Punjabi Boliyan

Collection of Punjabi Boliyan for Boys and Punjabi Boliyan for Girls. Read giddha boliya in Punjabi here for marriages and other punjabi functions. Here we provide punjabi boliyan for boys, punjabi boliyan for giddha, Desi Boliyan , Punjabi Tappe, funny punjabi boliyan  and lok boliyan in written.

Punjabi boliyan tappe

ਝਾਵਾਂ…ਝਾਵਾਂ…ਝਾਵਾਂ
ਵੇ ਬਾਬਾ ਬਣ ਮਿੱਤਰਾ,
ਤੇਰੀ ਦੱਸ ਲੋਕਾਂ ਨੂੰ ਪਾਵਾਂ।
ਡੇਰਾ ਪਾਕੇ ਬਹਿਜਾ ਸੋਹਣਿਆਂ!
ਨੰਗੇ ਪੈਰੀ ਦਰਸਨਾਂ ਆਵਾਂ।
ਲੋਕ ਨੇ ਵਧੇਰੇ ਕਮਲੇ,
ਪੰਜ-ਸੱਤ ਨੂੰ ਨਾਲ ਲਿਆਵਾਂ।
ਵੇ ਦਿਨਾਂ ਵਿਚ ਗੱਲ ਬੱਣਜੂ,
ਤੈਨੂੰ ਹੱਥੀ ਕਰਨਗੇ ਛਾਵਾਂ।
ਤੂੰ ਐਸ ਕਰੀ ਉਹਨਾਂ ਦੇ ਸਿਰ ਤੇ,
ਮੈਂ ਫਿਰ ਤੇਰੇ ਸਿਰ ਤੇ ਐਸ਼ ਉਡਾਵਾਂ।
ਤੂੰ ਗੱਲ ਮੰਨ ਮੇਰੀ ਮਿੱਤਰਾ!
ਮੇਰੀ ਮਿੱਤਰਾ!
ਤੈਨੂ ਕਮਾਈ ਵਾਲੇ ਰਸਤੇ ਪਾਵਾਂ
ਤੂੰ ਗੱਲ ਮੰਨ ………..।
ਕਾਨਾ–ਕਾਨਾ–ਕਾਨਾ
ਨੀ ਚੱਕਵੀ ਜੀ ਤੋਰ ਵਾਲੀਏ
ਹੁੰਦਾ ਚੌਹ ਪੈਸਿਆ ਦਾ ਆਨਾ
ਜਿਹੜੀ ਸਾਥੋ ਘੁੰਡ ਕੱਢਦੀ
ਉਹਨੂੰ ਭਰਨਾ ਪਉ ਹਰਜਾਨਾ
ਗੱਲਾਬਾਤਾ ਮਾਰ ਮਿੱਠੀਆ
ਮੁੰਡਾ ਦੇਖ ਜਾਉ ਮੁਸਾਫਾਰ ਖਾਨਾ…
ਇੱਕ ਤਾ ਮੇਲਣ ਚੁੱਪ ਚੁਪੀਤੀ
ਇੱਕ  ਅੱਖਾਂ ਤੋ ਟੀਰੀ
ਓਹਨੂੰ ਤਾ ਮੈ ਕੁਝ ਨੀ ਬੋਲਿਆ
ਜਹਿੜੀ ਸੁਬਾਅ ਦੀ ਧੀਰੀ
ਕਦੇ ਉਹ ਖਾਂਦੀ ਦੁੱਧ ਮਲਾੲੀਆਂ
ਖਾਂਦੀ ਕਦੇ ਪੰਜੀਰੀ
ਦਸਦੀ ਲੋਕਾਂ ਨੂੰ
ਮੁੰਡਾ ਰਲਾ ਲਿਆ ਸੀਰੀ
ਦਸਦੀ ਲੋਕਾਂ ਨੂੰ
ਮੁੰਡਾ ਰਲਾ ਲਿਆ ਸੀਰੀ,,,,,
ਪਿੰਡਾਂ ਵਿਚੋਂ ਪਿੰਡ ਸੁਣੀਦਾ
ਪਿੰਡ ਏ ਤਖਤ ਹਜ਼ਾਰਾ
ਜਿੱਥੋਂ ਦਾ ਇਕ ਵੱਸਦਾ ਬੇਲੀ
ਰਾਂਝਾ ਮਿੱਤਰ ਪਿਆਰਾ
ਭਾਬੀਆਂ ਮਾਰਨ ਬੋਲੀਆਂ ਰੱਜ ਕੇ
ਆਵੇ ਦਿਓਰ ਕੁਆਰਾ
ਇਸ਼ਕ ਦੇ ਪੱਟਿਆਂ ਦਾ
ਨਹੀਂ ਦੁਨੀਆ ਵਿਚ ਗੁਜ਼ਾਰਾ…….

