“ਸੱਚ ਬੋਲਣਾ ਇਕ ਮਨੁੱਖੀ ਗੁਣ ਹੈ, ਬੱਚਿਓ! ਇਸ ਲਈ ਸਾਨੂੰ ਸਾਰਿਆਂ ਨੂੰ ਸੱਚ ਬੋਲਣਾ ਚਾਹੀਦਾ ਹੈ। ਮਾਸਟਰ ਜੀ ਬੱਚਿਆਂ ਨੂੰ ਸਿੱਖਿਆ ਦੇ ਰਹੇ ਹਨ। ਇੰਨੇ ਨੂੰ ਸਕੂਲ ਦੇ ਮੈਦਾਨ ਵਿਚ ਜੀਪ ਆ ਕੇ ਰੁਕੀ। ਜੀਪ ਦੇਖ ਮਾਸਟਰ ਜੀ ਇਕਦਮ ਬੋਲੇ “ਓਏ! ਡੀ.ਓ. ਸਾਹਿਬ ਆਏ ਨੇ, ਜੇ ਥੋਡੇ ਤੋਂ ਕਿਸੇ ਨੂੰ ਗਾਈਡਾਂ ਬਾਰੇ ਪੁੱਛਿਆ ਤਾਂ ਤੁਸੀਂ ਕਹਿਓ ਕਿ ਇਹ ਤਾਂ ਅਸੀਂ ਆਪਣੀ ਮਰਜੀ ਨਾਲ ਲਈਆਂ ਨੇ …
Kahaniyan
Read Best Punjabi Kahanian, Motivational kahanian, Baal Kahanian, Punjabi Love Stories, Emotional Punjabi Stories, Punjabi short and long stories, Religious Stories by Famous Punjabi writers daily online.
-
-
ਨਖਲਿਸਤਾਨ ਦੀ ਸੰਸਦ ਦਾ ਸਮਾਗਮ ਚਲ ਰਿਹਾ ਸੀ। ਅੱਜ ਦੇਸ਼ ਦੇ ਚਾਚਾ ਦੇ ਜਨਮ ਦਿਨ ਵੀ ਸਮਾਗਮ ਬਲਾਉਣਾ ਪਿਆ ਸੀ। ਕਾਨੂੰਨ ਬਹੁਤ ਸਾਰੇ ਵਿਚਾਰ ਅਧੀਨ ਪਏ ਸਨ। ਵਕਤ ਬੜਾ ਘੱਟ ਸੀ। ਵਕਤ ਨਾ ਮਿਲਣ ਕਰਕੇ ਦੋ ਵਿਰੋਧੀ ਪਾਰਟੀਆਂ ਦੇ ਵਿਧਾਇਕ ਸਦਨ ਵਿੱਚੋਂ ਵਾਕ ਆਊਟ ਕਰ ਗਏ ਸਨ। ਬਕਵਾਸ? ਆਨਰੇਬਲ ਮੈਂਬਰਜ਼, ਰਾਜ ਮੰਤਰੀ ਨੇ ਬਕਵਾਸ ਦਾ ਸ਼ਬਦ ਵਰਤਿਆ ਏ। ਹੈ, ਬਕਵਾਸ ਦਾ ਸ਼ਬਦ ਵਰਤਿਆ ਏ? ਸਾਨੂੰ …
-
