ਵੀ ਦਿੱਤੀ ਤੇ ਹੱਥ ਵੀ ਦੇਖਿਆ। ਆਦਤ ਅਨੁਸਾਰ ਘਰ ਵੀ ਪੂਰਾ ਕਰ ਦਿੱਤਾ। ਉਸ ’ਚੋਂ ਆਉਂਦੀਆਂ ਅਮੀਰੀ ਲਪਟਾਂ ਸੁੰਘ ਕੇ ਲਟਬੌਰਾ ਹੋਇਆ ਜੋਤਸ਼ੀ ਚਾਹੁੰਦਾ ਹੋਇਆ ਵੀ ਆਪਣੇ ਸਟੈਂਡਰਡ ਰੇਟ …
Kahaniyan
Read Best Punjabi Kahanian, Motivational kahanian, Baal Kahanian, Punjabi Love Stories, Emotional Punjabi Stories, Punjabi short and long stories, Religious Stories by Famous Punjabi writers daily online.
-
-
ਦੋ ਦੋਸਤ ਕਈ ਸਾਲਾਂ ਬਾਅਦ ਇਕ ਦੂਜੇ ਨੂੰ ਮਿਲੇ ਸਨ। ਕਾਲਜ ਵੇਲੇ ਦੀ ਦੋਸਤੀ ਨੂੰ ਸਮੇਂ ਤੇ ਹਾਲਾਤ ਨੇ ਜਿਵੇਂ ਕੁਝ ਕਰ ਦਿੱਤਾ ਹੋਵੇ। ਕੋਈ ਗੱਲ ਈ ਨਹੀਂ ਸੀ ਤੁਰਦੀ। ਸਾਹਮਣੇ ਮੇਜ ਤੇ ਪਈ ਬੋਤਲ ‘ਚ ਸ਼ਰਾਬ ਜਿਵੇਂ ਜਿਵੇਂ ਘਟਣ ਲੱਗੀ ਉਹਨਾਂ ਦੀਆਂ ਗੱਲਾਂ ਤੁਰਨ ਲੱਗੀਆਂ। ਇਕ ਦੋਸਤ ਨੇ ਦੂਜੇ ਨੂੰ ਪੁੱਛਿਆ, ਅੱਛਾ ਯਾਰ ਇਕ ਗੱਲ ਤਾਂ ਦੱਸ। ਆਹ ਸਿੱਖੀ ਬਾਣਾ ਕਦੋਂ ਤੋਂ ਪਹਿਨਣਾ ਸ਼ੁਰੂ …
-
ਮਾਸਟਰ ਧੀਰ ਨੇ ਬੱਚਿਆਂ ਨੂੰ ਸੱਚ ਬੋਲਣ, ਹੇਰਾਫੇਰੀ ਨਾ ਕਰਨ ਤੇ ਇਮਾਨਦਾਰ ਬਣ ਕੇ ਰਹਿਣ ਦੀ ਨਸੀਹਤ ਕੀਤੀ। ਅੱਠਾਂ ਸਾਲਾਂ ਦੀ ਪੰਮੀ ਨੇ ਆਪਣੇ ਮਾਸਟਰ ਦੀਆਂ ਗੱਲਾਂ ਧਿਆਨ ਨਾਲ ਸੁਣੀਆਂ ਅਤੇ ਸਦਾ ਸੱਚ ਬੋਲਣ ਤੇ ਇਮਾਨਦਾਰ ਬਣ ਕੇ ਰਹਿਣ ਦਾ ਪ੍ਰਣ ਕਰ ਲਿਆ। ਉਸੇ ਦਿਨ ਮਾਸਟਰ ਧੀਰ ਨੇ ਪੰਮੀ ਨੂੰ ਡਾਕਖਾਨੇ ਤੋਂ ਲਿਫਾਫੇ ਲਿਆਉਣ ਲਈ ਪੰਜਾਹ ਪੈਸੇ ਦਿੱਤੇ। ਉਹ ਪੋਸਟ ਮਸਟਰ ਕੋਲ ਗਿਆ, ਉਸ ਨੇ …
