‘‘ਉਹ ਸਾਲਾ ਦਮਸਰ ਆ ਨਾ ਜਿਹੜਾ ਉਹ ਉਨ੍ਹਾਂ ਦਾ ਵੱਡਾ ਈ ਸਪੋਟਰ ਬਣਿਆ ਫਿਰਦੈ” ‘‘ਫੇਰ ਕੁੱਟ ਦਿਓ ਭੁੱਗਾ ਸਾਲੇ ਦਾ, ਨਹੀਂ ਤਾਂ ਇਹ ਗਧੇ ਗਾਜਰੀਂ ਗਿੱਝ ਜਾਣਗੇ। ‘ਭੁੱਗਾ ਤਾਂ ਕੁੱਟ ਦਿਆਂਗੇ ਪਰ ਜੇ ਅਗਲੇ ਨੇ ਥਾਣੇ ਰਪੋਟ ਕਰਤੀ ਤਾਂ ਆਹ ਜਿਹੜੀਆਂ ਪੰਜ ਚਾਰ ਵੋਟਾਂ ਆਪਣੇ ਮਗਰ ਆ ਇਹ ਵੀ ਟੁੱਟ ਜਾਣਗੀਆਂ। ਉਸ ਦੇ ਸਹਾਇਕ ਨੇ ਦੂਰ ਦੀ ਸੋਚੀ ਤੇ ਦੋਨੇ ਕੋਈ ਹੋਰ ਸਕੀਮ ਸੋਚਣ ਲੱਗੇ …
General
-
-
ਇਕ ਵਾਰ ਭਗਵਾਨ ਬੁੱਧ ਜੇਤਵਨ ਵਿਹਾਰ ਵਿਚ ਰਹਿ ਰਹੇ ਸਨ। ਭਿਕਸ਼ੂ ਚਕਸ਼ੂਪਾਲ ਪ੍ਰਭੂ ਨੂੰ ਮਿਲਣ ਲਈ ਆਏ । ਭੀਖੂ ਚੱਕਸ਼ੁਪਲ ਅੰਨ੍ਹਾ ਸੀ। ਇਕ ਦਿਨ ਮੱਠ ਦੇ ਕੁਝ ਭਿਕਸ਼ੂਆਂ ਨੇ ਚੱਕਸ਼ੁਪਲਾ ਦੀ ਝੌਪੜੀ ਦੇ ਬਾਹਰ ਕੁਝ ਮਰੇ ਹੋਏ ਕੀੜੇ ਸੁੱਟ ਦਿੱਤੇ ਅਤੇ ਇਹ ਕਹਿ ਕੇ ਕਿ ਚੱਕਸ਼ੁਪਲਾ ਨੇਂ ਇਨ੍ਹਾਂ ਜੀਵਾਂ ਨੂੰ ਮਾਰਿਆ ਹੈ ਉਸਦੀ ਦੀ ਨਿੰਦਾ ਕਰਨੀ ਸ਼ੁਰੂ ਕਰ ਦਿੱਤੀ। ਭਗਵਾਨ ਬੁੱਧ ਨੇ ਨਿੰਦਿਆ ਕਰਨ ਵਾਲੇ …
-
ਜਦੋਂ ਸਾਡੇ ਪਿੰਡ ਵਿੱਚ ਬਿਜਲੀ ਆਈ1967 ਸੀ ਸ਼ਾਇਦ, ਤੀਜੀ ‘ਚ ਪੜ੍ਹਦਾ ਹੋਵਾਂਗਾ । ਪੰਜਾਬ ਵਿੱਚ ਲਛਮਣ ਸਿੰਘ ਗਿੱਲ ਦੀ ਸਰਕਾਰ ਸੀ। ਜਿਸਨੇ ਅਕਾਲੀਆਂ ‘ਚੋਂ ਨਿੱਕਲ ਕੇ ਕਾਂਗਰਸ ਦੀ ਹਮਾਇਤ ਨਾਲ ਸਰਕਾਰ ਬਣਾ ਲਈ ਸੀ।ਮਹੰਤ ਰਾਮ ਪ੍ਰਕਾਸ਼ ਮੰਤਰੀ ਸੀ। ਉਹ ਸਾਡੇ ਪਿੰਡ ਪ੍ਰਾਇਮਰੀ ਹੈਲਥ ਸੈਂਟਰ ਦਾ ਨੀਂਹ ਪੱਥਰ ਰੱਖਣ ਆਇਆ ਸੀ। ਮੰਤਰੀ ਦੇ ਸੁਆਗਤ ਲਈ ਸਮਾਗਮ ਰੱਖਿਆ ਗਿਆ ਸੀ। ਅਸੀ ਵੀ ਉਹ ਦੇਖਣ ਗਏ। ਪਰ ਸਾਡਾ …