ਉਏ ਮੀਤਿਆ ਉਸ ਫੱਟੇ ਤੇ ਕੀ ਲਿਖਿਆ ਸੜਕ ਵਾਲੇ ਖੇਤ? ਬੰਤੇ ਨੇ ਅੱਠਵੀਂ ’ਚ ਪੜ੍ਹਦੇ ਆਪਣੇ ਮੀਤੇ ਨੂੰ ਚਾਅ ਨਾਲ ਪੁੱਛਿਆ। ਉਹ ਤਾਂ ਬਾਪੂ ਸਰਕਾਰ ਦਾ ਲਿਖਿਆ ਬਈ ਹਰ ਗੈਰ ਕਾਨੂੰਨੀ ਘਟਨਾ ਦੀ ਰਿਪੋਰਟ ਪੁਲੀਸ ਕੋਲ ਦਰਜ਼ ਕਰਾ ਕੇ ਚੰਗੇ ਨਾਗਰਿਕ ਦਾ ਫਰਜ ਪਾਲੋ। ਪੁਲੀਸ ਦੀ ਮਦਦ ਕਰੋ। ਪੁਲੀਸ ਤੁਹਾਡੀ ਆਪਣੀ ਹੈ। ਖੇਤ ਮੱਥੇ ਸੜਕ ਦੇ ਬੋਰਡ ਤੋਂ ਪੜਿਆ ਸੰਦੇਸ਼ ਮੀਤੇ ਨੇ ਅਨਪੜ੍ਹ ਬਾਪ ਨੂੰ …
-
ਮੈਂ ਸੁਣਿਐਂ, ਕਿ ਇੰਗਲੈਂਡ ਵਿਚ ਲੋਕ ਖਾਣ-ਪੀਣ ਦੇ ਮਾਮਲੇ ਵਿਚ ਬਰੈੱਡ, ਬਿਸਕੁਟ, ਕੇਕ, ਮੱਖਣ ਆਦਿ ‘ਤੇ ਜ਼ਿਆਦਾ ਨਿਰਭਰ ਕਰਦੇ। ਹਾਂ, ਤੁਹਾਡੀ ਇਹ ਗੱਲ ਕਿਸੇ ਹੱਦ ਤੱਕ ਸਹੀ ਹੈ। ‘‘ਯਾਰ, ਜੇ ਸਾਡੀ ਇਹ ਬੇਕਰੀ ਉਥੇ ਹੋਵੇ ਤਾਂ, ਵਿਕਰੀ ਖੂਬ ਹੋਵੇ। ਫਿਰ ਤਾਂ।” ਜੇ ਤੁਹਾਡੀ ਉਥੇ ਕੋਈ ਬੇਕਰੀ ਹੋਵੇ, ਤਾਂ ਜੁਰਮਾਨੇ ਵੀ ਤੁਹਾਨੂੰ ਬਾਕੀ ਬੇਕਰੀਆਂ ਵਾਲਿਆਂ ਨਾਲੋਂ ਜਿਆਦਾ ਹੋਣ। “ਕਿਉਂ?” ‘ਤੁਸੀਂ ਸਫ਼ਾਈ ਵਲ ਤਾਂ ਕੋਈ ਧਿਆਨ ਨਹੀਂ …
-
ਕਣਕ ਵੱਲ ਦੇਖ ਸਾਰਾ ਪਰਿਵਾਰ ਵੀ ਖੁਸ਼ ਸੀ। ਰੂਹ ਖੁਸ਼ ਹੋ ਜਾਂਦੀ ਸੀ ਝੂਮਦੀ ਹੋਈ ਫਸਲ ਵਲ ਦੇਖ। ਇਸ ਫ਼ਸਲ ‘ਤੇ ਉਸਨੇ ਘਰ ਦੇ ਸਾਰੇ ਜੀਆਂ ਨੂੰ ਉਹਨਾਂ ਦੀ ਮਨ-ਮਰਜ਼ੀ ਦੇ ਕੱਪੜੇ ਲੈ ਦੇਣ ਦਾ ਲਾਰਾ ਲਾਇਆ ਹੋਇਆ ਸੀ। ਸਾਰੇ ਪਰਿਵਾਰ ਨੇ ਚਾਈਂ ਚਾਈਂ ਵਾਢੀ ਕੀਤੀ, ਗਹਾਈ ਕੀਤੀ ਤੇ ਦਾਣੇ ਕੱਢੇ। ਪਰ ਖਾਦ ਤੇ ਦੁਆਈਆਂ ਦੇ ਦਾਣੇ ਕੱਟ ਕਟਾ, ਹੱਟੀਆਂ ਦੇ ਉਧਾਰ ਦਾ ਹਿਸਾਬ ਲਾ …
-
ਘੰਟੇ ਤੋਂ ਰੋਦੀ ਬੱਚੀ ਨੂੰ ਚੁੱਪ ਕਰਾਉਣ ਲਈ ਮਾਂ ਨੇ ਦੋ ਦਾ ਨੋਟ ਦਿੱਤਾ। ਬੱਚੀ ਦਹਿਲੀਜ਼ਾਂ `ਚ ਖੜੋ ਕੇ ਕੁਲਫੀ ਵਾਲੇ ਦਾ ਇੰਤਜ਼ਾਰ ਕਰਨ ਲੱਗੀ। ਕੋਲ ਖੜੇ ਟੈਂਪੂ ਵਿੱਚੋਂ ਦੋ ਬੱਚੇ ਉਤਰੇ, ਨੋਟ ਖੋਹਿਆ ਅਤੇ ਮੁੜ ਟੈਂਪੂ ਵਿਚ ਚੜ੍ਹ ਕੇ ਖਿੜ ਖਿੜ ਹੱਸਣ ਲੱਗੇ। ਅਤਿਵਾਦੀ ਅਤਿਵਾਦੀ ਆਖਦੀ ਡਰੀ ਹਿਮੀ ਬੱਚੀ ਮੁੜ ਧਾਹਾਂ ਮਾਰਨ ਲੱਗੀ।