ਨਾਨਕੇਸ਼ਕ ਵਿਚ ਆਈਆਂ ਮੇਲਣਾ,
ਵੱਡੇ ਘਰਾਂ ਦੀਆਂ ਜਾਈਆਂ,
ਨੀ ਰੰਗ ਬਰੰਗੇ ਲਿਸ਼ਕਣ ਲਹਿੰਗੇ,
ਪੈਰੀ ਝਾਂਜਰਾਂ ਪਾਈਆਂ,
ਜਿੱਧਰ ਜਾਵਣ ਧੂੜ ਉਡਾਵਣ,
ਕੀ ਇਹਨਾਂ ਦੇ ਕਹਿਣੇ,
ਨੀ ਤੂੰ ਹਾਰੀ ਨਾ, ਹਾਰੀ ਨਾਂਹ ਮਾਲਵੇਨੇ..

ਨੀ ਤੂੰ ਹਾਰੀ ਨਾ, ਹਾਰੀ ਨਾਂਹ ਮਾਲਵੇਨੇ..

ਜੇ ਮਾਮੀ ਤੂੰ ਨੱਚਣਾ ਜਾਣਦੀ,
ਦੇ ਦੇ ਸ਼ੋਂਕ ਦਾ ਗੇੜਾ,
ਵਈ ਰੂਪ ਤੇਰੇ ਦੀ ਗਿੱਠ ਗਿੱਠ ਲਾਲੀ,
ਤੈਥੋਂ ਸੋਹਣਾ ਕਿਹੜਾ,
ਨੀ ਦੀਵਾ ਕਿ ਕਰਨਾ,
ਚੰਨਣ ਹੋ ਜਾਓ ਤੇਰਾ
ਨੀ ਦੀਵਾ ਕਿ ਕਰਨਾ…
ਦਰਾਣੀ ਦੁੱਧ ਰਿੜਕੇ, ਜਠਾਣੀ ਦੁੱਧ ਰਿੜਕੇ..੨
ਮੈਂ ਲੈਨੀ ਆ ਵਿੜਕਾਂ ਵੇ,
ਸਿੰਘਾ ਲਿਆ ਬੱਕਰੀ ਦੁੱਧ ਰਿੜਕਾਂ ਵੇ.
ਪੇਕਿਆਂ ਦਾ ਘਰ ਖੁੱਲਮ ਖੁੱਲਾ,
ਸੌਰਿਆ ਦੇ ਘਰ ਭੀੜੀ ਥਾ,
ਵੇ ਜਾ ਮੈਂ ਨਹੀਂ ਵੱਸਣਾ,
ਕੁਪੱਤੀ ਤੇਰੀ ਮਾ
ਆ ਵੇ ਨਾਜਰਾ, ਬਿਹ ਵੇ ਨਾਜਰਾ
ਬੋਤ੍ਤਾ ਬੰਨ ਦਰਵਾਜ਼ੇ,
ਵੇ ਬੋਤੇ ਤੇਰੇ ਨੂੰ ਘਾਹ ਦਾ ਟੋਕੜਾ
ਤੈਨੂੰ ਦੋ ਪ੍ਰਸ਼ਾਦੇ
ਗਿੱਧੇ ਵਿੱਚ ਨੱਚਦੀ ਦੀ,
ਧਮਕ ਪਵੇ ਦਰਵਾਜ਼ੇ..
ਬਣ ਠਣ ਕੇ ਮੁਟਿਆਰਾ ਆਇਆ
ਆਇਆ ਪਟੋਲਾ ਬਣਕੇ
ਕੰਨਾਂ ਦੇ ਵਿੱਚ ਪਿੱਪਲ ਪੱਤੀਆਂ
ਬਾਹੀ ਚੂੜਾ ਛਣਕੇ
