ਨਰਿੰਦਰ ਸਿੰਘ ਕਪੂਰ ਜੀ ਦਾ ਜਨਮ 6 ਮਾਰਚ 1944 ਨੂੰ ਹੋਇਆ । ਉਸ ਪੰਜਾਬ ਦੇ ਇਕ ਪੁਰਸਕਾਰ ਜੇਤੂ ਲੇਖਕ ਹਨ । ਉਨ੍ਹਾਂ ਦੀਆਂ ਲਿਖਤਾਂ ਸਮਾਜਿਕ, ਸੱਭਿਆਚਾਰਕ ਅਤੇ ਮਨੋਵਿਗਿਆਨਕ ਮੁੱਦਿਆਂ ਬਾਰੇ ਹਨ। ਉਹ ਪਟਿਆਲਾ, ਪੰਜਾਬ ਵਿਚ ਰਹਿੰਦੇ ਹਨ।
ਭਾਸ਼ਾ ਵਿਭਾਗ ਵੱਲੋ ਉਹਨਾਂ ਨੂੰ ਸ਼੍ਰੋਮਣੀ ਸਾਹਿਤਕਾਰ ਅਵਾਰਡ ਅਤੇ ਗੁਰਬਕਸ਼ ਸਿੰਘ ਪ੍ਰੀਤਲੜੀ ਇਨਾਮ ਨਾਲ ਸਨਮਾਨਿਆ ਗਿਆ ।
ਉਹਨਾਂ ਦੀਆ ਕੁਝ ਮਸ਼ਹੂਰ ਕਿਤਾਬਾਂ ਮਾਲਾ ਮਣਕੇ , ਖਿੜਕੀਆਂ , ਮਾਲਾ ਮਣਕੇ-2 , ਅਤੇ ਕੱਲਿਆਂ ਦਾ ਕਾਫਲਾ ਹਨ ।