-
ਸਖਤ ਪਹਿਰੇ ਹੇਠ ਰਹਿ-ਰਹਿ ਕੇ ਉਹ ਅੱਕ ਗਿਆ ਸੀ, ਉਹ ਦੁਖੀ ਹੋ ਕੇ ਕਹਿ ਉੱਠਦਾ- ਹੇ! ਸੱਚੇ ਪਾਤਸ਼ਾਹਾ ਕਿਸੇ ਨੂੰ ਪੁਲੀਸ ਅਫਸਰ ਦੀ ਉਲਾਦ ਨਾ ਬਣਾਈਂ, ਗਰੀਬ-ਗੁਰਬੇ ਦੀ ਭਵੇਂ ਬਣਾ ਦਈਂ। ਦੂਰ ਪਰੇ ਕੱਚੇ ਕੋਠੇ ਵਿਚ ਟੁੱਟੀ ਮੰਜੀ ਉਤੇ ਬੈਠਾ ਬਜ਼ੁਰਗ ਅਰਦਾਸ ਕਰਦਾ ਹੇ! ਸੱਚੇ ਪਾਹਾ ਕਿਸੇ ਨੂੰ ਐਹੋ ਜਹੀ ਨਰਕ ਵਾਲੀ ਜ਼ਿੰਦਗੀ ਨਾ ਦਈਂ।
-
ਲੋਕਾਂ ਤੋਂ ਰਾਜ ਸੱਤਾ ਲੈ ਕੇ ਉਹਨਾਂ ਦਾ ਪ੍ਰਤੀਨਿਧ ਕਿਧਰੇ ਗੁਆਚ ਈ ਗਿਆ। ਲੋਕ ਦੀਵਾ ਲੈ ਕੇ ਉਹਨੂੰ ਟੋਲਦੇ ਰਹਿੰਦੇ ਪਤਾ ਨਹੀਂ ਉਹ ਕਿਹੜੇ ਦੇਸੀਂ ਉਡਾਰੀ ਮਾਰ ਗਿਆ, ਲਭਦਾ ਈ ਕਿਤੇ ਨਾ। ਮੀਂਹ ਵੀ ਵਰੇ, ਹੜ੍ਹ ਵੀ ਆਏ, ਗੜੇ ਵੀ ਪਏ। ਲੋਕੀਂ ਔਖੇ ਵੀ ਰਹੇ, ਸੌਖੇ ਵੀ ਰਹੇ, ਪਰ ਕਿਸੇ ਗਮੀ ਜਾਂ ਖ਼ੁਸ਼ੀ ਵੇਲੇ ਉਹਨਾਂ ਦੇ ਪ੍ਰਤੀਨਿਧ ਨੇ ਸਾਂਝ ਨ ਪਾਈ। ਮੁੱਦਤਾਂ ਪਿੱਛੋਂ ਇੱਕ ਮੰਤਰੀ …
-
ਇਸ ਹਫਤੇ ’ਚ ਹੋਈ ਇਹ ਦੂਸਰੀ ਵਾਰਦਾਤ ਸੀ। ਪਹਿਲੀ ਵਿਚ ਇਕ ਨੇਤਾ ਦਹਿਸ਼ਤਗਰਦਾਂ ਦੀਆਂ ਗੋਲੀਆਂ ਦਾ ਸ਼ਿਕਾਰ ਹੋਇਆ ਸੀ। ਇਸ ਵਾਰ ਦੋ ਪਰਵਾਸੀ ਮਜ਼ਦੂਰ। ਪਹਿਲੀ ਵਾਰੀ ਸ਼ਹਿਰ ਵਿਚ ਮੁਕੰਮਲ ਹੜਤਾਲ ਹੋਈ ਸੀ। ਸਕੂਲ ਬਜ਼ਾਰ ਸਭ ਬੰਦ ਰਹੇ ਸਨ। ਇਸ ਵਾਰ ਲੋਕ ਇਕ-ਮਤ ਨਹੀਂ ਸਨ। ਕੁਝ ਦੁਕਾਨਾਂ ਖੁਲੀਆਂ ਸਨ ਅਤੇ ਕੁਝ ਬੰਦ। ਕਈ ਸਕੂਲਾਂ ਦੇ ਰਿਕਸ਼ੇ ਸੜਕਾਂ ਤੇ ਘੁੰਮ ਰਹੇ ਸਨ ਅਤੇ ਕਈਆਂ ਦੇ ਗਾਇਬ ਸਨ। …