-
ਬਚਪਨ ਜੀਵਨ ਦੀ ਉਹ ਅਵਸਥਾ ਹੈ, ਜਿਸ ਵਿੱਚ ਜ਼ਿੰਦਗੀ ਦਾ ਅਧਾਰ ਹੈ, ਨੀਂਹ ਹੈ। ਨੀਂਹ ਜਿੰਨੀ ਮਜ਼ਬੂਤ ਅਤੇ ਡੂੰਘੀ ਰੱਖੋਗੇ, ਇਮਾਰਤ ਦੀ ਮਿਆਦ ਉਨੀਂ ਵੱਧ ਜਾਵੇਗੀ। ਬੱਚੇ ਨੂੰ ਬਚਪਨ ਵਿੱਚ ਜਿਵੇਂ ਦਾ ਮਾਹੌਲ ਸਿਰਜ ਕੇ ਦੇਵੋਂਗੇ, ਜਿਵੇਂ ਦੇ ਸੰਸਕਾਰ ਦੇਵੋਗੇ ਉਵੇਂ ਦਾ ਹੀ ਨਾਗਰਿਕ ਭਵਿੱਖ ਵਿੱਚ ਉਹ ਬਣੇਗਾ। ਮੰਨਿਆ ਕਿ ਅੱਜ ਸੋਸ਼ਲ ਮੀਡੀਆ ਦਾ ਯੁੱਗ ਹੈ, ਇਹ ਵੀ ਮੰਨਿਆ ਕਿ ਹਰ ਇੱਕ ਦੀ ਆਪੋ ਆਪਣੀ …
-
ਜ਼ਿੰਦਗੀ ਦੇ ਹਰ ਪੜਾਅ ਦੀ ਆਪਣੀ ਇੱਕ ਮਹੱਤਤਾ ਹੈ। ਪਰ ਜ਼ਿੰਦਗੀ ਦਾ ਸਭ ਤੋਂ ਅਣਮੁੱਲਾ ਸਫ਼ਰ ਬਚਪਨ ਦਾ ਹੁੰਦਾ ਹੈ। ਜਿਸ ਵਿੱਚ ਕੋਈ ਫ਼ਿਕਰ, ਚਿੰਤਾ, ਡਰ ਨਹੀਂ ਹੁੰਦਾ। ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੁੰਦੀ। ਕੋਈ ਬਹੁਤੀਆਂ ਖਵਾਹਿਸ਼ਾ ਵੀ ਨਹੀਂ ਹੁੰਦੀਆਂ। ਕਿਸੇ ਵੱਲੋਂ ਦਿੱਤਾ ਇੱਕ ਰੁਪਇਆ ਵੀ ਅਜਿਹੀ ਖੁਸ਼ੀ ਦੇ ਜਾਂਦਾ ਜਿਸ ਦੀ ਕੋਈ ਸੀਮਾ ਨਾ ਹੁੰਦੀ। ਬਚਪਨ ਹੈ ਹੀ ਏਨਾ ਪਿਆਰਾ। ਪਰ ਜੇਕਰ ਦੇਖਿਆ ਜਾਵੇ …
-
ਸਰਦਾਰ ਜੀ: – A C ਥੋੜਾ ਕੰਮ ਕਰ ਦੋ, ਜ਼ੁਕਾਮ ਲਗ ਜਾਏਗਾ ਮੁਝੇ। ਡਰਾਈਵਰ: – ਜੀ ਸਰ, ਆਜ ਕੱਲ ਕਾ ਮੌਸਮ ਇਸੀ ਤਰਾਂ ਕਾ ਹੈ, ਦਿੱਲੀ ਅਬ ਰਹਿਨੇ ਲਾਇਕ ਨਹੀਂ ਰਹੀ, ਕੋਈ ਕਾਮ-ਧੰਧਾ ਭੀ ਨਹੀਂ ਰਹਾ, ਘਰ ਕੇ ਖਰਚੇ ਬੜੀ ਮੁਸ਼ਕਿਲ ਸੇ ਚਲ ਰਹੇ ਹੈਂ। ਸਰਦਾਰ ਜੀ: – ਤੁਮਾਰਾ ਨਾਮ ਕਯਾ ਹੈ, ਕਿਤਨੇ ਬੱਚੇ ਹੈ ਤੁਮਾਰੇ ਔਰ ਕਹਾਂ ਪੜ੍ਹਤੇ ਹੈਂ ? ਡਰਾਈਵਰ: – ਸਰ ਮੇਰਾ …