-
ਹਮੇਸ਼ਾ ਉਦਾਸ ਰਹਿਣ ਵਾਲੇ ਉਸ ਦੇ ਚਿਹਰੇ ਤੇ ਅੱਜ ਖੁਸ਼ੀ ਦੀ ਇੱਕ ਲਕੀਰ ਖਿੱਚੀ ਹੋਈ ਹੈ। ਉਸ ਦੀਆਂ ਸਾਹਿਤਕ ਪ੍ਰਾਪਤੀਆਂ ਦੇ ਫਲਸਰੂਪ ਵਾਇਸ ਚਾਂਸਲਰ ਨੇ ਅੱਜ ਉਸ ਨੂੰ ਅਭਿਨੰਦਨ ਪੱਤਰ ਭੇਂਟ ਕਰਨਾ ਹੈ। ਇੱਕ ਕਲਰਕ ਦੀ ਐਨੀ ਇੱਜ਼ਤ! ਕਾਲਜ ਦਾ ਐਡੀਟੋਰੀਅਮ ਖਚਾਖਚ ਭਰਿਆ ਹੋਇਆ ਹੈ। ਵਾਇਸ ਚਾਂਸਲਰ ਨੇ ਜਦੋਂ ਫੁੱਲਾਂ ਦਾ ਹਾਰ ਉਸਨੂੰ ਪਹਿਨਾਇਆ ਤਾਂ ਸਾਰਾ ਹਾਲ ਤਾੜੀਆਂ ਦੀ ਗੜਗੜਾਹਟ ਨਾਲ ਗੂੰਜ ਉੱਠਿਆ। ਗੁਨਗੁਨਾਉਂਦੇ ਹੋਏ …
-
ਅੱਧੀ ਰਾਤ ਨਾਲ ਜਦੋਂ ਕੁਕੜ ਨੇ ਬਾਂਗ ਦਿੱਤੀ, ਤਾਂ ਉਸ ਦੇ ਕੋਲ ਬੈਠੀ ਕੁਕੜੀ, ਜਿਸ ਨੂੰ ਮਾਲਕ ਨੇ ਅਜੇ ਕੱਲ ਹੀ ਖੀਦਿਆ ਸੀ, ਨੇ ਕੁਕੜ ਨੂੰ ਇਸ ਵੇਲੇ ਬਾਂਗ ਦੇਣ ਦਾ ਕਾਰਨ ਪੁੱਛਿਆ। ਕੁੱਕੜ ਨੇ ਕਿਹਾ, ਦਰਅਸਲ ਰੋਜ਼ ਐਸ ਵੇਲੇ ਇਕ ਬਿੱਲਾ ਉਹਨੂੰ ਖਾਣ ਆਉਂਦਾ ਹੈ। ਪਰ ਇਸ ਨਾਲ ਬਾਂਗ ਦਾ ਕੀ ਸਬੰਧ? ਕੁਕੜੀ ਨੇ ਉਤਸੁਕਤਾ ਨਾਲ ਪੁੱਛਿਆ। ਤਾਂ ਕਿ ਉਸ ਨੂੰ ਪਤਾ ਲੱਗ ਜਾਏ, …
-
ਬੁੱਢਾ ਬਾਪੂ ਬਾਹਰ ਡਿਓੜੀ ਵਿਚ ਖੰਘ ਰਿਹਾ ਸੀ। ਖੰਘ ਉਹਨੂੰ ਬਹੁਤ ਦਿਨਾਂ ਤੋਂ ਆ ਰਹੀ ਸੀ, ਪਰ ਦਵਾਈ ਲਈ ਪੈਸੇ ਨਹੀਂ ਸਨ। ਅੰਦਰ ਕੋਠੜੀ ਵਿਚ ਬੁੱਢੇ ਦੀ ਛੋਟੀ ਨੂੰਹ ਜੰਮਣ ਪੀੜਾ ਨਾਲ ਤੜਫ ਰਹੀ ਸੀ। ਵੱਡੀ ਨੂੰਹ ਦਾ ਚੇਹਰਾ ਉੱਤਰਿਆ ਹੋਇਆ ਸੀ। ਜਦੋਂ ਦਾ ਉਹਦਾ ਪਤੀ ਮਰਿਆ ਸੀ ਘਰ ਵਿਚ ਕਮਾਉਣ ਵਾਲਾ ਇਕਲਾ ਉਹਦਾ ਦਿਉਰ ਸੀ ਤੇ ਬਾਕੀ ਸਭ ਖਾਣ ਵਾਲੇ ਸਨ। ਘਰ ਵਿਚ ਸਵੇਰ …