-
ਹਰ ਰੋਜ਼ ਵਾਂਗ ਉਹ ਕੁੱਤਾ, ਅੱਜ ਵੀ ਉਸ ਕੋਲੋਂ ਖਾਣ ਲਈ ਰੋਟੀ ਮੰਗ ਰਿਹਾ ਹੈ। ਪਰ ਰੋਟੀ ਹੁੰਦਿਆਂ ਵੀ ਉਸ ਨੂੰ ਦੁਰਕਾਰ ਦਿੱਤਾ ਗਿਆ, ਹਰ ਰੋਜ਼ ਵਾਂਗ ਹੀ। ਤੇ ਫਿਰ ਇੰਨੇ ਮੀਂਹ ਪਏ ਕਿ ਨਹਿਰਾਂ ਦੇ ਪਾਣੀਆਂ ’ਚ ਉਛਾਲਾ ਆ ਗਿਆ। ਤੇ ਪਾਣੀ “ਹੜ੍ਹ ਬਣ ਕੇ ਹੋਰਨਾਂ ਘਰਾਂ ਵਾਂਗਰ ਉਸ ਦਾ ਵੀ ਸਭ ਕੁਝ ਰੋੜ ਕੇ ਲੈ ਗਿਆ। ਉਹ ਕਈ ਦਿਨਾਂ ਦਾ ਭੁੱਖਾ ਉੱਚੀ ਜਗ੍ਹਾ …
-
ਜਾਲੰਧਰ ਦੇ ਹੈੱਡ ਆਫਿਸ ’ਚੋਂ ਬਦਲ ਕੇ ਆਈ ਉਹ ਨਵੀਂ ਕੁੜੀ ਅਜੰਤਾ ਦੀ ਮੂਰਤ ਤੋਂ ਘੱਟ ਨਹੀਂ ਸੀ। ਗੋਰੀ ਚਿੱਟੀ, ਤਿੱਖੇ ਨੈਣ ਨਕਸ਼, ਪਤਲੇ ਬੁੱਲ, ਗੋਲ ਠੋਡੀ ਤੇ ਬਿੱਲੀਆਂ ਅੱਖਾਂ ਵਾਲੀ ਉਸ ਕੁੜੀ ਦੇ ਅੰਗ ਅੰਗ `ਚ ਇਕ ਅਜੀਬ ਕਿਸਮ ਦੀ ਖਿੱਚ ਸੀ। ਅਕਸਰ ਮੇਰੇ ਕੋਲੋਂ ਮੇਰੇ ਮਾਂ ਪਿਉ, ਭੈਣ ਭਰਾਵਾਂ ਤੇ ਘਰ ਬਾਰ ਵਾਰੇ ਪੁੱਛਦੀ ਰਹਿੰਦੀ ਹੈ ਪਰ ਮੈਂ ਹੀ ਉਸਨੂੰ ਆਪਣਾ ਦਿਲ ਖੋਲ੍ਹ …
-
ਪੱਖੀ- ਤੁਸੀਂ ਮੈਨੂੰ ਕਿਉਂ ਵੱਢ ਰਹੇ ਹੋ? ਮੈਂ ਭਾਵੇਂ ਸੁੱਕ ਗਿਆ ਹਾਂ ਪਰ ਬਸੰਤ ’ਚ ਫੇ ਰ ਹਰਾ ਹੋ ਸਕਦਾ ਹਾਂ ਪ੍ਰਤੀ-ਪੱਖੀ-ਸੁੱਕੀ ਹੋਈ ਚੀਜ਼ ਕਦੀ ਹਰੀ ਹੁੰਦੀ ਐ- ਨਹੀਂ, ਕਦੇ ਨਹੀਂ ਪੱਖੀ- ਜੇ ਕਰ ਉਸ ਨੂੰ ਕੁੱਝ ਦੇਰ ਉਸ ਦੀ ਖੁਰਾਕ ਦਿੱਤੀ ਜਾਵੇ। ਪ੍ਰਤੀ-ਪੱਖੀ- ਇਸ ਵਿਅਕਤੀ ਵਾਦੀ ਯੁੱਗ ’ਚ ਦੂਜੇ ਨੂੰ ਖੁਰਾਕ ਦੇਣਾ ਮਨਾਂ ਹੈ। ਪੱਖੀ- ਮੈਂ ਆਪਣੇ ਆਪ ਹਰਾ ਹੋ ਜਾਵਾਗਾ ਪਰ ਤੁਸੀਂ ਮੇਰੀਆਂ …