ਗਿੱਧਾ ਜੱਟੀਆ ਦਾ ਵੇਖ ਸ਼ੋਕੀਨਾ ਖੜਕੇ
ਭਾਬੀ ਆਖੇ ਵੇ ਦਿਓਰਾ
ਦਿਲ ਦੀਆਂ ਅੱਖ ਸੁਣਾਵਾ
ਬਿਨਾ ਦਰਸ਼ਨੋਂ ਤੇਰੇ ਦਿਓਰਾ
ਆਂਨ ਨੂੰ ਮੂੰਹ ਨਾ ਲਾਵਾ
ਗਿੱਧੇ ਦੇ ਵਿਚ ਖੜਕੇ ਤੇਰੇ ਨਾਂ ਤੇ ਬੋਲਿਆ ਪਾਵਾ
ਸੁਣਜਾ ਵੇ ਦਿਓਰਾ ਚੰਨ ਵਰਗੀ ਦਰਾਣੀ ਲਿਆਵਾ
ਲੱਡੂ ਖਾਦੇ ਵੀ ਬਥੇਰੇ
ਲੱਡੂ ਵੰਡੇ ਵੀ ਬਥੇਰੇ
ਅੱਜ ਲਗ ਜੂ ਪਤਾ
ਨੀ ਤੂੰ ਨੱਚ ਬਰਾਬਰ ਮੇਰੇ
ਅੱਜ ਲੱਗ ਜੂ ਪਤਾ
ਸਹਿਰਾ ਵਿਚ ਸ਼ਹਰ ਸੁਣੀਦਾ
ਸਹਿਰ ਸੁਣੀਦਾ ਪਟਿਆਲਾ
ਵਈ ਓਥੋਂ ਦਾ ਇੱਕ ਗੱਭਰੂ ਸੁਣੀਂਦਾ
ਖੁੰਡਿਆ ਮੁੱਛਾਂ ਵਾਲਾ
ਹਾਏ ਨੀਂ ਮੁੰਡਾ ਬੰਨਦਾ ਚਾਦਰਾ
ਹੱਥ ਵਿਚ ਖੂੰਡਾ ਕਾਲਾ
ਮਾਏ ਨੀਂ ਪਸੰਦ ਆ ਗਿਆ
ਮੁੰਡਾ ਹਾਣ ਦਾ ਸਰੂ ਜਹੇ ਕਢ ਵਾਲਾ

ਪਿੰਡਾ ਵਿੱਚੋ ਪਿੰਡ ਸੁਣੀਦਾ, ਪਿੰਡ ਸੁਣੀਦਾ ਧੂਰੀ…….
ਓਥੇ ਦੇ ਦੋ ਅਮਲੀ ਸੁਣੀਦੇ, ਕੱਛ ਵਿਚ ਰੱਖਣ ਕਤੂਰੀ……..
ਅਾਪ ਤਾ ਖਾਦੇ ਰੁੱਖੀ ਮਿੱਸੀ, ਓਹਨੂ ਖਵਾਉਦੇ ਚੂਰੀ…….
ਜੀਦਾ ਲਕ ਪਤਲਾ, ਓਹ ਹੈ ਮਜਾਜਣ ਪੂਰੀ……

ਵੇ ਤੂੰ ਲੰਘ ਲੰਘ ਲੰਘ
ਵੇ ਤੂੰ ਪਰਾ ਹੋ ਕੇ ਲੰਘ
ਏਥੇ ਪਿਆਰ ਵਾਲੀ ਬੀਨ ਨਾਹ ਵਜਾਈ ਮੁੰਡਿਆ
ਵੇ ਮੈਂ ਨਾਗ ਦੀ ਬੱਚੀ, ਨਹ ਹੱਥ ਲਾਈ ਮੁੰਡਿਆ