-
ਰਾਹ ਜਾਂਦੇ ਨਿਰਾਸ਼ ਰਾਹੀ ਨੇ ਸੜਕ ਨੂੰ ਕਿਹਾ, ਤੂੰ ਵੀ ਕਿੰਨੀ ਬੇਦਰਦ ਹੈਂ, ਆਪਣੇ ਰਾਹੀਆਂ ਨੂੰ ਚੰਗਾ ਰਾਹ ਵੀ ਨਹੀਂ ਦਿੰਦੀ। ਹਾਂ ਮੈਂ ਕੀ ਕਰਾਂ ਮੈਂ ਮਜ਼ਬੂਰ ਹਾਂ, ਉਹ ਚੀਫ ਇੰਜੀਨੀਅਰ ਦੀ ਮਿਸਿਜ਼ ਦੇ ਗਲ ਵਿਚ ਜਿਹੜਾ ਪੰਜਾਹ ਹਜ਼ਾਰ ਦਾ ਨੈਕਲਸ ਹੈ, ਉਹ ਮੇਰੇ ਹਿੱਸੇ ਵਿੱਚੋਂ ਹੀ ਤਾਂ ਹੈ। ਉਹ ਮਨਿਸਟਰ ਦੇ ਪੁੱਤ ਕੋਲ ਜਿਹੜੀ ਇੰਪਰੋਟਿਡ ਕਾਰ ਹੈ, ਉਹ ਮੇਰੇ ਹਿੱਸੇ ਵਿੱਚੋਂ ਹੀ ਤਾਂ ਹੈ …
-
ਮੇਰਾ ਇਹ ਦੋਸਤ ਵੀ ਸਾਹਿਤਕ ਮੱਸ ਰੱਖਦਾ ਹੈ। ਮੇਰੇ ਨਾਲ ਮੁਲਾਕਾਤ ਕਰਾਉਂਦਿਆਂ, ਉਸ ਆਖਿਆ। “ਅੱਜ ਕੱਲ ਫਿਰ ਕੀ ਕਰ ਰਹੇ ਹੋ?” ਆਪਣਾ ਸੱਜਾ ਹੱਥ ਉਹਦੇ ਵਲ ਵਧਾਉਂਦਿਆਂ, ਮੈਂ ਪੁੱਛਿਆ। | ਕੁਝ ਲੰਮੀਆਂ ਕਹਾਣੀਆਂ ਲਿਖੀਆਂ ਹਨ। ਇਕ ਨਾਟਕ ਵੀ ਸ਼ੁਰੂ ਕਰ ਰੱਖਿਆ ਹੈ। ਉਂਜ ਹੁਣ ਤਾਂ ਸੇਖੋਂ ਦੀਆਂ ਕਹਾਣੀਆਂ, ਅਨੁਵਾਦ ਕਰ ਰਿਹਾ ਹਾਂ। ਪਰ ਬਾਅਦ ਵਿਚ ਨਾਵਲ ਵੀ ਲਿਖਾਂਗਾ। ਬੜੇ ਮੋਹ ਨਾਲ ਮੇਰਾ ਹੱਥ ਘੁੱਟਦਿਆਂ ਉਸ …
-
ਜਦ ਦਾ ਉਸਨੂੰ ਰਸਾਲਾ ਮਿਲਿਆ ਸੀ, ਉਦੋਂ ਤੋਂ ਹੀ ਉਹ ਉਸਦੇ ਮੁਖ ਚਿੱਤਰ ਨੂੰ ਦੇ ਖਦਾ ਰਿਹਾ ਸੀ। ਕਿੰਨਾ ਸੋਹਣਾ ਚਿਤਰ ਹੈ, ਉਸ ਸੋਚਿਆ ਤੇ ਉਹਦੀ ਨਿਗਾਹ ਆਪਣੇ ਕਮਰੇ ਦੀ ਖਾਲੀ ਦੀਵਾਰ ਤੇ ਚਲੀ ਗਈ। ਉਸਨੂੰ ਇਕ ਸੋਹਣੇ ਜਿਹੇ ਫਰੇਮ ਵਿਚ ਜੜਿਆ ਚਿੱਤਰ ਦੀਵਾਰ ਤੇ ਲਟਕਦਾ ਪ੍ਰਤੀਤ ਹੋਇਆ। ਤੇ ਕਮਰਾ ਸੋਹਣਾ-2 ਲੱਗਣ ਲੱਗ ਪਿਆ। ਫੇਰ ਉਸਦਾ ਹੱਥ ਆਪਣੀ ਜੇਬ ਵਿਚ ਚਲਿਆ ਗਿਆ। ਸਿਰਫ ਢਾਈ ਰੁਪਏ …