-
ਸਮੁੰਦਰ ਦੇ ਕੰਢੇ ਲੋਕਾਂ ਦੀ ਇਕ ਭੀੜ ਪਈ ਹੋਈ ਸੀ। ਹਰ ਉਮਰ ਦੇ ਲੋਕ, ਹਰ ਕੌਮ ਦੇ ਲੋਕ, ਹਰ ਵੇਸ ਦੇ ਲੋਕ। ਕਈ ਲੋਕ ਬੜੀ ਤਾਂਘ ਨਾਲ ਸਮੁੰਦਰ ਦੀ ਛਾਤੀ ਨੂੰ ਉਥੋਂ ਤੱਕ ਵੇਖਦੇ ਪਏ ਸਨ ਜਿੱਥੋਂ ਤੱਕ ਉਨ੍ਹਾਂ ਦੀ ਨੀਝ ਜਾ ਸਕਦੀ ਸੀ। ਕਈਆਂ ਦੀਆਂ ਅੱਖਾਂ ਭੀੜ ਵਿਚ ਇਸ ਤਰ੍ਹਾਂ ਰੁੱਝੀਆਂ ਹੋਈਆਂ ਸਨ, ਜਿਵੇਂ ਉਨ੍ਹਾਂ ਨੂੰ ਸਮੁੰਦਰ ਨਾਲ ਕੋਈ ਵਾਸਤਾ ਨਹੀਂ ਸੀ। ਕਈ ਲੋਕ …
-
ਬੜੀ ਪੱਕੀ ਯਾਰੀ ਸੀ ਬਿੱਕਰ ਤੇ ਪਾਸ਼ੇ ਦੀ। ਤੂਤਾਂ ਆਲਾ ਸਾਰਾ ਪਿੰਡ ਹਾਮੀ ਭਰਦਾ ਸੀ ਇਹਨਾ ਦੀ ਯਾਰੀ ਦੀ। ਬਿੱਕਰ ਜਾਤ ਦਾ ਜੱਟ ਜਿਮੀਦਾਰ ਸੀ ਤੇ ਪਾਸ਼ਾ ਮਜ੍ਹਬੀ ਸਿੱਖ। ਗਵਾਂਡ ਚ ਘਰ ਹੋਣ ਕਰਕੇ ਬਚਪਨ ਵੀ ਕੱਠਿਆਂ ਦਾ ਲੰਗਿਆ। ਇਕੱਠੇ ਹੀ ਪੜਨ ਲੱਗੇ ਪਰ ਪੰਜਵੀ ਬਾਅਦ ਹੱਟ ਗਏ। ਪਾਸ਼ਾ ਆਵਦੇ ਪਿਓ ਨਾਲ ਦਿਹਾੜੀ ਦੱਪੇ ਜਾਣ ਲੱਗ ਗਿਆ ਤੇ ਬਿੱਕਰ ਹੁਣ ਖੇਤ ਬੰਨੇ ਜਾ ਵੜ ਦਾ …
-
ਨਿੱਕੇ ਹੁੰਦਿਆਂ ਕਈ ਗੱਲਾਂ ਤੇ ਬੜੀ ਛੇਤੀ ਡਰ ਜਾਇਆ ਕਰਦਾ ਸਾਂ ਇੱਕ ਵਾਰ ਸੌਣ ਮਹੀਨੇ ਬੜੀ ਲੰਮੀ ਝੜੀ ਲੱਗ ਗਈ ਭਾਪਾ ਜੀ ਕਿੰਨੇ ਦਿਨ ਨੌਕਰੀ ਤੇ ਨਾ ਜਾ ਸਕੇ ਇੱਕ ਦਿਨ ਓਹਨਾ ਦੀ ਬੀਜੀ ਨਾਲ ਹੁੰਦੀ ਗੱਲ ਸੁਣ ਲਈ ਆਖ ਰਹੇ ਸਨ ਇਸ ਵਾਰ ਤੇ ਇਹ ਮੀਂਹ ਜਾਨ ਕੱਢ ਕੇ ਹੀ ਸਾਹ ਲਵੇਗਾ ਉੱਤੋਂ ਝੋਨਾ ਵੀ ਪੂਰਾ ਡੁੱਬ ਗਿਆ ਕਣਕ ਵਾਲਾ ਭੜੋਲਾ ਵੀ ਪਾਣੀ ਵਿਚ …
