ਸਮੁੰਦਰ ਦੇ ਕੰਢੇ ਲੋਕਾਂ ਦੀ ਇਕ ਭੀੜ ਪਈ ਹੋਈ ਸੀ। ਹਰ ਉਮਰ ਦੇ ਲੋਕ, ਹਰ ਕੌਮ ਦੇ ਲੋਕ, ਹਰ ਵੇਸ ਦੇ ਲੋਕ। ਕਈ ਲੋਕ ਬੜੀ ਤਾਂਘ ਨਾਲ ਸਮੁੰਦਰ ਦੀ ਛਾਤੀ ਨੂੰ ਉਥੋਂ ਤੱਕ ਵੇਖਦੇ ਪਏ ਸਨ ਜਿੱਥੋਂ ਤੱਕ ਉਨ੍ਹਾਂ ਦੀ ਨੀਝ ਜਾ ਸਕਦੀ ਸੀ। ਕਈਆਂ ਦੀਆਂ ਅੱਖਾਂ ਭੀੜ ਵਿਚ ਇਸ ਤਰ੍ਹਾਂ ਰੁੱਝੀਆਂ ਹੋਈਆਂ ਸਨ, ਜਿਵੇਂ ਉਨ੍ਹਾਂ ਨੂੰ ਸਮੁੰਦਰ ਨਾਲ ਕੋਈ ਵਾਸਤਾ ਨਹੀਂ ਸੀ। ਕਈ ਲੋਕ …
Kahaniyan
Read Best Punjabi Kahanian, Motivational kahanian, Baal Kahanian, Punjabi Love Stories, Emotional Punjabi Stories, Punjabi short and long stories, Religious Stories by Famous Punjabi writers daily online.
-
-
ਬੜੀ ਪੱਕੀ ਯਾਰੀ ਸੀ ਬਿੱਕਰ ਤੇ ਪਾਸ਼ੇ ਦੀ। ਤੂਤਾਂ ਆਲਾ ਸਾਰਾ ਪਿੰਡ ਹਾਮੀ ਭਰਦਾ ਸੀ ਇਹਨਾ ਦੀ ਯਾਰੀ ਦੀ। ਬਿੱਕਰ ਜਾਤ ਦਾ ਜੱਟ ਜਿਮੀਦਾਰ ਸੀ ਤੇ ਪਾਸ਼ਾ ਮਜ੍ਹਬੀ ਸਿੱਖ। ਗਵਾਂਡ ਚ ਘਰ ਹੋਣ ਕਰਕੇ ਬਚਪਨ ਵੀ ਕੱਠਿਆਂ ਦਾ ਲੰਗਿਆ। ਇਕੱਠੇ ਹੀ ਪੜਨ ਲੱਗੇ ਪਰ ਪੰਜਵੀ ਬਾਅਦ ਹੱਟ ਗਏ। ਪਾਸ਼ਾ ਆਵਦੇ ਪਿਓ ਨਾਲ ਦਿਹਾੜੀ ਦੱਪੇ ਜਾਣ ਲੱਗ ਗਿਆ ਤੇ ਬਿੱਕਰ ਹੁਣ ਖੇਤ ਬੰਨੇ ਜਾ ਵੜ ਦਾ …
-
ਗੱਲ ਕਰਦੇ ਆਂ, ਆਰਤੀ ਡੋਗਰਾ ਜੀ ਦੀ , ਜਿਸਦਾ ਕੱਦ 3 ਫੁਟ ਸੀ ਤੇ ਜਿਸ ਨੂੰ ਹਰ ਕੋਈ ਬੌਣੀ ਬੌਣੀ ਆਖ ਮਜਾਕ ਕਰਦਾ ਸੀ। ਤਾਅਨਿਆਂ ਤੋਂ ਅੱਕ ਕੇ ਇਸ ਨੇ ਆਪਣਾ ਕੱਦ ਵਧਾਉਣ ਦਾ ਮਨ ਪੱਕਾ ਕਰ ਲਿਆ। ਕਦ ਵਧਾਉਣ ਵਾਲੀਆਂ ਦਵਾਈਆਂ ਨਾਲ ਕੱਦ ਨਹੀਂ ਵਧਾਇਆ ਬਲਕਿ ਪੜ੍ਹਾਈ ਨਾਲ। ਦਿਨ ਰਾਤ ਦੀ ਮਿਹਨਤ ਰੰਗ ਲਿਆਈ ਅਤੇ ਆਰਤੀ ਡੋਗਰਾ IAS ਆਫਿਸਰ ਬਣ ਗਈ। ਹੁਣ ਅਜਮੇਰ ਦੀ …