ਪਿੰਡਾਂ ਵਿੱਚੋਂ ਪਿੰਡ ਸੁਣੀਦਾ,
ਪਿੰਡ ਸੁਣੀਦਾ ਮਾੜੀ…
ਮਾੜੀ ਦੀਆਂ ਦੋ ਕੁੜੀਆਂ ਸੁਣੀਦੀਆਂ,
ਇੱਕ ਪਤਲੀ ਇੱਕ ਭਾਰੀ…
ਪਤਲੀ ਨੇ ਤਾਂ ਵਿਆਹ ਕਰਵਾ ਲਿਆ,
ਭਾਰੀ ਅਜੇ ਕੁਆਰੀ…
ਆਪੇ ਲੈ ਜਾਣਗੇ,
ਜਿਹਨੂੰ ਲੱਗੀ ਪਿਆਰੀ…
ਆਪੇ ਲੈ ਜਾਣਗੇ,
ਜਿਹਨੂੰ ਲੱਗੀ ਪਿਆਰੀ…

ਜਾਂਞੀ ਓਸ ਪਿੰਡੋਂ ਆਏ ਜਿੱਥੇ ਰੁੱਖ ਵੀ ਨਾ।
ਏਨ੍ਹਾਂ ਦੇ ਤੌੜਿਆਂ ਵਰਗੇ ਮੂੰਹ ਉੱਤੇ ਮੁੱਛ ਵੀ ਨਾ।
ਜਾਂਞੀ ਓਸ ਪਿੰਡੋਂ ਆਏ ਜਿੱਥੇ ਤੂਤ ਵੀ ਨਾ।
ਇਹਨਾਂ ਦੇ ਖੱਪੜਾਂ ਵਰਗੇ ਮੂੰਹ ਉੱਤੇ ਰੂਪ ਵੀ ਨਾ।
ਜਾਂਞੀ ਓਸ ਪਿੰਡੋਂ ਆਏ ਜਿੱਥੇ ਟਾਲ੍ਹੀ ਵੀ ਨਾ।
ਇਹਨਾਂ ਦੇ ਪੀਲੇ ਡੱਡੂ ਮੂੰਹ ਉੱਤੇ ਲਾਲੀ ਵੀ ਨਾ।

ਜਾਂਞੀਓ ਮਾਂਜੀਓ, ਕਿਹੜੇ ਵੇਲੇ ਹੋਏ ਨੇ।
ਖਾ-ਖਾ ਕੇ ਰੱਜੇ ਨਾ, ਢਿੱਡ ਨੇ ਕਿ ਟੋਏ ਨੇ।
ਨਿੱਕੇ-ਨਿੱਕੇ ਮੂੰਹ ਨੇ, ਢਿੱਡ ਨੇ ਕਿ ਖੂਹ ਨੇ।
ਖਾ ਰਹੇ ਹੋ ਤਾਂ ਉੱਠੋ ਸਹੀ।

ਜਾਂਞੀਆਂ ਨੂੰ ਖਲ ਕੁੱਟ ਦਿਓ, ਜਿਨ੍ਹਾਂ ਧੌਣ ਪੱਚੀ ਸੇਰ ਖਾਣਾ,
ਸਾਨੂੰ ਪੂਰੀਆਂ ਜੀ ਜਿਨ੍ਹਾਂ ਮੁਸ਼ਕ ਨਾਲ ਰੱਜ ਜਾ

ਣਾ।

ਢਿੱਡ ਤਾਂ ਥੋਡਾ ਟੋਕਣਾ ਜਨੇਤੀਓ
ਅਸੀਂ ਨੌ ਮਣ ਰਿੰਨੇ ਚੌਲ
ਕੜਛਾ ਕੜਛਾ ਵੰਡ ਕੇ
ਥੋੜੀ ਅਜੇ ਨਾ ਰੱਜੀ
ਵੇ ਜਰਮਾਂ ਦਿਓ ਭੁਖੜੋ ਵੇ—– ਸਤੌਲ