-
ਇਹ ਘਟਨਾ ਥੋੜੇ ਦਿਨ ਪਹਿਲਾਂ ਚੰਡੀਗੜ ਦੇ ਇੱਕ ਚੌਂਕ ਵਿੱਚ ਮੇਰੇ ਖੁਦ ਨਾਲ ਵਾਪਰੀ। ਟਰੈਫਿਕ ਪੁਲਿਸ ਦਾ ਮੁਲਾਜਮ ਬੜੀ ਤੇਜੀ ਨਾਲ ਸੜਕ ਤੇ ਅੱਗੇ ਵੱਲ ਵਧਿਆ ਤੇ ਉਸ ਨੇ ਸਾਨੂੰ ਰੁਕਣ ਦਾ ਇਸ਼ਾਰਾ ਕੀਤਾ। ਮੈਂ ਇੱਕ ਦਮ ਬਰਾਬਰ ਦੀ ਸੀਟ ਤੇ ਬੈਠੇ ਆਪਣੇ ਛੋਟੇ ਭਰਾ ਵੱਲ ਦੇਖਿਆ ਤਾਂ ਉਸ ਨੇ ਵੀ ਸੀਟ ਬੈਲਟ ਲਾਈ ਹੋਈ ਸੀ। ਸਾਡੀ ਗੱਡੀ ਦੇ ਕਾਗਜ ਵੀ ਪੂਰੇ ਸਨ, ਡਰਾਈਵਿੰਗ ਲਾਇਸੰਸ, …
-
ਦੱਸਦੇ ਇੱਕ ਵਾਰ ਤਿੰਨ ਮਹਾ-ਨਲਾਇਕ ਦੋਸਤਾਂ ਨੇ ਆਉਂਦੇ ਸੋਮਵਾਰ ਹੋਣ ਵਾਲੀ ਪ੍ਰੀਖਿਆ ਤੋਂ ਬਚਣ ਲਈ ਇੱਕ ਸਕੀਮ ਬਣਾ ਲਈ! ਸੋਮਵਾਰ ਸੁਵਖਤੇ ਮੂੰਹ ਹਨੇਰੇ ਸਭ ਤੋਂ ਪਹਿਲਾਂ ਸਕੂਲ ਅੱਪੜ ਗਏ ਤੇ ਬਾਹਰ ਚਰਦੀਆਂ ਤਿੰਨ ਬੱਕਰੀਆਂ ਘੇਰ ਕੇ ਸਕੂਲ ਦੇ ਅਹਾਤੇ ਵਿਚ ਲੈ ਆਏ! ਪਹਿਲੀ ਬੱਕਰੀ ਤੇ ਸਿਆਹੀ ਨਾਲ ਨੰਬਰ (1) ਲਿਖ ਦਿੱਤਾ..ਦੂਜੀ ਤੇ ਨੰਬਰ (2) ਤੇ ਤੀਜੀ ਤੇ ਨੰਬਰ (3) ਲਿਖਣ ਦੀ ਜਗਾ ਜਾਣ ਬੁਝ ਕੇ …
-
ਇੱਕ ਕਾਂ ਸੀ ਜਿਸ ਦਾ ਆਲ੍ਹਣਾ ਚੂਹੇ ਦੀ ਖੁੱਡ ਦੇ ਨੇੜੇ ਸੀ। ਚੂਹੇ ਅਤੇ ਕਾਂ ਦੀ ਪੁਰਾਣੀ ਦੁਸ਼ਮਣੀ ਦੇ ਬਾਵਜੂਦ ਕਾਂ, ਚੂਹੇ ਨਾਲ ਦੋਸਤੀ ਕਰਨ ਦਾ ਬੜਾ ਚਾਹਵਾਨ ਸੀ। ਇਸ ਦਾ ਕਾਰਨ ਇਹ ਸੀ ਕਿ ਉਸ ਨੇ ਚੂਹੇ ਦੇ ਦੋਸਤਾਂ ਦੇ ਮਾਮਲੇ ਵਿੱਚ ਉਸ ਦੇ ਤਿਆਗ ਨੂੰ ਦੇਖਿਆ ਸੀ। ਇੱਕ ਦਿਨ ਕਾਂ ਉਸ ਦੀ ਖੁੱਡ ਕੋਲ ਗਿਆ ਅਤੇ ਉਸ ਨੇ ਚੂਹੇ ਨੂੰ ਆਵਾਜ਼ ਮਾਰੀ। ਚੂਹੇ …