-
ਸਾਡੇ ਘਰ ਇੱਕ ਮੁਸਲਮਾਨ ਕੰਮ ਕਰਦਾ ਸੀ ਉਹ ਵੰਡ ਵੇਲੇ ਸਾਡੇ ਪਰਿਵਾਰ ਦਾ ਹੀ ਹੋ ਕੇ ਰਹਿ ਗਿਆ ਸੀ ਜਿਸਦਾ ਨਾਮ ਜਾਲੋ ਸੀ ਪਰ ਅਸੀਂ ਨਿਆਣੇ ਓਹਨੂੰ ਤਾਊ-ਤਾਊ ਈ ਆਖਦੇ ਉਹ ਮੇਲੇ-ਮੱਸਿਆ ਦਾ ਬੜਾ ਸ਼ੌਕੀ ਸੀ ਲਿਸ਼ਕ-ਪੁਸ਼ਕ ਕੇ ਜਾਂਦਾ, ਜੁੱਤੀ ਵੀ ਓਹਦੀ ਚੀਂਕੂੰ-ਚੀਂਕੂੰ ਕਰਦੀ ਸਾਨੂੰ ਓਹਦੀ ਵਾਪਸੀ ਦਾ ਇੰਤਜ਼ਾਰ ਰਹਿੰਦਾ ਕਿਉਂਕਿ ਵਾਪਸੀ ਸਮੇਂ ਓਹਦੇ ਪਰਨੇ ਵਿੱਚ, ਰੰਗ-ਬਰੰਗੀ ਬੂੰਦੀ ਤੇ ਜਲੇਬੀਆਂ ਬੰਨ੍ਹੀਆਂ ਹੁੰਦੀਆਂ ਸਾਨੂੰ ਉਹ ਦਿਨ …
-
ਗੱਲ ਓਹਨਾ ਦਿੰਨਾ ਦੀ ਏ ਜਦੋਂ ਮੈਨੂੰ ਛੇਵਾਂ ਮਹੀਨਾ ਲੱਗਾ ਸੀ. ਇੱਕ ਦਿਨ ਅਚਾਨਕ ਇਹਨਾਂ ਦੀ ਅਸਾਮ ਬਦਲੀ ਦੇ ਆਡਰ ਆ ਗਏ.. ਮੇਰਾ ਮਜਬੂਰਨ ਵਾਪਿਸ ਪਿੰਡ ਆਉਣ ਦਾ ਪ੍ਰੋਗਰਾਮ ਬਣਾਉਣਾ ਪੈ ਗਿਆ ! ਇਹਨਾਂ ਮੇਰੀ ਟਿਕਟ ਬੁੱਕ ਕਰਵਾ ਦਿੱਤੀ ਤੇ ਆਪ ਦਿੱਲੀ ਵੱਲ ਦੀ ਗੱਡੀ ਤੇ ਚੜ ਗਏ ! ਮੇਰੀ ਰਾਤੀ ਗਿਆਰਾਂ ਕੂ ਵਜੇ ਚੱਲਣੀ ਸੀ ਅੰਬਾਲਾ ਕੈਂਟ ਟੇਸ਼ਨ ਤੇ ਇੱਕ ਚਿੱਟ ਡਾਹੜੀਏ ਕੁੱਲੀ ਮੈਨੂੰ …
-
ਕਿਸੇ ਗੱਲੋਂ ਦੋਹਾਂ ਪਿਓ ਪੁੱਤਰਾਂ ਵਿਚ ਸ਼ੁਰੂ ਹੋਈ ਬਹਿਸ ਹੁਣ ਗੰਭੀਰ ਰੂਪ ਧਾਰਨ ਕਰ ਗਈ ਮੰਜੇ ਤੇ ਬਿਮਾਰ ਪਈ ਮਾਂ ਡਿੱਗਦੀ ਢਹਿੰਦੀ ਉੱਠ ਕੇ ਬਾਹਰ ਆਈ ਤੇ ਦੋਹਾਂ ਵਿਚ ਆ ਕੇ ਖੜ ਗਈ ਪੁੱਤ ਅੱਗੇ ਹੱਥ ਜੋੜਦੀ ਹੋਈ ਉਸਨੂੰ ਚੁੱਪ ਹੋਣ ਦੇ ਵਾਸਤੇ ਪਾਉਣ ਲੱਗੀ ਪਰ ਸ਼ਰੀਕਾਂ ਦੀ ਪੁੱਠ ਤੇ ਚੜਿਆ ਪੁੱਤ ਸੀ ਕੇ ਟੱਸ ਤੋਂ ਮੱਸ ਹੋਣ ਦਾ ਨਾਮ ਨਹੀਂ ਸੀ ਲੈ ਰਿਹਾ “ਮੈਨੂੰ …