-
26 ਜਨਵਰੀ ਦੀ ਸੁਹਾਣੀ ਸਵੇਰ ਸੀ। ਕਾਲਜੋਂ ਛੁੱਟੀ ਹੋਣ ਕਾਰਨ ਮੈਂ ਕਾਫੀ ਦਿਨ ਚੜ੍ਹੇ ਤੱਕ ਵੀ ਰਜਾਈ ਦਾ ਨਿੱਘ ਮਾਣ ਰਹੀ ਸੀ। ਕੋਲ ਪਏ ਰੇਡੀਓ ਤੇ ਦੇਸ਼ ਪਿਆਰ ਦੇ ਗੀਤ ਚੱਲ ਰਹੇ ਸਨ। ਮੈਂ ਵੀ ਇਸੇ ਖੁਮਾਰ ਵਿਚ ਹੁਣੇ ਆ ਚੁੱਕੇ ਇਕ ਨੇਤਾ ਦੇ ਭਾਸ਼ਣ ਬਾਰੇ ਸੋਚ ਰਹੀ ਸੀ। ਸੱਚ ਮੁੱਚ ਹੀ ਕਿੰਨੀ ਤਰੱਕੀ ਕੀਤੀ ਹੈ ਮੇਰੇ ਦੇਸ਼ ਨੇ, ਅੱਜ ਦਾ ਦਿਨ ਹਰ ਭਾਰਤਵਾਸੀ ਲਈ …
-
ਨਿੱਤ ਦੀ ਵਧਦੀ ਮਹਿੰਗਾਈ ਨੇ ਕਾਮਿਆਂ ਦਾ ਲੱਕ ਤੋੜ ਦਿੱਤਾ। ਦੋ ਵੇਲੇ ਦੀ ਰੋਟੀ ਵੀ . ਕਈ ਵਾਰੀ ਨਾ ਜੁੜਦੀ। ਪਾਣੀ ਗਲ ਤਕ ਆ ਗਿਆ ਪਰ ਉਨਾਂ ਦੀ ਸੁਣਵਾਈ ਕੋਈ ਨਾ ਹੋਈ।ਇਸ ਵਾਰੀ ਯੂਨੀਅਨ ਨੇ ਤਕੜੇ ਹੋ ਕੇ ਇਸ ਮਸਲੇ ਨੂੰ ਹੱਥ ਪਾਇਆ ਤੇ ਕਈ ਵਾਰੀ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਪਰ ਪ੍ਰਬੰਧਕਾਂ ਵੱਲੋਂ ਫੋਕੀ ਹਮਦਰਦੀ ਤੋਂ ਬਿਨਾਂ ਕੁਝ ਨਾ ਮਿਲਿਆ ਤੇ ਆਖਿਰ ਹੜਤਾਲ ਹੋ ਗਈ। …
-
ਮਾਲ ਤੇ ਘੁੰਮ ਰਿਹਾ ਸਾਂ, ਅਚਾਨਕ ਹੀ ਨਜ਼ਰ ਬੂਟਾਂ ਤੇ ਪਈ। ਸੱਜੇ ਪੈਰ ਵਾਲਾ ਤੱਸਮਾ ਦਮ ਤੋੜ ਰਿਹਾ ਸੀ। ਉਥੇ ਹੀ ਇਕ ਮੋਚੀ ਦਿਸ ਪਿਆ। ਪੰਝੀ ਪੈਸੇ ਦੇ ਕੇ ਨਵੇਂ ਤਸਮੇ ਲਏ, ਪੁਰਾਣੇ ਤਸਮੇ ਉਥੇ ਹੀ ਸੁੱਟ ਦਿੱਤੇ। ਸੜਕ ਦੇ ਕਿਨਾਰੇ ਇਕ ਮੜੀਅਲ ਜਿਹਾ ਆਦਮੀ ਬੈਠਾ ਸੀ। ਮੇਰੇ ਵੱਲੋਂ ਸੁੱਟੇ ਗਏ ਤਸਮੇ ਉਸ ਨੇ ਚੁਕ ਕੇ ਆਪਣੇ ਬਿਨ-ਤਸਮਿਆਂ ਦੇ ਬੂਟਾਂ ਵਿਚ ਪਾ ਲਏ। ਮੈਨੂੰ ਬਹੁਤ …