-
ਜੰਗੀਰ ਸਿੰਘ ! “ਸੁਣਾ ਕੋਈ ਰੱਬ ਦੇ ਘਰ ਦੀ”,”ਕੀ ਸੁਣਾਵਾਂ ਬਾਈ, ਕਸੂਤੀ ਜੀ ਵਾਅ ਚੱਲ ਪਈ, ਕਹਿੰਦੇ ਫੱਤੂ ਕਾ ਚਰਨਾ ਵੀ ਗੁਜ਼ਰ ਗਿਆ ਕੱਲ੍ਹ, ਹੈਅ! ਐਂ ਕੀ ਹੋ ਗਿਆ, ਤਕੜਾ ਪਿਆ ਸੀ ਅਜੇ ਤਾਂ ਯਾਰ, ਕੱਲ ਗਿਆ ਸੀ ਸੰਸਕਾਰ ‘ਤੇ, ਨੇੜੇ ਤਾਂ ਢੁਕਣ ਦਿੱਤਾ ਸਹੁਰਿਆਂ ਨੇ ਕਿਸੇ ਨੂੰ, ਲਾਰੀ ਜੀ ਵਿੱਚ ਲੈ ਕੇ ਆਏ ਸੀ, ਵਰਦੀਆਂ ਜੀਆਂ ਵਾਲਿਆਂ ਨੇ ਹੀ ਚਿਖਾ ‘ਚ ਚਿਣਿਆ ਵਿਚਾਰੇ ਨੂੰ, …
-
ਐਤਵਾਰ ਉਸਦੇ ਲਈ ਇੱਕ ਨਵਾਂ ਹੀ ਦਿਨ ਹੁੰਦਾ ਸੀ। ਆਪਣੇ ਪਿਤਾ ਦਾ ਸਕੂਟਰ ਬਾਹਰ ਗਲੀ ਵਿੱਚ ਕੱਢ ਕੇ ਧੋਣਾ, ਸਰਫ਼ ਲਾ ਲਾ ਕੇ ਮਲ-ਮਲ ਕੇ ਚਮਕਾਉਣਾ। ਸਕੂਟਰ ਸੁਕਾਉਣਾ। ਬੜੇ ਚਾਅ ਨਾਲ ਉਸਨੂੰ ਸਾਂਭਣਾ। ਆਪਣੇ ਪਿਤਾ ਦੇ ਸਕੂਟਰ ਦੀ ਖ਼ਿਦਮਤ ਉਸਦੇ ਲਈ ਬਹੁਤ ਖ਼ੁਸ਼ੀ ਵਾਲੀ ਗੱਲ ਹੁੰਦੀ ਸੀ। ਸਕੂਟਰ ਦੇ ਮੈਟ ਉੱਤੇ ਡੁੱਲ੍ਹੀ ਕੁਲਫ਼ੀ ਤੋਂ ਹੀ ਉਸਨੇ ਅੰਦਾਜ਼ਾ ਲਾ ਲੈਣਾ ਅੱਜ ਸ਼ਹਿਰ ਕੁਲਫ਼ੀ ਖਾਧੀ ਸੀ ਨਾ? …
-
ਨਿੱਕੇ ਹੁੰਦਿਆਂ ਕਈ ਗੱਲਾਂ ਤੇ ਬੜੀ ਛੇਤੀ ਡਰ ਜਾਇਆ ਕਰਦਾ ਸਾਂ ਇੱਕ ਵਾਰ ਸੌਣ ਮਹੀਨੇ ਬੜੀ ਲੰਮੀ ਝੜੀ ਲੱਗ ਗਈ ਭਾਪਾ ਜੀ ਕਿੰਨੇ ਦਿਨ ਨੌਕਰੀ ਤੇ ਨਾ ਜਾ ਸਕੇ ਇੱਕ ਦਿਨ ਓਹਨਾ ਦੀ ਬੀਜੀ ਨਾਲ ਹੁੰਦੀ ਗੱਲ ਸੁਣ ਲਈ ਆਖ ਰਹੇ ਸਨ ਇਸ ਵਾਰ ਤੇ ਇਹ ਮੀਂਹ ਜਾਨ ਕੱਢ ਕੇ ਹੀ ਸਾਹ ਲਵੇਗਾ ਉੱਤੋਂ ਝੋਨਾ ਵੀ ਪੂਰਾ ਡੁੱਬ ਗਿਆ ਕਣਕ ਵਾਲਾ ਭੜੋਲਾ ਵੀ ਪਾਣੀ ਵਿਚ …
-
ਜਦੋਂ ਛੋਟੇ ਸੀ ਤਾਂ ਇਹਨਾਂ ਪਲਾਂ ਦੀ ਅਹਿਮੀਅਤ ਹੀ ਨਹੀਂ ਸੀ ਜਾ ਇੰਝ ਕਹਿ ਲਵੋ ਪਤਾ ਹੀ ਨਹੀਂ ਸੀ ਜਿਸ ਨੂੰ ਮਾਣ ਰਹੇ ਹਾਂ ਉਹ ਫ਼ੁਰਸਤ ਦੇ ਪਲ ਹਨ ਬਹੁਤ ਕੀਮਤੀ ਹਨ ਓਦੋਂ ਇਹ ਆਮ ਜੋ ਹੁੰਦੇ ਸੀ। ਸਵੇਰੇ ਚਾਹ ਸਾਰੇ ਪਰਿਵਾਰ ਦੀ ਇੱਕੋ ਵਾਰ ਚੁੱਲ੍ਹੇ ਤੇ ਗੈਸ ਤੇ ਧਰ ਦਿੱਤੀ ਜਾਦੀ ਸੀ ਤੇ ਸਾਰਾ ਪਰਿਵਾਰ ਹੌਲ਼ੀ ਹੌਲ਼ੀ ਇਕੋ ਥਾਂ ਦਾਦੀ ਬਾਬੇ ਦੇ ਮੰਜੇ ਤੇ …
-
1973 ਤੇ ਨੇੜੇ ਤੇੜੇ ਪਾਪਾਜੀ ਮਲੋਟ ਤੋਂ ਇੱਕ ਸੋ ਪੰਜ ਰੁਪਏ ਦਾ ਊਸ਼ਾ ਕੰਪਨੀ ਦਾ ਪ੍ਰੈੱਸਰ ਕੂਕਰ ਲਿਆਏ। ਉਸ ਦੇ ਹੈਂਡਲ ਤੇ ਇੱਕ ਸਟਿਕਰ ਲੱਗਿਆ ਹੋਇਆ ਸੀ ਕਿ ਕਿਹੜੀ ਸਬਜ਼ੀ ਕਿੰਨੇ ਮਿੰਟਾਂ ਵਿੱਚ ਬਣਦੀ ਹੈ। ਓਹਨਾ ਦਿਨਾਂ ਵਿੱਚ ਪ੍ਰੈੱਸਰ ਕੂਕਰ ਦਾ ਕਿਸੇ ਨੇ ਨਾਮ ਨਹੀਂ ਸੀ ਸੁਣਿਆ। ਬਸ ਇਹੀ ਕਹਿੰਦੇ ਸਨ ਕਿ ਅਜਿਹੀ ਪਤੀਲੀ ਆਈ ਹੈ ਜਿਸ ਵਿਚ ਸਬਜ਼ੀ ਬਣਾਉਣ ਵੇਲੇ ਕੜਛੀ ਨਹੀ ਮਾਰਨੀ ਪੈਂਦੀ। …
-
ਇੱਕ ਦਿਨ ਮੈਂ ਆਪਣੇ ਇੱਕ ਦੋਸਤ ਦੇ ਘਰ ਉਸ ਨੂੰ ਮਿਲਣ ਗਿਆ, ਮੇਰਾ ਦੋਸਤ ਛੱਤ ਤੇ ਬੈਠਾ ਸੀ, ਉਸਦੇ ਬੁਲਾਉਣ ਤੇ ਮੈਂ ਵੀ ਛੱਤ ਤੇ ਚਲਾ ਗਿਆ। ਮੈਂ ਵੇਖਿਆ ਕਿ ਉੱਥੇ ਬਹੁਤ ਸਾਰੇ ਗਮਲੇ ਰੱਖੇ ਹੋਏ ਸਨ। ਪੁੱਛਣ ਤੇ ਦੋਸਤ ਨੇ ਦੱਸਿਆ ਕਿ ਇਹ ਗਮਲੇ ਉਸ ਦੀ ਪਤਨੀ ਨੇ ਰਖਵਾਏ ਹਨ। ਗਮਲਿਆਂ ਵਿੱਚ ਬਹੁਤ ਸੋਹਣੇ ਫੁੱਲ ਲੱਗੇ ਹੋਏ ਸਨ ਤੇ ਮਹਿਕ ਖਿਲਾਰ ਰਹੇ ਸਨ। ਇੱਕ …